
ਰਾਜਪੁਰਾ,24 ਸਤੰਬਰ (ਹਿਮਾਂਸ਼ੂ ਹੈਰੀ):ਆਲ ਇੰਡੀਆ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਅਤੇ ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਬੀਬੀ ਅਮਰਜੀਤ ਕੌਰ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬੀਬੀ ਅਮਰਜੀਤ ਕੌਰ ਦਾ ਸਮਾਜ ਸੇਵਾ ਦੇ ਖੇਤ ਵਿਚ ਇਕ ਉੱਘਾ ਨਾਮ ਹੈ। ਉਨ੍ਹਾਂ ਨੂੰ ਸੁਬਾ ਸਕੱਤਰ ਨਿਯੁਕਤ ਕਰਨ ‘ਤੇ ਉਨ੍ਹਾਂ ਦੀਆਂ ਨਜ਼ਦੀਕੀ ਮਹਿਲਾਵਾਂ ਦੇ ਚਿਹਰੇ ਖਿੜ ਗਏ। ਮਹਿਲਾਵਾਂ ਨੇ ਬੀਬੀ ਅਮਰਜੀਤ ਕੌਰ ਦੀ ਨਿਯੁਕਤੀ ਉਪਰ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਮਤੀ ਭੁਪਿੰਦਰ ਕੌਰ ਸੂਬਾ ਵਾਈਸ ਪ੍ਰਧਾਨ, ਸ੍ਰੀਮਤੀ ਨਰਿੰਦਰ ਕੰਗ ਸੂਬਾ ਉੱਪ ਪ੍ਰਧਾਨ, ਸ੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਅਰਚਨਾ ਸ਼ਰਮਾ, ਕੁਮਾਰੀ ਸਿਮਰਨਪ੍ਰੀਤ ਕੌਰ, ਨੀਲਮ ਕੁਮਾਰੀ, ਰਾਜਵਿੰਦਰ ਕੌਰ, ਪੁਸ਼ਵਿੰਦਰ ਕੌਰ, ਗੁੱਡੀ, ਸਤਵਿੰਦਰ ਕੌਰ, ਲਵਪ੍ਰੀਤ ਕੌਰ, ਸਰੋਜ ਬਾਲਾ, ਅਜੰਤੀ ਰਾਣੀ ਅਤੇ ਸ੍ਰੀ ਮਤੀ ਅਮਰਜੀਤ ਕੌਰ ਸੈਕਟਰੀ ਆਫ਼ ਪੰਜਾਬ ਮਹਿਲਾ ਕਾਂਗਰਸ ਵੀ ਮੌਜੂਦ ਸਨ।