ਰੈਲੀ ਵਾਲੇ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਜਗਦੀਸ਼ ਕੁਮਾਰ ਜੱਗਾ
ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਸਕੀਮ ਕਿਸਾਨਾਂ ਦੇ ਲਈ ਲੈ ਕੇ ਆਏ ਸੀ ਪਰ ਕਿਸਾਨਾਂ ਤੇ ਹੋਰ ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਇਸ ਵਿਰੋਧ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਪੁਰਾ ਤੋਂ ਪਠਾਨਕੋਟ ਤੱਕ ਇੱਕ ਰੋਸ਼ ਰੈਲੀ ਨਿਕਾਲੀ ਜਾਣੀ ਸੀ ਪਰ ਇਸ ਦੌਰਾਨ ਲੈਂਡ ਪੋਲਿੰਗ ਸਕੀਮ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਿੱਤੀ ਗਈ ਉਸੀ ਰੋਸ਼ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਉਸ ਨੂੰ ਕਿਸਾਨ ਮਜ਼ਦੂਰ ਫਤਿਹ ਰੈਲੀ ਦਾ ਨਾਮ ਦੇ ਕੇ 17 ਤਰੀਕ ਨੂੰ ਰਾਜਪੁਰਾ ਵਿੱਚ ਹੀ ਰੱਖ ਦਿੱਤਾ ਗਿਆ। ਇਸ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਇਸ ਕਿਸਾਨ ਮਜ਼ਦੂਰ ਫਤਿਹ ਰੈਲੀ ਦੀ ਜਗ੍ਹਾ ਦਾ ਦੌਰਾ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਆਪਣੀ ਟੀਮ ਨਾਲ ਪਹੁੰਚੇ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।