कार्पे डिएम इंटरनेशनल स्कूल को ईमेल से बम की धमकी मिली 📨…?
Carpe Diem International School received a bomb threat via email 📨…?

ਸੂਚਨਾ ਮਿਲਦੇ ਹੀ ਸਦਰ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ ਇਸ ਦੌਰਾਨ ਕੀ ਕਿਹਾ ਸਕੂਲ ਦੀ ਪ੍ਰਿੰਸੀਪਲ ਅਤੇ ਮੌਕੇ ਤੇ ਮੌਜੂਦ ਥਾਣਾ ਮੁਖੀ ਐਸ.ਐਚ.ਓ ਦਾ ਤੁਸੀਂ ਵੀ ਸੁਣੋ
सूचना मिलते ही सदर पुलिस ने सर्च ऑपरेशन शुरू किया। इस दौरान मौके पर मौजूद स्कूल प्रिंसिपल और थाना चीफ SHO ने क्या कहा, यह भी आप सुन सकते हैं।
As soon as the information was received, a search operation was launched by the Sadar Police. During this, you can also hear what the school principal and the police station chief SHO who were present at the spot said.
ਰਾਜਪੁਰਾ,16 ਅਪ੍ਰੈਲ (ਹਿਮਾਂਸ਼ੂ ਹੈਰੀ):ਰਾਜਪੁਰਾ-ਸਰਹੰਦ ਰੋਡ ‘ਤੇ ਸਥਿਤ ਕਾਰਪੇਂਡੀਅਮ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਧਮਕੀ ਸਕੂਲ ਦੀ ਪ੍ਰਿੰਸੀਪਲ ਦੇ ਈਮੇਲ ਅਕਾਊਂਟ ‘ਤੇ ਭੇਜੀ ਗਈ। ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਧਮਕੀ ਭਰੀ ਈਮੇਲ ਪ੍ਰਾਪਤ ਹੋਈ, ਉਨ੍ਹਾਂ ਨੇ ਤੁਰੰਤ ਐਸ.ਐਸ.ਪੀ ਪਟਿਆਲਾ ਅਤੇ ਡੀ.ਐਸ.ਪੀ ਰਾਜਪੁਰਾ ਨੂੰ ਸੂਚਿਤ ਕੀਤਾ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਸਾਰੇ ਵਿਦਿਆਰਥੀਆਂ ਨੂੰ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪੁਲੀਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਕੂਲ ਦੇ ਚੱਪੇ-ਚੱਪੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ। ਥਾਣਾ ਸਦਰ ਦੇ ਐਸ.ਐਚ.ਓ ਕਿਰਪਾਲ ਸਿੰਘ ਮੋਹੀ ਨੇ ਧਮਕੀ ਭਰੀ ਈਮੇਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਤੁਰੰਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸਕੂਲ ਦੀ ਸੰਪੂਰਨ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਇਹ ਅਕਸਰ ਸ਼ਰਾਰਤੀ ਅਨਸਰਾਂ ਦੀ ਕਰਤੂਤ ਹੁੰਦੀ ਹੈ। ਪ੍ਰਿੰਸੀਪਲ ਅਨੁਸਾਰ, ਸ਼ੁੱਕਰਵਾਰ ਤੋਂ ਸਕੂਲ ਮੁੜ ਰੋਜ਼ਾਨਾ ਵਾਂਗ ਖੁੱਲਣਗੇ।
ਫੋਟੋ ਕੈਪਸ਼ਨ: ਸਕੂਲ ਦੀ ਪ੍ਰਿੰਸੀਪਲ ਨਾਲ ਸਕੂਲ ਦਾ ਨਿਰਖਣ ਕਰਦੇ ਹੋਏ ਐਸ.ਐਚ.ਓ ਕਿਰਪਾਲ ਸਿੰਘ ਮੋਹੀ।
राजपुरा, 16 अप्रैल (हिमांशु हैरी): राजपुरा-सरहंद रोड पर मौजूद कार्पेंडियम स्कूल को बम से उड़ाने की धमकी मिलने से इलाके में दहशत का माहौल बन गया। यह धमकी स्कूल प्रिंसिपल के ईमेल अकाउंट पर भेजी गई थी। प्रिंसिपल ने बताया कि जैसे ही उन्हें धमकी भरा ईमेल मिला, उन्होंने तुरंत SSP पटियाला और DSP राजपुरा को इसकी जानकारी दी। सिक्योरिटी को ध्यान में रखते हुए स्कूल मैनेजमेंट ने तुरंत सभी स्टूडेंट्स को छुट्टी देकर घर भेज दिया। इसके बाद पुलिस की टीमें मौके पर पहुंचीं और स्कूल की तलाशी शुरू कर दी। सदर थाने के SHO किरपाल सिंह मोही ने धमकी भरे ईमेल की पुष्टि करते हुए कहा कि हाई अधिकारियों के आदेश पर तुरंत कार्रवाई की गई है। उन्होंने कहा कि पुलिस स्कूल की पूरी जांच कर रही है और सिक्योरिटी के पूरे इंतजाम किए गए हैं। उन्होंने लोगों से अपील की कि घबराने की जरूरत नहीं है, यह अक्सर शरारती तत्वों का काम होता है। प्रिंसिपल के मुताबिक, शुक्रवार से स्कूल पहले की तरह खुलेंगे।
फोटो कैप्शन: SHO किरपाल सिंह मोही स्कूल प्रिंसिपल के साथ स्कूल का इंस्पेक्शन करते हुए।
Rajpura, April 16 (Himanshu Harry): A bomb threat to blow up the Carpendium School located on Rajpura-Sirhand Road created an atmosphere of panic in the area. This threat was sent to the school principal’s email account. The principal informed that as soon as he received the threatening email, he immediately informed the SSP Patiala and DSP Rajpura. Keeping security in mind, the school management immediately dismissed all the students and sent them home. After this, police teams reached the spot and started searching the school premises. SHO of Sadar Police Station Kirpal Singh Mohi confirmed the threatening email and said that immediate action has been taken on the orders of higher authorities. He said that the police are conducting a complete investigation of the school and complete security arrangements have been made. He appealed to the people that there is no need to panic, this is often the work of mischievous elements. According to the principal, schools will reopen as usual from Friday.
Photo caption: SHO Kirpal Singh Mohi inspecting the school with the school principal.