ਪੰਜਾਬ ਟ੍ਰੇਡ ਕਮਿਸ਼ਨ ਵਲੋਂ ਗੁਰਦੁਆਰਾ ਨੀਲਪੁਰ ਮਾਰਕੀਟ ਅਤੇ ਕਾਲੜਾ ਸੀਮੇਂਟ ਸਟੋਰ ਵਿਖੇ ਦੁਕਾਨਦਾਰਾਂ ਨਾਲ ਪੁਲਿਸ ਪ੍ਰਸ਼ਾਸਨ ਦੀ ਕਰਵਾਈ ਮੀਟਿੰਗ

पंजाब व्यापार आयोग ने पुलिस प्रशासन के साथ गुरुद्वारा नीलपुर मार्केट और कालरा सीमेंट स्टोर के दुकानदारों के साथ एक बैठक की।

Punjab Trade Commission organized a meeting with the shopkeepers at Gurdwara Nilpur Market and Kalra Cement Store, along with the police administration.

ਰਾਜਪੁਰਾ,03 ਜੁਲਾਈ(ਹਿਮਾਂਸ਼ੂ ਹੈਰੀ): ਇੱਥੋਂ ਦੀ ਪਟਿਆਲਾ ਰੋਡ ਸਥਿਤ ਗੁਰਦੁਆਰਾ ਨੀਲਪੁਰ ਮਾਰਕੀਟ ਵਿਖੇ ਪੰਜਾਬ ਟ੍ਰੇਡ ਕਮਿਸ਼ਨ ਦੇ ਹਲਕਾ ਚੇਅਰਮੈਨ ਟਿੰਕੂ ਬਾਂਸਲ ਅਤੇ ਪਰਮਜੀਤ ਸਿੰਘ ਭੱਪਲ,ਸਤੀਸ਼ ਕਾਲੜਾ ਦੀ ਅਗਵਾਈ ਹੇਠ ਪੁਲਸ ਪ੍ਰਸ਼ਾਸਨ ਨਾਲ ਦੁਕਾਨਦਾਰ ਵੀਰਾਂ ਦੀ ਮੀਟਿੰਗ ਕਰਵਾਈ ਗਈ। ਇਸ ਬੈਠਕ ਦੌਰਾਨ ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ , ਐਸ ਐਚ ਓ ਗੁਰਸੇਵਕ ਸਿੰਘ, ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਪਹੁੰਚੇ ।ਇਸ ਮੌਕੇ ਦੁਕਾਨਦਾਰਾਂ ਦੀਆਂ ਪੁਲਸ ਪ੍ਰਸ਼ਾਸਨ ਨਾਲ ਸਬੰਧਤ ਮਸਲੇ ਸੁਣੇ । ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਪੰਜਾਬ ਟ੍ਰੇਡ ਕਮਿਸ਼ਨ ਵਲੋਂ ਹਰ ਮਾਰਕੀਟ ਵਿੱਚ ਦੁਕਾਨਦਾਰ ਵੀਰਾਂ ਦੀ ਪੁਲਸ ਪ੍ਰਸ਼ਾਸਨ ਨਾਲ ਮੁਲਾਕਾਤ ਕਰਵਾਈ ਜਾ ਰਹੀ ਹੈ ਅਤੇ ਉਨਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਅੱਜ ਦੋ ਮਾਰਕੀਟ ਵਿੱਚ ਮੀਟਿੰਗ ਕੀਤੀਆਂ ਗਈਆਂ ਹਨ ਪਹਿਲੀ ਗੁਰਦੁਆਰਾ ਸਿੰਘ ਸਭਾ ਮਾਰਕੀਟ ਕਾਲੜਾ ਸੀਮੇਂਟ ਸਟੋਰ ਵਿਖੇ ਅਤੇ ਦੂਜੀ ਗੁਰਦੁਆਰਾ ਨੀਲਪੁਰ ਮਾਰਕੀਟ ਵਿਖੇ ਕੀਤੀ ਗਈ ਹੈ ਇਸ ਤਰਾਂ ਹਰੇਕ ਮਾਰਕੀਟ ਵਿਚ ਪੁਲਸ ਪ੍ਰਸ਼ਾਸਨ ਨਾਲ ਮੁਲਾਕਾਤ ਕਰਵਾਈ ਜਾਵੇਗੀ । ਇਸ ਮੌਕੇ ਪਰਮਜੀਤ ਸਿੰਘ ਭੱਪਲ, ਕੀਰਤ ਸਿੰਘ ਸੇਹਰਾ , ਹਰਦੀਪ ਸਿੰਘ ਟਿੰਕੂ ਧਮੋਲੀ,ਭਾਗ ਸਿੰਘ, ਰਾਜਨ, ਮਲਿਕ ਬੈਟਰੀ ਹਾਊਸ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ ਹਰਪਾਲਪੁਰ, ਜਸਵੰਤ ਸਿੰਘ ਚੀਮਾ, ਮਨੋਹਰ ਲਾਲ, ਰੋਡਾ ਸਿੰਘ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ।

राजपुरा, 3 जुलाई (हिमांशु हैरी): पंजाब व्यापार आयोग के हलके के चेयरमैन टिंकू बंसल और परमजीत सिंह भपाल, सतीश कालरा की लीडरशिप में यहां पटियाला रोड पर मौजूद गुरुद्वारा नीलपुर मार्केट में दुकानदारों की पुलिस एडमिनिस्ट्रेशन के साथ मीटिंग हुई। इस मीटिंग के दौरान पंजाब व्यापार आयोग पटियाला के वाइस चेयरमैन गुरप्रीत सिंह धमोली, SHO गुरसेवक सिंह, ट्रैफिक इंचार्ज गुरबचन सिंह पहुंचे। इस मौके पर दुकानदारों की पुलिस एडमिनिस्ट्रेशन से जुड़ी दिक्कतें सुनी गईं। इस मौके पर गुरप्रीत सिंह धमोली ने कहा कि पंजाब व्यापार आयोग हर मार्केट में दुकानदारों की पुलिस एडमिनिस्ट्रेशन के साथ मीटिंग करवा रहा है और उनकी दिक्कतों का तुरंत हल किया जा रहा है। उन्होंने कहा कि आज दो मार्केट में मीटिंग हुई है, पहली गुरुद्वारा सिंह सभा मार्केट कालरा सीमेंट स्टोर में और दूसरी गुरुद्वारा नीलपुर मार्केट में, इस तरह हर मार्केट में पुलिस एडमिनिस्ट्रेशन के साथ मीटिंग होगी। इस मौके पर परमजीत सिंह भोपाल, कीरत सिंह सेहरा, हरदीप सिंह टिंकू धमोली, भाग सिंह, राजन, मलिक बैटरी हाउस, बलजिंदर सिंह, सुरिंदर सिंह हरपालपुर, जसवंत सिंह चीमा, मनोहर लाल, रोडा सिंह व अन्य दुकानदार मौजूद थे।

Rajpura, July 3 (Himanshu Harry): A meeting of shopkeepers with the police administration was held at Gurdwara Nilpur Market located on Patiala Road here under the leadership of Punjab Trade Commission Constituency Chairman Tinku Bansal and Paramjit Singh Bhapal, Satish Kalra. During this meeting, Punjab Trade Commission Patiala Vice Chairman Gurpreet Singh Dhamoli, SHO Gursewak Singh, Traffic Incharge Gurbachan Singh arrived. On this occasion, the issues related to the police administration of the shopkeepers were heard. On this occasion, Gurpreet Singh Dhamoli said that the Punjab Trade Commission is arranging a meeting of the shopkeepers with the police administration in every market and their problems are being resolved immediately. He said that today a meeting has been held in two markets, the first one at Gurdwara Singh Sabha Market Kalra Cement Store and the second one at Gurdwara Nilpur Market, in this way a meeting will be held with the police administration in every market. Paramjit Singh Bhapal, Kirat Singh Sehra, Hardeep Singh Tinku Dhamoly, Bhag Singh, Rajan, Malik Battery House, Baljinder Singh, Surinder Singh Harpalpur, Jaswant Singh Cheema, Manohar Lal, Roda Singh and other shopkeepers were present on this occasion.

Leave a Reply

Your email address will not be published. Required fields are marked *