राजपुरा में दिनदहाड़े एक प्रॉपर्टी डीलर के ऑफिस में फायरिंग की घटना से इलाके में दहशत का माहौल बन गया है। दो नकाबपोश लोग प्रॉपर्टी डीलर के ऑफिस में घुसे और दो गोलियां चलाईं।
A firing incident in the office of a property dealer in Rajpura in broad daylight has created an atmosphere of terror in the area. Two masked men entered the office of a property dealer and fired two shots.
ਰਾਜਪੁਰਾ,26 ਜੂਨ(ਹਿਮਾਂਸ਼ੂ ਹੈਰੀ):ਰਾਜਪੁਰਾ-ਪਟਿਆਲਾ ਰੋਡ ’ਤੇ ਅੰਡਰ ਬ੍ਰਿਜ ਨੇੜੇ ਸਥਿਤ ਮਸ਼ਹੂਰ ‘ਲਕਸ਼ਮੀ ਪ੍ਰਾਪਰਟੀ ਡੀਲਰ’ ਦੇ ਦਫ਼ਤਰ ‘ਤੇ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਮਲਾਵਰ ਦਫ਼ਤਰ ’ਤੇ ਲਗਭਗ 8 ਰਾਊਂਡ ਫਾਇਰ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਗ਼ਨੀਮਤ ਰਹੀ ਕਿ ਇਸ ਭਿਆਨਕ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਦਫ਼ਤਰ ਵਿੱਚ ਮੌਜੂਦ ਸਟਾਫ਼ ਸੁਰੱਖਿਅਤ ਹੈ। ਪ੍ਰਤੱਖ ਦਰਸ਼ੀਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਨੌਜਵਾਨ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਐਕਟਿਵਾ ਸਟਾਰਟ ਕਰਕੇ ਦਫ਼ਤਰ ਦੇ ਬਾਹਰ ਹੀ ਖੜ੍ਹਾ ਰਿਹਾ, ਜਦੋਂਕਿ ਦੂਜਾ ਨਕਾਬਪੋਸ਼ ਨੌਜਵਾਨ ਦਫ਼ਤਰ ਦੇ ਅੰਦਰ ਦਾਖ਼ਲ ਹੋ ਗਿਆ। ਉਸ ਨੇ ਉੱਥੇ ਮੌਜੂਦ ਮੁਲਾਜ਼ਮ ਲੜਕੀ ਤੋਂ ਦਫ਼ਤਰ ਦੇ ਮਾਲਕ ਰਮੇਸ਼ ਪਹੂਜਾ ਬਾਰੇ ਪੁੱਛਗਿੱਛ ਕੀਤੀ। ਜਦੋਂ ਲੜਕੀ ਨੇ ਦੱਸਿਆ ਕਿ ਮਾਲਕ ਇਸ ਵੇਲੇ ਦਫ਼ਤਰ ਵਿੱਚ ਮੌਜੂਦ ਨਹੀਂ ਹਨ, ਤਾਂ ਹਮਲਾਵਰ ਨੇ ਰਿਵਾਲਵਰ ਕੱਢ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਐੱਸ.ਐੱਚ.ਓ. ਗੁਰਸੇਵਕ ਸਿੰਘ ਅਤੇ ਸੀ.ਆਈ.ਏ. ਪਟਿਆਲਾ ਦੇ ਐੱਸ.ਐੱਚ.ਓ. ਮਨਪ੍ਰੀਤ ਸਿੰਘ ਪੁਲੀਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਪੁਲੀਸ ਪ੍ਰਸ਼ਾਸਨ ਨੇ ਇਲਾਕੇ ਨੂੰ ਘੇਰ ਕੇ ਘਟਨਾ ਸਥਾਨ ਤੋਂ ਲੋੜੀਂਦੇ ਸਬੂਤ ਇਕੱਠੇ ਕਰ ਲਏ ਹਨ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਕੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਫਾਇਰਿੰਗ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ।
राजपुरा, 26 जून (हिमांशु हैरी): शुक्रवार को राजपुरा-पटियाला रोड पर अंडरब्रिज के पास मौजूद मशहूर ‘लक्ष्मी प्रॉपर्टी डीलर’ के ऑफिस पर दो अनजान युवकों द्वारा दिनदहाड़े फायरिंग करने का सनसनीखेज मामला सामने आया है। जानकारी के मुताबिक, हमलावरों ने ऑफिस पर करीब 8 राउंड फायरिंग की और मौके से फरार हो गए। खुशकिस्मती से इस भयानक घटना में कोई घायल नहीं हुआ और ऑफिस में मौजूद स्टाफ सुरक्षित हैं। चश्मदीदों ने बताया कि घटना को अंजाम देने वाले दोनों युवक एक्टिवा पर सवार होकर आए थे। उनमें से एक एक्टिवा स्टार्ट करके ऑफिस के बाहर खड़ा हो गया, जबकि दूसरा नकाबपोश युवक ऑफिस में घुस गया। उसने वहां मौजूद कर्मचारी लड़की से ऑफिस के मालिक रमेश पाहूजा के बारे में पूछा। जब लड़की ने बताया कि मालिक इस समय ऑफिस में मौजूद नहीं हैं, तो हमलावर ने रिवॉल्वर निकालकर अंधाधुंध फायरिंग की और तुरंत मौके से फरार हो गया। घटना की सूचना मिलते ही सिटी SHO गुरसेवक सिंह और CIA पटियाला SHO मनप्रीत सिंह पुलिस पार्टी के साथ तुरंत मौके पर पहुंच गए। पुलिस प्रशासन ने इलाके को घेर लिया है और घटनास्थल से ज़रूरी सबूत इकट्ठा किए हैं और आस-पास लगे CCTV कैमरों की फुटेज की जांच शुरू कर दी है। पुलिस अधिकारियों का कहना है कि मामले की सभी एंगल से अच्छी तरह जांच की जा रही है और हमलावरों की पहचान करके उन्हें जल्द ही गिरफ्तार कर लिया जाएगा। फायरिंग के असली कारणों का अभी पता नहीं चला है।
Rajpura, June 26 (Himanshu Harry): A sensational case of two unidentified youths firing in broad daylight at the office of the famous ‘Lakshmi Property Dealer’ located near the underbridge on Rajpura-Patiala Road on Friday has come to light. According to information, the attackers fired about 8 rounds at the office and fled from the spot. Fortunately, no one was injured in this horrific incident and the staff present in the office are safe. Eyewitnesses said that both the youths who carried out the incident came riding an Activa. One of them started the Activa and stood outside the office, while the other masked youth entered the office. He questioned the employee girl present there about the owner of the office, Ramesh Pahuja. When the girl told that the owner was not present in the office at the moment, the attacker took out a revolver and fired indiscriminately and immediately fled from the spot. As soon as the incident was reported, City SHO Gursewak Singh and CIA Patiala SHO Manpreet Singh along with a police party immediately reached the spot. The police administration has surrounded the area and collected the necessary evidence from the incident site and has started examining the footage of the CCTV cameras installed around. Police officials say that the matter is being investigated thoroughly from all angles and the attackers will be identified and arrested soon. The real reasons for the firing have not been revealed yet.