श्री गुरु रविदास कमेटी और जय भीम मंच की ओर से डॉ. भीम राव अंबेडकर की जयंती बड़े उत्साह के साथ मनाई गई।
Dr. Bhim Rao Ambedkar’s birth anniversary was celebrated with great enthusiasm by Shri Guru Ravidas Committee and Jai Bhim Manch.

ਰਾਜਪੁਰਾ,15 ਅਪ੍ਰੈਲ (ਹਿਮਾਂਸ਼ੂ ਹੈਰੀ): ਇੱਥੋਂ ਦੇ ਨੇੜਲੇ ਪੈਂਦੇ ਪਿੰਡ ਖਾਨਪੁਰ ਗੰਡਿਆਂ ਧਰਮਸ਼ਾਲਾ ਵਿਖੇ ਡਾ.ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਭਗਤ ਸ਼੍ਰੀ ਗੁਰੂ ਰਵਿਦਾਸ ਕਮੇਟੀ ਵਲੋਂ ਜੈ ਭੀਮ ਮੰਚ ਦੇ ਕਾਰਜਕਾਰੀ ਮੈਂਬਰ ਗੁਰਨਾਮ ਸਿੰਘ ਦੀ ਅਗਵਾਈ ਹੇਠ ਬੜੀ ਧੂਮ ਧਾਮ ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਵਜੋਂ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਨੇ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਮੌਕੇ ਤੇ ਇਕਤਰਤ ਲੋਕਾਂ ਵਲੋਂ ਉਹਨਾਂ ਦਾ ਭਰਵਾਂ ਸਵਾਗਤ ਅਤੇ ਧੰਨਵਾਦ ਕੀਤਾ ਅਤੇ ਬਾਬਾ ਸਾਹਿਬ ਨੂੰ ਨਮਨ ਕਰਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਲੱਡੂ ਵੰਡੇ ਗਏ।ਇਸ ਮੌਕੇ ਪ੍ਰਧਾਨ ਸੁਖਜਿੰਦਰ ਸੁੱਖੀ ਨੇ ਬਾਬਾ ਸਾਹਿਬ ਦੀ ਜੀਵਨ ਸ਼ੈਲੀ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੇ ਮਾਰਗ ਦਰਸ਼ਨ ਤੇ ਚਲਣ ਬਾਰੇ ਦਸਿਆ ਅਤੇ ਨਾਲ ਹੀ ਇਸ ਮੌਕੇ ਪ੍ਰਧਾਨ ਸੁਖਜਿੰਦਰ ਸੁੱਖੀ ਨੇ ਜੈ ਭੀਮ ਮੰਚ ਵਲੋਂ ਚਲਾਈ ਗਈ ਹਸਤਾਖ਼ਰ (ਦਸਤਖਤ) ਮੁਹਿੰਮ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਉਥੇ ਇਕਤਰਤ ਲੋਕਾਂ ਵਲੋਂ ਜੋ ਕੀ ਬਾਬਾ ਸਾਹਿਬ ਨੂੰ ਬਹੁਤ ਪਿਆਰ ਅਤੇ ਉਹਨਾਂ ਦਾ ਸਤਿਕਾਰ ਕਰਦੇ ਹਨ ਉਹਨਾਂ ਦਾ ਬਾਬਾ ਸਾਹਿਬ ਦੇ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਮੌਕੇ ਤੇ ਮੌਜੂਦ ਪਿੰਡ ਦੇ ਬੁਜ਼ਰਗਾਂ,ਮਾਤਾਵਾਂ ਅਤੇ ਬੱਚਿਆਂ ਵਲੋਂ ਹਸਤਾਖ਼ਰ ਕਰਕੇ ਭਰਵਾਂ ਸਮਰਥਨ ਵੀ ਦਿੱਤਾ ਗਿਆ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਰਾਜਪੁਰਾ ਆਈ.ਟੀ.ਆਈ ਚੋਂਕ ਦਾ ਨਾਮ ਬਦਲ ਕੇ ਅੰਬੇਡਕਰ ਚੌਂਕ ਦੇ ਨਾਮ ਤੇ ਰੱਖਿਆ ਜਾਵੇ। ਇਸ ਮੌਕੇ ਗੁਰਸੇਵਕ ਸਿੰਘ ਹੈਪੀ ਪ੍ਰਧਾਨ ਗੁਰੂ ਰਵਿਦਾਸ ਕਮੇਟੀ ,ਜੋਗਾ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਬੱਬੂ, ਸੁੱਖਾ ਧਾਲੀਵਾਲ,ਅਮਰੀਕ ਸਿੰਘ, ਜਨਰਲ ਸਕੱਤਰ ਗੁਰਦਰਸ਼ਨ ਸਿੰਘ, ਮੁੱਖ ਸਲਾਹਾਕਾਰ ਵਿਜੈ ਕੁਮਾਰ,ਸੰਤੋਖ ਸਿੰਘ ਸੁੱਖਾ, ਨਰੇਸ਼ ਕੁਮਾਰ ਡਾ. ਸੋਨੀ, ਹਰਦੀਪ ਸਿੰਘ, ਗਿਆਨੀ ਹਰਮੇਸ਼ ਸਿੰਘ, ਗੁਰਭਜਨ ਸਿੰਘ, ਹਰਦੀਪ ਸਿੰਘ ਆਦਿ ਸੈਂਕੜੇ ਪਿੰਡ ਵਾਸੀ ਮੌਜੂਦ ਸਨ।
राजपुरा, 15 अप्रैल (हिमांशु हैरी): डॉ. भीम राव अंबेडकर जी की जयंती यहां के पास खानपुर गंडियां गांव की धर्मशाला में भगत श्री गुरु रविदास कमेटी की तरफ से जय भीम मंच के एग्जीक्यूटिव मेंबर गुरनाम सिंह की लीडरशिप में बड़ी धूमधाम से मनाई गई। जिसमें जय भीम मंच के प्रेसिडेंट सुखजिंदर सुखी अपनी टीम के साथ स्पेशल चीफ गेस्ट के तौर पर शामिल हुए और इस मौके पर जमा हुए लोगों ने उनका गर्मजोशी से स्वागत किया और धन्यवाद दिया और बाबा साहेब को नमन करके उनका आशीर्वाद लेने के बाद लड्डू बांटे गए। इस मौके पर प्रेसिडेंट सुखजिंदर सुखी ने बाबा साहेब की लाइफस्टाइल पर रोशनी डाली और उनके गाइडेंस और व्यवहार के बारे में बताया। इस मौके पर प्रेसिडेंट सुखजिंदर सुखी ने लोगों को जय भीम मंच की तरफ से चलाए जा रहे सिग्नेचर कैंपेन के बारे में भी जागरूक किया और वहां जमा हुए लोगों में बाबा साहेब के प्रति काफी जोश देखा गया, जो बाबा साहेब से बहुत प्यार करते हैं और उनका सम्मान करते हैं। इस बीच, मौके पर मौजूद गांव के बुजुर्गों, माताओं और बच्चों ने भी साइन करके अपना पूरा सपोर्ट दिया और राजपुरा ITI चौक का नाम बदलकर अंबेडकर चौक रखने की मांग की। इस अवसर पर गुरु रविदास कमेटी के अध्यक्ष गुरसेवक सिंह हैप्पी, जोगा सिंह, गुरप्रीत सिंह, सतनाम सिंह बब्बू, सुखा धालीवाल, अमरीक सिंह, महासचिव गुरदर्शन सिंह, मुख्य सलाहकार विजय कुमार, संतोख सिंह सुखा, नरेश कुमार डा. सोनी, हरदीप सिंह, ज्ञानी हरमेश सिंह, गुरभजन सिंह, हरदीप सिंह आदि सैकड़ों ग्रामीण उपस्थित थे।
Rajpura, April 15 (Himanshu Harry): The birth anniversary of Dr. Bhim Rao Ambedkar Ji was celebrated with great pomp and show at the Dharamshala of Khanpur Gandian village near here by Bhagat Shri Guru Ravidas Committee under the leadership of Gurnam Singh, executive member of Jai Bhim Manch. In which, Jai Bhim Manch President Sukhjinder Sukhi attended as the special chief guest along with his team and was warmly welcomed and thanked by the people gathered on the occasion and after bowing to Baba Saheb, receiving his blessings, laddus were distributed. On this occasion, President Sukhjinder Sukhi shed light on the lifestyle of Baba Saheb and told about his guidance and conduct. On this occasion, President Sukhjinder Sukhi also made people aware about the signature campaign run by Jai Bhim Manch and there was a lot of enthusiasm towards Baba Saheb from the people gathered there who love and respect Baba Saheb very much. Meanwhile, the elders, mothers and children of the village present on the occasion also gave their full support by signing and asked that the name of Rajpura ITI Chowk be changed to Ambedkar Chowk. On this occasion, Gursewak Singh Happy, President Guru Ravidas Committee, Joga Singh, Gurpreet Singh, Satnam Singh Babbu, Sukha Dhaliwal, Amreek Singh, General Secretary Gurdarshan Singh, Chief Advisor Vijay Kumar, Santokh Singh Sukha, Naresh Kumar Dr. Soni, Hardeep Singh, Giani Harmesh Singh, Gurbhajan Singh, Hardeep Singh etc. Hundreds of villagers were present.