गांव साधारोड के स्कूल में पीने के पानी का कूलर लगाया गया, गांववालों ने पंचायत की इस पहल की तारीफ की
Drinking water cooler installed in school in village Sadharod, villagers appreciate this initiative of the panchayat

ਰਾਜਪੁਰਾ ,03 ਜੁਲਾਈ(ਹਿਮਾਂਸ਼ੂ ਹੈਰੀ):ਪਿੰਡ ਸਧਰੋੜ ਦੀ ਗ੍ਰਾਮ ਪੰਚਾਇਤ ਨੇ ਤੇਜ਼ ਗਰਮੀ ਨੂੰ ਮੁੱਖ ਰੱਖਦੇ ਹੋਏ ਲੋਕ ਭਲਾਈ ਦੀ ਮਿਸਾਲ ਕਾਇਮ ਕੀਤੀ ਹੈ। ਪੰਚਾਇਤ ਵੱਲੋਂ ਪਿੰਡ ਦੇ ਪ੍ਰਾਇਮਰੀ ਸਕੂਲ ‘ਚ ਵਾਟਰ ਕੂਲਰ ਲਗਵਾਇਆ ਗਿਆ ਹੈ ਅਤੇ ਸੜਕ ਕਿਨਾਰੇ ਵੀ ਪਾਣੀ ਦਾ ਕਨੈਕਸ਼ਨ ਦਿੱਤਾ ਗਿਆ ਹੈ। ਸਰਪੰਚ ਮਨਜੀਤ ਕੌਰ ਪਤਨੀ ਚਰਨਜੀਤ ਸਿੰਘ ਦੀ ਅਗਵਾਈ ‘ਚ ਹੋਏ ਇਸ ਉਪਰਾਲੇ ਦੌਰਾਨ ਪੰਚ ਰਾਜ ਕੁਮਾਰ, ਪੰਚ ਕਰਮਜੀਤ ਕੌਰ, ਸਰਬਜੀਤ ਕੌਰ, ਮਲਕੀਤ ਕੌਰ, ਸੈਕਟਰੀ ਰਵਿੰਦਰ ਜੀ ਅਤੇ ਬੀਡੀਪੀਓ ਬਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਾਰਿਆਂ ਨੇ ਮਿਲ ਕੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ। ਸਰਪੰਚ ਮਨਜੀਤ ਕੌਰ ਨੇ ਕਿਹਾ ਕਿ ਲੂ ਦੇ ਮੱਦੇਨਜ਼ਰ ਬੱਚਿਆਂ ਅਤੇ ਰਾਹਗੀਰਾਂ ਲਈ ਠੰਡੇ ਪਾਣੀ ਦੀ ਸਹੂਲਤ ਦੇਣਾ ਪੰਚਾਇਤ ਦੀ ਪਹਿਲੀ ਤਰਜੀਹ ਸੀ। ਹੁਣ ਸਕੂਲ ਦੇ ਬੱਚਿਆਂ ਨੂੰ ਸਾਫ਼-ਸੁਥਰਾ ਠੰਡਾ ਪਾਣੀ ਮਿਲ ਸਕੇਗਾ ਅਤੇ ਸੜਕ ਕਿਨਾਰੇ ਲਗਾਏ ਕਨੈਕਸ਼ਨ ਤੋਂ ਲੋੜਵੰਦ ਰਾਹਗੀਰ ਵੀ ਪਾਣੀ ਪੀ ਸਕਣਗੇ। ਪਿੰਡ ਵਾਸੀਆਂ ਨੇ ਗ੍ਰਾਮ ਪੰਚਾਇਤ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਫੋਟੋ ਕੈਪਸ਼ਨ: ਸਧਰੋੜ ਪਿੰਡ ਦੀ ਸਰਪੰਚ ਮਨਜੀਤ ਕੌਰ, ਪੰਚਾਇਤ ਮੈਂਬਰਾਂ ਅਤੇ ਬੀਡੀਪੀਓ ਬਨਦੀਪ ਸਿੰਘ ਵੱਲੋਂ ਪ੍ਰਾਇਮਰੀ ਸਕੂਲ ‘ਚ ਵਾਟਰ ਕੂਲਰ ਦਾ ਉਦਘਾਟਨ ਕਰਦਿਆਂ। ਗਰਮੀ ਨੂੰ ਦੇਖਦੇ ਹੋਏ ਸੜਕ ਕਿਨਾਰੇ ਵੀ ਪਾਣੀ ਦਾ ਕਨੈਕਸ਼ਨ ਲਗਾਇਆ ਗਿਆ। ਪਿੰਡ ਵਾਸੀਆਂ ਨੇ ਪੰਚਾਇਤ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
राजपुरा, 3 जुलाई (हिमांशु हैरी): गांव सधोर की ग्राम पंचायत ने चिलचिलाती गर्मी को ध्यान में रखते हुए लोगों की भलाई की एक मिसाल पेश की है। पंचायत ने गांव के प्राइमरी स्कूल में वाटर कूलर लगवाया है और सड़क किनारे पानी का कनेक्शन भी दिया है। सरपंच मनजीत कौर पत्नी चरणजीत सिंह की अगुवाई में की गई इस पहल के दौरान पंच राज कुमार, पंच करमजीत कौर, सरबजीत कौर, मलकीत कौर, सेक्रेटरी रविंदर जी और BDPO बनदीप सिंह खास तौर पर मौजूद थे। सभी ने मिलकर स्कूल के छोटे बच्चों की दिक्कतों को देखते हुए यह फैसला लिया। सरपंच मनजीत कौर ने कहा कि गर्मी को देखते हुए बच्चों और राहगीरों को ठंडे पानी की सुविधा देना पंचायत की पहली प्राथमिकता थी। अब स्कूल के बच्चों को साफ ठंडा पानी मिल सकेगा और जरूरतमंद राहगीर भी सड़क किनारे लगे कनेक्शन से पानी पी सकेंगे। गांववालों ने ग्राम पंचायत की इस पहल की बहुत तारीफ की है।
फोटो कैप्शन: सधोर गांव की सरपंच मंजीत कौर, पंचायत सदस्य और BDPO बंदीप सिंह प्राइमरी स्कूल में वाटर कूलर का उद्घाटन करते हुए। गर्मी को देखते हुए सड़क किनारे पानी का कनेक्शन भी लगाया गया। गांव वालों ने पंचायत की इस पहल की तारीफ की।
Rajpura, July 3 (Himanshu Harry): The Gram Panchayat of village Sadhor has set an example of public welfare keeping in mind the scorching heat. The Panchayat has installed a water cooler in the primary school of the village and water connection has also been provided on the roadside. During this initiative led by Sarpanch Manjit Kaur wife Charanjit Singh, Panch Raj Kumar, Panch Karamjit Kaur, Sarabjit Kaur, Malkit Kaur, Secretary Ravinder Ji and BDPO Bandeep Singh were specially present. Everyone together took this decision considering the problems of the small children of the school. Sarpanch Manjit Kaur said that in view of the heat wave, providing cold water facility to the children and passers-by was the first priority of the Panchayat. Now the school children will be able to get clean cold water and the needy passers-by will also be able to drink water from the connection installed on the roadside. The villagers have highly appreciated this initiative of the Gram Panchayat.
Photo Caption: Sarpanch Manjit Kaur of Sadhor village, Panchayat members and BDPO Bandeep Singh inaugurating a water cooler in the primary school. Considering the heat, water connection was also installed on the roadside. The villagers appreciated this initiative of the Panchayat.