मान सरकार ने माता-पिता का आर्थिक शोषण रोकने के फैसले को मंजूरी दी – चेयरमैन दीपक सूद
Mann government has approved the decision to stop the financial exploitation of parents – Chairman Deepak Sood

ਰਾਜਪੁਰਾ,14 ਜੁਲਾਈ (ਹਿਮਾਂਸ਼ੂ ਹੈਰੀ):ਪੰਜਾਬ ਦੀ ਭਗਵੰਤ ਮਾਨ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਨਿੱਜੀ ਸਕੂਲਾਂ ਦੇ ਮਾਲਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਰੋਕਣ ਲਈ ਕਦਮ ਚੁੱਕੇ ਹਨ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਉੱਘੇ ਆਗੂ ਅਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਮਾਨ ਸਰਕਾਰ ਵੱਲੋਂ ਨਿੱਜੀ ਸਕੂਲਾਂ ਦੀ ਲੁੱਟ ਖਿਲਾਫ਼ ਲਿਆਂਦੇ ਬਿੱਲ ਦੇ ਹੱਕ ਵਿੱਚ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸੂਦ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜਿੱਥੇ ਅਨੇਕਾਂ ਲੋਕ ਹਿਤੈਸ਼ੀ ਫੈਸਲੇ ਕੀਤੇ ਹਨ, ਉੱਥੇ ਸਰਕਾਰ ਨੇ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਰੋਕਣ ਲਈ ਇੱਕ ਬਿੱਲ ਲਿਆਂਦਾ ਹੈ। ਜਿਸ ਨਾਲ ਹੁਣ ਨਿੱਜੀ ਸਕੂਲਾਂ ਵੱਲੋਂ ਮਾਪਿਆਂ ਦੀ ਫੀਸਾਂ ਅਤੇ ਹੋਰ ਖਰਚਿਆਂ ਦੇ ਰੂਪ ਵਿੱਚ ਹੁੰਦੀ ਆਰਥਿਕ ਲੁੱਟ ਨੂੰ ਠੱਲ ਪਵੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਇੱਕ ਹੋਰ ਅਹਿਮ ਫ਼ੈਸਲਾ ਕੀਤਾ ਹੈ ਕਿ ਪਹਿਲਾਂ ਨਿੱਜੀ ਹਸਪਤਾਲਾਂ ਵਾਲੇ ਕਿਸੇ ਮਰੀਜ਼ ਦੀ ਮੌਤ ਹੋਣ ਦੀ ਸੂਰਤ ਵਿੱਚ ਵਾਰਸਾਂ ਵੱਲੋਂ ਬਿੱਲ ਨਾ ਅਦਾ ਕਰਨ ਕਾਰਨ ਮ੍ਰਿਤਕ ਸਰੀਰ ਵਾਰਸਾਂ ਨੂੰ ਨਹੀਂ ਸਨ ਦਿੰਦੇ ਪਰ ਹੁਣ ਮਾਨ ਸਰਕਾਰ ਨੇ ਨਿੱਜੀ ਹਸਪਤਾਲਾਂ ਦੇ ਇਸ ਆਪ ਹੁਦਰੇਪਣ ਵਾਲੇ ਮਨਮਰਜ਼ੀ ਦੇ ਫੈਸਲੇ ਉੱਪਰ ਵੀ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਅਜਿਹੇ ਲੋਕ ਹਿਤੈਸ਼ੀ ਫੈਸਲਿਆਂ ਕਾਰਨ ਹੀ ਪੰਜਾਬ ਦੇ ਲੋਕ ਮੁੜ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੇਖਣਾ ਚਾਹੁੰਦੇ ਹਨ, ਜਿਸ ਦਾ ਪ੍ਰਤੱਖ ਸਬੂਤ ਪੰਜਾਬ ਵਾਸੀਆਂ ਨੇ ਨਗਰ ਕੌਂਸਲ ਚੋਣਾਂ ਵਿੱਚ ਸਮੁੱਚੇ ਪੰਜਾਬ ਵਿੱਚ ਆਪ ਦੇ ਉਮੀਦਵਾਰਾਂ ਨੂੰ ਵੱਡੀ ਪੱਧਰ ਤੇ ਜਿਤਾ ਕੇ ਦੇ ਦਿੱਤਾ ਹੈ।
राजपुरा, 14 जुलाई (हिमांशु हैरी): “पंजाब की भगवंत मान पहली सरकार है जिसने प्राइवेट स्कूल मालिकों द्वारा माता-पिता के पैसे के शोषण को रोकने के लिए कदम उठाए हैं,” ये विचार AAP के बड़े नेता और मार्केट कमेटी राजपुरा के चेयरमैन दीपक सूद ने मान सरकार द्वारा प्राइवेट स्कूलों के शोषण के खिलाफ लाए गए बिल के सपोर्ट में कहे। इस मौके पर चेयरमैन सूद ने कहा कि भगवंत मान सरकार ने जहां कई लोगों के हक में फैसले लिए हैं, वहीं सरकार पंजाब के प्राइवेट स्कूलों में पढ़ने वाले स्टूडेंट्स के माता-पिता के पैसे के शोषण को रोकने के लिए बिल लाई है। जिससे अब प्राइवेट स्कूलों द्वारा फीस और दूसरे खर्चों के रूप में माता-पिता का पैसा का शोषण बंद हो जाएगा। उन्होंने कहा कि मान सरकार ने एक और अहम फैसला लिया है कि पहले प्राइवेट अस्पतालों में मरीज की मौत होने पर बिल का पेमेंट न करने की वजह से डेड बॉडी वारिसों को नहीं दी जाती थी, लेकिन अब मान सरकार ने प्राइवेट अस्पतालों की इस मनमानी और मनमाने फैसले पर भी रोक लगा दी है। उन्होंने कहा कि मान सरकार के ऐसे लोगों के हक में फैसलों की वजह से ही पंजाब के लोग AAP सरकार को देखना चाहते हैं। भगवंत मान ने पंजाब में फिर से जीत हासिल की है, जिसका साफ सबूत यह है कि पंजाब के लोगों ने नगर निगम काउंसिल चुनावों में पूरे पंजाब में AAP उम्मीदवारों को बड़ी जीत दिलाई है।
Rajpura, July 14 (Himanshu Harry): Punjab’s Bhagwant Mann is the first government to have taken steps to stop the financial exploitation of parents by private school owners,” these views were expressed by AAP’s prominent leader and Chairman of Market Committee Rajpura Deepak Sood in support of the bill brought by the Mann government against the exploitation of private schools. On this occasion, Chairman Sood said that while the Bhagwant Mann government has taken many people-friendly decisions, the government has brought a bill to stop the financial exploitation of parents of students studying in private schools in Punjab. With which now the financial exploitation of parents in the form of fees and other expenses by private schools will be stopped. He said that the Mann government has taken another important decision that earlier in the event of the death of a patient in private hospitals, the dead body was not given to the heirs due to non-payment of the bill by the heirs, but now the Mann government has also put a stop to this arbitrary and arbitrary decision of private hospitals. He said that such people of the Mann government It is because of the favorable decisions that the people of Punjab want to see the AAP government led by Bhagwant Mann in Punjab again, a clear proof of which is the people of Punjab have given a large victory to AAP candidates across Punjab in the municipal council elections.