ਭਾਰੀ ਗਰਮੀ ਵਿਚਕਾਰ ਵੋਟਰਾਂ ਦੇ ਉਤਸ਼ਾਹ ਨੂੰ ਸੰਜੀਵ ਖੰਨਾ ਨੇ ਸਰਾਹਿਆ, ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਕੀਤੀ ਅਪੀਲ

संजीव खन्ना ने चिलचिलाती गर्मी के बीच वोटरों के उत्साह की तारीफ की, BJP उम्मीदवारों के पक्ष में अपील की

Sanjeev Khanna appreciates voters’ enthusiasm amid scorching heat, appeals in favour of BJP candidates

ਜ਼ੀਰਕਪੁਰ,26 ਮਈ(ਹਿਮਾਂਸ਼ੂ ਹੈਰੀ):ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਅਤੇ ਹਲਕਾ ਡੇਰਾਬੱਸੀ ਦੇ ਇੰਚਾਰਜ ਸੰਜੀਵ ਖੰਨਾ ਨੇ ਮੰਗਲਵਾਰ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਭਾਰੀ ਗਰਮੀ ਦੇ ਬਾਵਜੂਦ ਘਰਾਂ ਤੋਂ ਬਾਹਰ ਨਿਕਲ ਕੇ ਲੋਕਤੰਤਰ ਦੇ ਇਸ ਮਹਾਂਪਰਵ ਵਿੱਚ ਹਿੱਸਾ ਲੈਣ ਵਾਲੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗਰਮੀ ਦੀਆਂ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਲੋਕਾਂ ਨੇ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਵੱਲ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸੰਜੀਵ ਖੰਨਾ ਨੇ ਸਵੇਰੇ ਸਭ ਤੋਂ ਪਹਿਲਾਂ ਆਪਣੀ ਪਤਨੀ ਰੇਨੂ ਖੰਨਾ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਹਲਕੇ ਦਾ ਦੌਰਾ ਕਰਦਿਆਂ ਵੱਖ-ਵੱਖ ਖੇਤਰਾਂ ਅਤੇ ਵੋਟਿੰਗ ਕੇਂਦਰਾਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਉਨ੍ਹਾਂ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਵਿਕਾਸ, ਬਿਹਤਰ ਬੁਨਿਆਦੀ ਢਾਂਚੇ ਅਤੇ ਲੋਕ ਭਲਾਈ ਨਾਲ ਜੁੜੇ ਮੁੱਦਿਆਂ ਨੂੰ ਅੱਗੇ ਵਧਾਉਣ ਲਈ ਮਜ਼ਬੂਤ ਅਤੇ ਵਿਕਾਸ ਪੱਖੀ ਸੋਚ ਵਾਲੀ ਟੀਮ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਉਤਸ਼ਾਹ ਇਹ ਦਰਸਾਉਂਦਾ ਹੈ ਕਿ ਵੋਟਰ ਲੋਕਤੰਤਰ ਪ੍ਰਤੀ ਜਾਗਰੂਕ ਹਨ ਅਤੇ ਆਪਣੇ ਸ਼ਹਿਰਾਂ ਦੇ ਭਵਿੱਖ ਨੂੰ ਲੈ ਕੇ ਗੰਭੀਰ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਲੋਕ ਵਿਕਾਸ ਅਤੇ ਸ਼ਹਿਰਾਂ ਦੀ ਬਿਹਤਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਫ਼ੈਸਲਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਸਿਰਫ਼ ਉਮੀਦਵਾਰਾਂ ਦੀ ਜਿੱਤ ਜਾਂ ਹਾਰ ਤੱਕ ਸੀਮਿਤ ਨਹੀਂ ਹੁੰਦੀਆਂ, ਸਗੋਂ ਇਹ ਸ਼ਹਿਰਾਂ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਦਾ ਵੀ ਇੱਕ ਅਹਿਮ ਮੌਕਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਅਤੇ ਇਹ ਜਾਗਰੂਕ ਸਮਾਜ ਦੀ ਨਿਸ਼ਾਨੀ ਵੀ ਹੈ।

जीरकपुर, 26 मई (हिमांशु हैरी): भारतीय जनता पार्टी के स्टेट सेक्रेटरी और डेराबस्सी विधानसभा क्षेत्र के इंचार्ज संजीव खन्ना ने मंगलवार को नगर परिषद चुनाव के दौरान तेज गर्मी के बावजूद अपने घरों से बाहर निकले और लोकतंत्र के इस महापर्व में हिस्सा लेने वाले सभी वोटरों का शुक्रिया अदा किया। उन्होंने कहा कि गर्मी के मुश्किल हालात के बावजूद लोगों ने वोट देकर लोकतंत्र को मजबूत करने में अपना अहम योगदान दिया है। संजीव खन्ना ने सुबह सबसे पहले अपनी पत्नी रेनू खन्ना के साथ अपने वोट के अधिकार का इस्तेमाल किया। इस मौके पर उन्होंने लोगों से ज्यादा से ज्यादा वोट करने की अपील भी की। इसके बाद उन्होंने पूरे विधानसभा क्षेत्र का दौरा किया और अलग-अलग इलाकों और पोलिंग सेंटरों का जायजा लिया। दौरे के दौरान उन्होंने वोटरों से बातचीत की और लोगों से भारतीय जनता पार्टी के उम्मीदवारों के पक्ष में वोट करने की अपील की। उन्होंने कहा कि शहरों के विकास, बेहतर इंफ्रास्ट्रक्चर और लोगों की भलाई से जुड़े मुद्दों को आगे बढ़ाने के लिए एक मजबूत और विकास को लेकर सोचने वाली टीम की जरूरत है। उन्होंने कहा कि लोगों का जोश दिखाता है कि वोटर लोकतंत्र के प्रति जागरूक हैं और अपने शहरों के भविष्य को लेकर गंभीर हैं। उन्होंने भरोसा जताया कि लोग शहरों के विकास और बेहतरी को ध्यान में रखकर अपना फैसला लेंगे। उन्होंने यह भी कहा कि चुनाव सिर्फ़ उम्मीदवारों की जीत या हार तक सीमित नहीं हैं, बल्कि ये शहरों के भविष्य की दिशा तय करने का एक अहम मौका भी हैं। उन्होंने कहा कि लोगों की ज़्यादा से ज़्यादा भागीदारी लोकतंत्र को मज़बूत बनाती है और यह एक जागरूक समाज की निशानी भी है।

Zirakpur, May 26 (Himanshu Harry): Bharatiya Janata Party State Secretary and Derabassi constituency in-charge Sanjeev Khanna thanked all the voters who came out of their homes despite the scorching heat during the Municipal Council elections on Tuesday and participated in this grand festival of democracy. He said that despite the difficult conditions of the heat, people have made their significant contribution towards strengthening democracy by voting. Sanjeev Khanna exercised his right to vote first thing in the morning with his wife Renu Khanna. On this occasion, he also appealed to the people to vote as much as possible. After this, he toured the entire constituency and reviewed various areas and polling centers. During the tour, he interacted with the voters and appealed to the people to vote in favor of the Bharatiya Janata Party candidates. He said that a strong and development-minded team is needed to take forward issues related to the development of cities, better infrastructure and public welfare. He said that the enthusiasm of the people shows that the voters are aware of democracy and are serious about the future of their cities. He expressed confidence that people will make their decision keeping in mind the development and betterment of cities. He also said that elections are not limited to the victory or defeat of candidates, but they are also an important opportunity to decide the future direction of cities. He said that maximum participation of people makes democracy stronger and it is also a sign of an aware society.

Leave a Reply

Your email address will not be published. Required fields are marked *