श्री रघुनाथ मंदिर और गौशाला को लेकर चल रहे विवाद के कारण बनूर में माहौल तनावपूर्ण हो गया है।
The atmosphere in Banur has become tense due to the dispute over Shri Raghunath Temple and Gaushala.


ਰਾਜਪੁਰਾ/ਬਨੂੜ,25 ਮਈ (ਹਿਮਾਂਸ਼ੂ ਹੈਰੀ):ਬਨੂੜ-ਰਾਜਪੁਰਾ ਹਾਈਵੇਅ ‘ਤੇ ਰਾਮਨਗਰ ਪਿੰਡ ਦੇ ਨੇੜੇ ਇੱਕ ਬੰਦ ਕਾਲਜ ਦੇ ਨੇੜੇ ਸਥਿਤ ਸ਼੍ਰੀ ਰਘੂਨਾਥ ਮੰਦਰ ਅਤੇ ਗਊਸ਼ਾਲਾ ਦਾ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਧਿਰਾਂ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਆਪਸ ਵਿੱਚ ਟਕਰਾ ਗਈਆਂ। ਇਸ ਘਟਨਾ ਨੇ ਇਲਾਕੇ ਵਿੱਚ ਕਾਫ਼ੀ ਚਰਚਾ ਛੇੜ ਦਿੱਤੀ ਹੈ।ਇਸ ਮੰਦਰ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਸੰਬੰਧੀ ਜਦੋਂ ਮੰਦਰ ਟਰੱਸਟ ਨੇ ਬਨੂੜ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਇਸ ਦੌਰਾਨ ਟਰੱਸਟ ਦੇ ਵਕੀਲ ਸੁਸ਼ੀਲ ਕੁਮਾਰ ਨੇ ਪੱਤਰਕਾਰਾਂ ਨਾਲ ਗਲਤ ਸਾਂਝੀ ਕਰਦੇ ਦੱਸਿਆ ਕੀ ਕੁਝ ਵਿਅਕਤੀ ਜਾਣਬੁੱਝ ਕੇ ਮੰਦਰ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੰਦਰ ਦੇ ਵਿੱਚ ਸ਼ਰਧਾਲੂਆਂ ਨੂੰਡਰਾਉਣ ਲਈ ਬਾਊਂਸਰ ਵੀ ਭੇਜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੰਦਰ ਅਤੇ ਗਊਸ਼ਾਲਾ ਨਾਲ ਲੋਕਾਂ ਦੀ ਧਾਰਮਿਕ ਆਸਥਾ ਜੁੜੀਆਂ ਹੋਈਆਂ ਹਨ ਪਰ ਕੁਝ ਵਿਅਕਤੀ ਇਸ ਮੰਦਰ ਦੀ ਜਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਇਹ ਮੰਦਰ ਪਿਛਲੇ 14 15 ਸਾਲਾਂ ਤੋਂ ਬਣਿਆ ਹੋਇਆ ਹੈ ਤੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਰੋਜ਼ਾਨਾ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ। ਟਰੱਸਟ ਦੇ ਵਕੀਲ ਦੇ ਅਨੁਸਾਰ ਇਸ ਮਾਮਲੇ ਸੰਬੰਧੀ ਅਦਾਲਤ ਤੋਂ ਸਟੇਅ ਪ੍ਰਾਪਤ ਕਰ ਲਈ ਗਈ ਹੈ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਲੇਕਿਨ ਇਸ ਦੇ ਬਾਵਜੂਦ ਵੀ ਦੂਜੀ ਧਿਰ ਵੱਲੋ ਮੰਦਿਰ ਦੇ ਵਿੱਚ ਬਾਉਂਸਰ ਭੇਜ ਕੇ ਉੱਥੇ ਦੇ ਲੋਕਾਂ ਨੂੰ ਡਰਾਇਆ ਦਾ ਧਮਕਾਇਆ ਜਾ ਰਿਹਾ। ਇਸ ਦੌਰਾਨ ਬਨੂੜ ਪੁਲਿਸ ਸਟੇਸ਼ਨ ਦੇ ਅਧਿਕਾਰੀ ਏ.ਐਸ.ਆਈ ਹਰਦੇਵ ਸਿੰਘ ਨੇ ਦੱਸਿਆ ਕਿ ਇਹ ਮੰਦਰ ਅਤੇ ਜ਼ਮੀਨ ਨਾਲ ਸਬੰਧਤ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਸਾਡੇ ਵਲੋਂ ਦੋਵਾਂ ਧਿਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
राजपुरा/बनूर, 25 मई (हिमांशु हैरी): बनूर-राजपुरा हाईवे पर रामनगर गांव के पास एक बंद कॉलेज के पास बने श्री रघुनाथ मंदिर और गौशाला में उस समय माहौल तनावपूर्ण हो गया, जब जमीन पर कब्जे को लेकर दो पक्षों में झड़प हो गई। इस घटना से इलाके में काफी चर्चा है। इस मंदिर की जमीन का विवाद काफी समय से चल रहा है। इस बारे में जब मंदिर ट्रस्ट ने बनूर थाने में शिकायत दी, तो इस दौरान ट्रस्ट के वकील सुशील कुमार ने पत्रकारों से कहा कि कुछ लोग जानबूझकर मंदिर का माहौल खराब करने की कोशिश कर रहे हैं। उन्होंने कहा कि मंदिर के अंदर भक्तों को डराने के लिए बाउंसर भी भेजे जा रहे हैं। उन्होंने कहा कि मंदिर और गौशाला से लोगों की धार्मिक आस्था जुड़ी हुई है, लेकिन कुछ लोग इस मंदिर की जमीन पर कब्जा करना चाहते हैं। उन्होंने यह भी कहा कि यह मंदिर पिछले 14-15 सालों से बना हुआ है और यहां हर दिन बड़ी संख्या में भक्त माथा टेकने आते हैं। ट्रस्ट के वकील के मुताबिक, इस मामले को लेकर कोर्ट से स्टे मिल चुका है और कानूनी कार्रवाई चल रही है। लेकिन इसके बावजूद दूसरी पार्टी मंदिर के अंदर बाउंसर भेजकर वहां के लोगों को डराने की धमकी दे रही है। इस बीच, बनूड़ पुलिस स्टेशन के ऑफिसर ASI हरदेव सिंह ने कहा कि मंदिर और जमीन से जुड़ा यह मामला पुलिस तक पहुंच गया है। हम दोनों पार्टियों के डॉक्यूमेंट्स की जांच कर रहे हैं और जांच पूरी होने के बाद सही कानूनी कार्रवाई की जाएगी।
Rajpura/Banur, May 25 (Himanshu Harry): The atmosphere at Shri Raghunath Temple and Gaushala, located near a closed college near Ramnagar village on the Banur-Rajpura highway, became tense when two parties clashed over the possession of the land. This incident has sparked a lot of discussion in the area. The dispute over the land of this temple has been going on for a long time. In this regard, when the temple trust filed a complaint at the Banur police station, during this, the trust’s lawyer Sushil Kumar shared with the journalists that some people are deliberately trying to spoil the atmosphere of the temple. He said that bouncers are also being sent to scare the devotees inside the temple. He said that the religious faith of the people is associated with the temple and the Gaushala, but some people want to occupy the land of this temple. He also said that this temple has been built for the last 14-15 years and a large number of devotees come here to pay homage here every day. According to the lawyer of the trust, a stay has been obtained from the court regarding this matter and the legal process is going on. But despite this, the other party is threatening to scare the people there by sending bouncers inside the temple. Meanwhile, ASI Hardev Singh, officer of Banur Police Station, said that this matter related to the temple and the land has reached the police. We are examining the documents of both the parties and after the investigation is completed, appropriate legal action will be taken.