ਝੋਨੇ ਦੀ ਖਰੀਦ ਨੂੰ ਲੈਕੇ ਭਾਜਪਾ ਆਗੂਆਂ ਵੱਲੋਂ ਕੀਤਾ ਗਿਆ ਰਾਜਪੁਰਾ ਮੰਡੀ ਦਾ ਦੌਰਾ

ਸੈਂਟਰ ਸਰਕਾਰ ਵਲੋਂ ਸੂਬਾ ਸਰਕਾਰ ਨੂੰ 44000 ਕਰੋੜ ਦੇਣਦੇ 2 ਮਹੀਨੇ ਬਾਅਦ ਵੀ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਪੈਸਾ: ਹਰਜੀਤ ਸਿੰਘ ਗਰੇਵਾਲ

ਮੰਡੀਆਂ ‘ਚ ਮੌਜੂਦਾ ਹਾਲਾਤਾਂ ਦੀ ਜਿੰਮੇਵਾਰ ਸੂਬਾ ਸਰਕਾਰ:ਸੰਜੀਵ ਖੰਨਾ

ਰਾਜਪੁਰਾ,28 ਅਕਤੂਬਰ (ਹਿਮਾਂਸ਼ੂ ਹੈਰੀ):ਪੰਜਾਬ ਭਰ ਵਿੱਚ ਹੋ ਰਹੀ ਝੋਨੇ ਦੀ ਆਮਦ ਲਗਾਤਾਰ ਜਾਰੀ ਹੈ ਪਰ ਉਸ ਦੇ ਬਾਵਜੂਦ ਵੀ ਲਿਫਟਿੰਗ ਨਹੀਂ ਹੋ ਰਹੀ ਤੇ ਕਿਸਾਨ ਮੰਡੀਆਂ ਵਿੱਚ ਪਰੇਸ਼ਾਨ ਨੇ ਇਸੀ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਇੱਕ ਵਫਦ ਪੰਜਾਬ ਦੇ ਰਾਜਪਾਲ ਨੂੰ ਕੱਲ ਮਿਲ ਕੇ ਆਇਆ ਤੇ ਸਥਿਤੀ ਤੋਂ ਜਾਣੂ ਕਰਵਾਇਆ ਇਸੀ ਦੇ ਚਲਦੇ ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ, ਸੂਬਾ ਸਕੱਤਰ ਅਤੇ ਹਲਕਾ ਡੇਰਾ ਬਸੀ ਦੇ ਇੰਚਾਰਜ ਸੰਜੀਵ ਖੰਨਾ ਨੇ ਆਪਣੀ ਟੀਮ ਦੇ ਨਾਲ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਕਿਸਾਨ ਪਿਛਲੇ ਲਗਭਗ ਇੱਕ ਮਹੀਨੇ ਤੋਂ ਆਪਣੀ ਫਸਲ ਨੂੰ ਵੇਚਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਸੂਬਾ ਸਰਕਾਰ ਇਸਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਇਹ ਸੂਬਾ ਸਰਕਾਰ ਦੀ ਨਲਾਇਕੀ ਸਾਫ ਝਲਕਦੀ ਹੈ ਕਿਉਂਕਿ ਸੈਂਟਰ ਸਰਕਾਰ ਨੇ ਕਰੋੜਾਂ ਰੁਪਏ ਦਾ ਬਜਟ ਪੰਜਾਬ ਸਰਕਾਰ ਨੂੰ ਦੇ ਦਿੱਤਾ ਹੈ ਲੇਕਿਨ ਉਸ ਦੇ ਬਾਵਜੂਦ ਵੀ ਅਗਰ ਇਹ ਲਿਫਟਿੰਗ ਨਹੀਂ ਕਰ ਰਹੇ ਤਾਂ ਕਿਥੇ ਨਾ ਕਿਥੇ ਇਹਨਾਂ ਵੱਲੋਂ ਕਮੀ ਹੈ ਉਹਨਾਂ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨ ਹਿਤੈਸ਼ੀ ਹੈ ਤੇ ਉਹ ਕਿਸਾਨ ਦੇ ਹਿੱਤਾਂ ਵਿੱਚ ਹਮੇਸ਼ਾ ਹੀ ਕੰਮ ਕਰਦੀ ਹੈ ਤੇ ਕਰਦੀ ਰਹੇਗੀ।

Leave a Reply

Your email address will not be published. Required fields are marked *