ਥਾਣੇਦਾਰ ਤੇ ਗੰਡਾਸੀ ਨਾਲ ਹਮਲਾ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਹੋਇਆ ਦਰਜ 

ਰਾਜਪੁਰਾ/ਬਨੂੜ, 22 ਸਤੰਬਰ (ਹਿਮਾਂਸ਼ੂ ਹੈਰੀ): ਬੀਤੇ ਦਿਨੀ ਥਾਣਾ ਬਨੂੜ ਦੇ ਡਿਊਟੀ ਉੱਤੇ ਤੈਨਾਤ ਥਾਣੇਦਾਰ ਉੱਤੇ ਇੱਕ ਵਿਅਕਤੀ ਵੱਲੋਂ ਇੱਟਾਂ ਅਤੇ ਤੇਜ਼ਧਾਰ ਹਥਿਆਰ ਗੰਡਾਸੀ ਨਾਲ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਉੱਤੇ ਅੱਜ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਨੇ ਦੱਸਿਆ ਕਿ ਬੀਤੇ ਦਿਨੀਂ ਬਨੂੜ ਪੁਲਿਸ ਦੇ ਕਰਮਚਾਰੀ ਏ.ਐਸ.ਆਈ ਲਛਮਣ ਸਿੰਘ, ਏ.ਐਸ.ਆਈ ਹਰਪਾਲ ਸਿੰਘ ਅਤੇ ਐਚ.ਸੀ ਕੁਲਵਿੰਦਰ ਕੌਰ ਸ਼ਿਕਾਇਤ ਕਰਤਾ ਦੇ ਘਰ ਪੁੱਜੇ ਤਾਂ ਦੇਖਿਆ ਕਿ ਉਕਤ ਦੋਸ਼ੀ ਇੱਕ ਲੜਕੀ (ਪੂਜਾ) ਦੀ ਜਾਨੋ ਮਾਰਨ ਦੀ ਨਿਯਤ ਨਾਲ ਕੁੱਟਮਾਰ ਕਰ ਰਿਹਾ ਸੀ, ਜੋ ਮੁਦਈ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਪੂਜਾ ਨੂੰ ਉਸਦੇ ਪਿਤਾ ਤੋ ਛੁਡਾਇਆ ਅਤੇ ਦੋਸ਼ੀ ਛੱਤ ਪਰ ਚੜ੍ਹ ਗਿਆ ਤੇ ਤਹਿਸ ਵਿੱਚ ਆ ਕੇ ਇੱਟਾ/ਰੋੜੇਆ ਨਾਲ ਪੁਲਿਸ ਪਾਰਟੀ ਪਰ ਹਮਲ ਕਰ ਦਿੱਤਾ, ਜੋ ਮੁਦਈ ਦੇ 2 ਰੋੜੇ ਲੱਗੇ ਤਾ ਜਦੋ ਸਾਥੀ ਕਰਮਚਾਰੀ ਏ.ਐਸ.ਆਈ ਹਰਪਾਲ ਸਿੰਘ ਨੇ ਦੋਸ਼ੀ ਨੂੰ ਭਰੋਸੇ ਵਿੱਚ ਲੈ ਕੇ ਹੇਠਾ ਆਉਣ ਲਈ ਕਿਹਾ ਤਾਂ ਦੋਸੀ ਨੇ ਹੇਠਾ ਆ ਕੋ ਜਾਨੋ ਮਾਰਨ ਦੀ ਨਿਯਤ ਨਾਲ ਏ.ਐਸ.ਆਈ ਲਛਮਣ ਸਿੰਘ ਉੱਤੇ ਗੰਡਾਸੀ ਦਾ ਵਾਰ ਕੀਤਾ, ਜਿਸ ਕਾਰਨ ਮੁਦਈ ਦੇ ਸਿਰ ਵਿੱਚੋ ਖੂਨ ਨਿਕਲਣ ਲੱਗ ਪਿਆ ਅਤੇ ਵਰਦੀ ਖੂਨ ਨਾਲ ਲੱਥਪੱਛ ਹੋ ਗਈ। ਜੋ ਦੋਸ਼ੀ ਨੇ ਫਿਰ ਤਹਿਸ ਵਿੱਚ ਆ ਕੇ ਏ.ਐਸ.ਆਈ ਲਛਮਣ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਜਦੋ ਸਾਥੀ ਕਰਮਚਾਰੀ ਨੇ ਦੋਸ਼ੀ ਨੂੰ ਕਾਬੂ ਕਰਨ ਦੀ ਕੋਸਿਸ਼ ਕੀਤੀ ਤਾ ਉਹ ਗਾਲੀ ਗਲੋਚ ਕਰਦਾ ਹੋਇਆ ਜਾਨੋ ਮਾਰਨ ਦੀਅ ਧਮਕੀਆ ਦੇ ਕੇ ਮੋਕਾ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਜਾਂਚ ਅਧਿਕਾਰੀ ਏਐਸਆਈ ਮਹਿੰਦਰ ਸਿੰਘ ਵੱਲੋਂ ਪੀੜਿਤ ਲਛਮਣ ਸਿੰਘ ਅਤੇ ਏਐਸਆਈ ਹਰਪਾਲ ਸਿੰਘ ਹੈਡ ਕਾਂਸਟੇਬਲ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ੀ ਦੀ ਪਹਿਚਾਨ ਸੋਹਣ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਭਟੀਰਸ ਖਿਲਾਫ ਵੱਖ-ਵੱਖ ਸੰਗੀਨ ਧਰਾਵਾਂ ਹੇਠ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *