ਚੇਅਰਮੈਨ ਦੀਪਕ ਸੂਦ ਵੱਲੋਂ ਆਪ ਸੰਗਠਨ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ 

चेयरमैन दीपक सूद ने AAP संगठन को मजबूत करने के लिए बैठकों का सिलसिला जारी रखा

Chairman Deepak Sood continues series of meetings to strengthen AAP organization

ਰਾਜਪੁਰਾ,24 ਫਰਵਰੀ (ਹਿਮਾਂਸ਼ੂ ਹੈਰੀ):ਆਮ ਆਦਮੀ ਪਾਰਟੀ ਵੱਲੋਂ ਆਪ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਸੀਨੀਅਰ ਪਾਰਟੀ ਆਗੂਆਂ ਦੀਆਂ ਡਿਊਟੀਆਂ ਵੱਖ ਵੱਖ ਹਲਕਿਆਂ ਵਿੱਚ ਲਗਾਈਆਂ ਗਈਆਂ ਹਨ। ਪਾਰਟੀ ਵੱਲੋਂ ਲਗਾਈ ਗਈ ਇਸੇ ਡਿਊਟੀ ਤਹਿਤ ਆਪ ਦੇ ਸੀਨੀਅਰ ਆਗੂ ਅਤੇ ਰਾਜਪੁਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਹਲਕਾ ਘਨੌਰ ਦੇ ਪਿੰਡ ਜੰਡ ਮੰਗੌਲੀ, ਚਮਾਰੂ ਅਤੇ ਲਾਛੜੂ ਖੁਰਦ,ਸ਼ਮਸ਼ਪੁਰ ਸਮੇਤ ਹੋਰ ਪਿੰਡਾਂ ਵਿੱਚ ਜਾ ਕੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।ਇਸ ਮੌਕੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਜਿਸ ਪਾਰਟੀ ਦਾ ਵਰਕਰ ਮਜ਼ਬੂਤ ਹੈ, ਉਹ ਪਾਰਟੀ ਸਿਆਸੀ ਮੈਦਾਨ ਵਿੱਚ ਕਦੇ ਮਾਰ ਨਹੀਂ ਖਾ ਸਕਦੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਆਪ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਾਉਣ ਲਈ ਬੂਥਾਂ ਤੱਕ ਵੋਟਰ ਦੇ ਰੂਪ ਵਿੱਚ ਲਿਜਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਹਰਦੀਪ ਸਿੰਘ, ਸੰਦੀਪ ਸਿੰਘ, ਅਰਜਨ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਜੀਵਨ ਸਿੰਘ, ਲਖਵਿੰਦਰ ਸਿੰਘ,ਲਵਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਮੌਜੂਦ ਸਨ।

राजपुरा, 24 फरवरी (हिमांशु हैरी): AAP संगठन को बूथ लेवल तक मजबूत करने के लिए AAP की तरफ से अलग-अलग विधानसभा क्षेत्रों में पार्टी के सीनियर नेताओं को ड्यूटी दी गई है। पार्टी की तरफ से दी गई इस ड्यूटी के तहत AAP के सीनियर नेता और राजपुरा मार्केट कमेटी के चेयरमैन दीपक सूद ने घनौर विधानसभा क्षेत्र के गांव जंड मंगोली, चमारू और लछरू खुर्द, शमशपुर और दूसरे गांवों में जाकर वर्करों और नेताओं के साथ मीटिंग की। इस मौके पर मीटिंग को संबोधित करते हुए चेयरमैन दीपक सूद ने कहा कि वर्कर पार्टी की रीढ़ होते हैं। जिस पार्टी के वर्कर मजबूत होते हैं, वह राजनीतिक मैदान में कभी हार नहीं सकती। उन्होंने कहा कि पार्टी को बूथ लेवल तक मजबूत किया जा रहा है ताकि आने वाले 2027 के विधानसभा चुनाव में AAP पार्टी उम्मीदवारों के पक्ष में वोट देने के लिए ज्यादा से ज्यादा लोगों को वोटर के तौर पर बूथ तक ले जाया जा सके। इस मौके पर उनके साथ सरपंच हरदीप सिंह, संदीप सिंह, अर्जन सिंह, अवतार सिंह, गुरजंट सिंह, जीवन सिंह, लखविंदर सिंह, लवप्रीत सिंह, मंदीप सिंह और पार्टी के कई दूसरे सीनियर नेता मौजूद थे।

Rajpura, February 24 (Himanshu Harry): In order to strengthen the AAP organization up to the booth level, senior party leaders have been assigned duties in different constituencies by the AAP. Under this duty assigned by the party, AAP senior leader and Rajpura Market Committee Chairman Deepak Sood went to villages Jand Mangoli, Chamaru and Lachhru Khurd, Shamshpur and other villages of Ghanaur constituency and held meetings with workers and leaders. Addressing the meetings on this occasion, Chairman Deepak Sood said that workers are the backbone of the party. The party whose workers are strong can never be defeated in the political arena. He said that the party is being strengthened up to the booth level so that in the upcoming 2027 assembly elections, maximum people can be taken to the booths as voters to vote in favor of the AAP party candidates. On this occasion, Sarpanch Hardeep Singh, Sandeep Singh, Arjan Singh, Avtar Singh, Gurjant Singh, Jeevan Singh, Lakhwinder Singh, Lovepreet Singh, Mandeep Singh and many other senior leaders of the party were present with him.

Leave a Reply

Your email address will not be published. Required fields are marked *