ਅਕਾਲ ਅਕੈਡਮੀ ਸੂਰਤ ਮਨੌਲੀ ਸਕੂਲ ਦੇ ਇਕ ਬਚੇਂ ਦੇ ਬੱਸ ਥੱਲੇ ਆਉਣ ਨਾਲ ਲੱਗੀਆਂ ਗੰਭੀਰ ਸੱਟਾਂ
ਮੋਹਾਲੀ/ਬਨੂੜ 04 ਅਗਸਤ(ਹਿਮਾਂਸ਼ੂ ਹੈਰੀ):ਬਨੂੜ ਨੇੜਲੇ ਪਿੰਡ ਧਰਮਗੜ੍ਹ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਸਕੂਲ ਵਿੱਚ ਪੜ੍ਹਦੇ ਪਹਿਲੀ ਜਮਾਤ ਦੇ ਬੱਚੇ ਉਪਰ ਸਕੂਲ ਦੀ ਬੱਸ ਚੜ ਗਈ ਇਸ ਹਾਦਸੇ ਵਿੱਚ ਬੱਚੇ ਦੇ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰ ਸਮੇਂ ਜਦੋਂ ਅਕਾਲ ਅਕੈਡਮੀ ਮਨੌਲੀ ਸੂਰਤ ਦੀ ਬੱਸ ਆਪਣੇ ਹੀ ਸਕੂਲ ਦੇ ਬੱਚੇ ਨੂੰ ਲੈਣ ਲਈ ਪਿੰਡ ਧਰਮਗੜ੍ਹ ਪਹੁੰਚਦੀ ਹੈ। ਤਾਂ ਉਸ ਵਿੱਚ ਇੱਕ ਬੱਚਾ ਚੜ ਜਾਂਦਾ ਹੈ ਅਤੇ ਜਦੋਂ ਦੂਜਾ ਬੱਚਾ ਆਪਣੇ ਘਰੋਂ ਨਿਕਲ ਕੇ ਬੱਸ ਵਿੱਚ ਚੜਣ ਲਗਦਾ ਹੈ ਤਾਂ ਬੱਸ ਤੁਰ ਪੈਂਦੀ ਹੈ। ਤੇ ਬੱਸ ਦਾ ਡਰਾਈਵਰ ਬੇ ਧਿਆਨ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਬੱਚਾ ਬੱਸ ਥੱਲੇ ਆ ਜਾਂਦਾ ਹੈ ਅਤੇ ਬੱਸ ਉਸ ਨੂੰ ਫੇਟ ਮਾਰਦੀ ਹੋਈ ਉਸ ਦੇ ਉੱਪਰੋਂ ਚੜ ਜਾਂਦੀ ਹੈ। ਗਨੀਮਤ ਇਹ ਰਹੀ ਕਿ ਬੱਚਾ ਬੱਸ ਦੇ ਪਿਛਲੇ ਟਾਇਰਾਂ ਦੇ ਬਿਲਕੁਲ ਨਜ਼ਦੀਕ ਤੋਂ ਕੱਢਿਆ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾ ਰਿਹਾ।ਇਸ ਮਾਮਲੇ ਬਾਰੇ ਜਦੋਂ ਅਕਾਲ ਅਕੈਡਮੀ ਮਨੋਲੀ ਸੂਰਤ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਿੱਥੋਂ ਬੱਸ ਬੱਚਿਆਂ ਨੂੰ ਲੈਣ ਜਾਂਦੀ ਹੈ ਉਹ ਸੜਕਾਂ ਬਹੁਤ ਹੀ ਤੰਗ ਹਨ ਅਤੇ ਬੱਸ ਦਾ ਉਥੋਂ ਲੰਘਣਾ ਵੀ ਮੁਸ਼ਕਿਲ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਇਸ ਮਾਮਲੇ ਬਾਰੇ ਜਦੋਂ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਨਹੀਂ ਹੈ ਸਾਨੂੰ ਇਸ ਘਟਨਾ ਬਾਰੇ ਹੁਣੇ ਪਤਾ ਲੱਗਿਆ ਹੈ ਇਸ ਸਬੰਧੀ ਬੱਚੇ ਦੇ ਪਰਿਵਾਰ ਵੱਲੋਂ ਸ਼ਿਕਾਇਤ ਮਿਲਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।