ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਇੱਕ ਹੋਰ ਪਹਿਲਕਦਮੀ,ਵਿਭਾਗੀ ਕੋਸ਼ਾਂ ਦੀ ‘ਸ਼ਬਦਮਾਲਾ’ ਐਂਡਰਾਇਡ ਐਪ ਦਾ ਕੀਤਾ ਆਗਾਜ਼

भाषा विभाग पंजाब ने पंजाबी भाषा के प्रसार के लिए एक और पहल शुरू की, विभागीय शब्दकोशों का ‘शब्दमाला’ एंड्रॉयड ऐप

Language Department Punjab launches another initiative for the spread of Punjabi language, ‘Shabdmala’ Android app of departmental dictionaries

ਪੰਜਾਬੀ ਭਾਸ਼ਾ ਨੂੰ ਸੱਤ ਸਮੁੰਦਰਾਂ ਦੀ ਭਾਸ਼ਾ ਬਣਾਉਣ ਲਈ ਅਜਿਹੇ ਕਦਮ ਅਤਿ ਜ਼ਰੂਰੀ- ਸ. ਜਸਵੰਤ ਸਿੰਘ ਜ਼ਫ਼ਰ

पंजाबी भाषा को सात समंदर पार की भाषा बनाने के लिए ऐसे कदम ज़रूरी हैं – सरदार जसवंत सिंह ज़फ़र

Such steps are essential to make Punjabi language the language of the seven seas – S. Jaswant Singh Zafar

ਪਟਿਆਲਾ,22 ਅਪ੍ਰੈਲ (ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਭਾਸ਼ਾਵਾਂ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਗਈ ‘ਸ਼ਬਦਮਾਲਾ ਐਂਡਰਾਇਡ ਐਪ’ ਦਾ ਆਗਾਜ਼ ਹੋ ਗਿਆ ਹੈ। ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਇਸ ਐਪ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਵਿਭਾਗ ਦੇ ਅਧਿਕਾਰੀ ਅਤੇ ਐਪ ਦੀ ਸਿਰਜਣਾ ਕਰਨ ਵਾਲੀ ਟੀਮ ਹਾਜ਼ਰ ਸੀ। ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ‘ਸ਼ਬਦਮਾਲਾ’ ਆਧੁਨਿਕ ਕੋਸ਼ ਪਲੇਟਫਾਰਮ ਹੈ ਜਿਸ ਰਾਹੀਂ ਸ਼ਬਦ ਜਿਿਗਆਸੂ ਵੱਖ-ਵੱਖ ਕੋਸ਼ਾਂ ਵਿੱਚੋਂ ਸ਼ਬਦਾਂ ਦੇ ਅਰਥ ਆਨਲਾਈਨ ਖੋਜ ਸਕਦੇ ਹਨ। ਹੁਣ ਇਸ ਮੋਬਾਈਲ ਐਪ ਰਾਹੀਂ ਸ਼ਬਦ-ਅਰਥ ਲੱਭਣ ਦੀ ਪ੍ਰਕਿਿਰਆ ਹੋਰ ਵੀ ਆਸਾਨ ਹੋ ਗਈ ਹੈ ਅਤੇ ਵਰਤੋਂਕਾਰ ਆਪਣੇ ਫੋਨ ਰਾਹੀਂ ਕਿਤੇ ਵੀ, ਕਦੇ ਵੀ ਤੇ ਕਿਸੇ ਵੀ ਸ਼ਬਦ ਦੇ ਅਰਥ ਲੱਭ ਸਕਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਡਿਪਟੀ ਡਾਇਰੈਕਟਰ ਸ੍ਰੀ ਆਲੋਕ ਚਾਵਲਾ ਦੀ ਅਗਵਾਈ ’ਚ ਇਸ ਐਪ ਨੂੰ ਤਿਆਰ ਕਰਨ ਦਾ ਕਾਰਜ 2023 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਸਤੰਬਰ 2024 ਵਿੱਚ ਵੈੱਬ ਪਲੇਟਫਾਰਮ ਰੂਪ ਵਿੱਚ ਲਾਂਚ ਕੀਤਾ ਗਿਆ ਸੀ। ਹੁਣ ਇਹ ਐਪ ਦੇ ਰੂਪ ਵਿੱਚ ਇੱਕ ਹੋਰ ਮਹੱਤਵਪੂਰਨ ਪੜਾਅ ‘ਤੇ ਪਹੁੰਚ ਗਿਆ ਹੈ। ਇਸ ਸਮੇਂ ਐਪ ਵਿੱਚ ਪੋਠੋਹਾਰੀ ਕੋਸ਼, ਕਿੱਸਾ ਸੰਦਰਭ ਕੋਸ਼, ਡੋਗਰੀ–ਪੰਜਾਬੀ ਕੋਸ਼, ਅੰਗਰੇਜ਼ੀ–ਪੰਜਾਬੀ ਮਿਡਲ ਕੋਸ਼, ਪੰਜਾਬੀ ਅਖਾਣ ਕੋਸ਼, ਮੁਹਾਵਰਾ ਕੋਸ਼ ਅਤੇ ਵਾਰਿਸ ਮੁਹਾਵਰਾ ਕੋਸ਼ ਉਪਲਬਧ ਹਨ। ਸ. ਜਫ਼ਰ ਨੇ ਕਿਹਾ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿੱਚ ਹਰ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਅਜਿਹੇ ਉੱਦਮ ਕਰਨੇ ਲਾਜ਼ਮੀ ਹੋ ਗਏ ਹਨ। ਇਹ ਐਪ ਪੰਜਾਬੀ ਭਾਸ਼ਾ ਨੂੰ ਸੱਤ ਸਮੁੰਦਰਾਂ ਦੀ ਭਾਸ਼ਾ ਬਣਾਉਣ ਲਈ ਯੋਗਦਾਨ ਪਾਉਣ ਦੇ ਸਮਰੱਥ ਹੈ। ਡਿਪਟੀ ਡਾਇਰੈਕਟਰ ਆਲੋਕ ਚਾਵਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਿੰਦੂ ਮਿਿਥਹਾਸ ਕੋਸ਼ ਅਤੇ ਪੁਆਧੀ ਕੋਸ਼ ‘ਤੇ ਕੰਮ ਜਾਰੀ ਹੈ ਜਿਨ੍ਹਾਂ ਨੂੰ ਜਲਦ ਹੀ ਐਪ ’ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਵਿਭਾਗ ਦੀਆਂ ਸ਼ਬਦਾਵਲੀਆਂ ਨੂੰ ਵੀ ਇਸੇ ਐਪ ਤੇ ਮੁਹੱਈਆ ਕਰਾਉਣ ਅਤੇ 40 ਤੋਂ ਵੱਧ ਕੋਸ਼ਾਂ ਨੂੰ ਇੱਕ-ਇੱਕ ਕਰ ਕੇ ਇਸ ਪਲੇਟਫਾਰਮ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸਹਾਇਕ ਡਾਇਰੈਕਟਰ ਸ੍ਰੀ ਅਮਰਿੰਦਰ ਸਿੰਘ ਵੀ ਹਾਜ਼ਰ ਸਨ ਦੱਸਣਯੋਗ ਹੈ ਕਿ ਇਹ ਪ੍ਰਾਜੈਕਟ ਆਲੋਕ ਚਾਵਲਾ, ਡਿਪਟੀ ਡਾਇਰੈਕਟਰ (ਕੋਸ਼ਕਾਰੀ) ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ। ਇਸ ਵਿੱਚ ਸੰਪਾਦਕੀ ਦਾ ਕਾਰਜ ਸ. ਸਤਪਾਲ ਸਿੰਘ, ਖੋਜ ਅਫ਼ਸਰ (ਕੋਸ਼ਕਾਰੀ) ਨੇ ਕੀਤਾ ਹੈ ਅਤੇ ਸ਼ਬਦਮਾਲ਼ਾ ਸਾਫਟਵੇਅਰ ਨੂੰ ਤਿਆਰ ਕਰਨ ਦਾ ਸਿਹਰਾ ਸ੍ਰੀ ਮਹੇਸ਼ਇੰਦਰ ਸਿੰਘ ਖੋਸਲਾ, ਖੋਜ ਸਹਾਇਕ ਨੂੰ ਜਾਂਦਾ ਹੈ। ਕੋਸ਼ਾਂ ਨੂੰ ਯੂਨੀਕੋਡ ਵਿੱਚ ਕਨਵਰਟ ਕਰਨ ਅਤੇ ਸਾਫਟਵੇਅਰ ਅਨੁਕੂਲ ਕਰਨ ਦੇ ਕਾਰਜ ਵਿੱਚ ਸ੍ਰੀਮਤੀ ਰਜਿੰਦਰ ਕੌਰ ਸੀਨੀਅਰ ਸਹਾਇਕ, ਸ੍ਰੀ ਮਨਜੀਤ ਸਿੰਘ ਸਪਾਲ ਸੀਨੀਅਰ ਸਹਾਇਕ, ਸ੍ਰੀ ਦੀਪਕ ਕੁਮਾਰ ਜੂਨੀਅਰ ਸਹਾਇਕ, ਬੀਬਾ ਕਿਰਨਜੀਤ ਕੌਰ ਜੂਨੀਅਰ ਸਕੇਲ ਸਟੈਨੋਗ੍ਰਾਫਰ, ਬੀਬਾ ਰਾਖੀ ਕਲਰਕ, ਬੀਬਾ ਵਿਸ਼ਵਜੋਤ ਕੌਰ ਪ੍ਰੂਫ਼ ਰੀਡਰ, ਕਾਪੀ ਹੋਲਡਰ ਸ੍ਰੀ ਗੁਰਬਖ਼ਸ਼ ਸਿੰਘ ਤੇ ਸ੍ਰੀ ਮਨਵੀਰ ਸਿੰਘ ਨੇ ਅਹਿਮ ਯੋਗਦਾਨ ਦਿੱਤਾ।

ਇਸ ਕੋਸ਼ ਨੂੰ ਭਾਸ਼ਾ ਵਿਭਾਗ ਦੀ ਵੈੱਬਸਾਇਟ ਜਾਂ ਇਸ ਲਿੰਕ https://shabadmala.org/shabadmala.apk ਤੋਂ ਡਾਊੁਨਲੋਡ ਕੀਤਾ ਜਾ ਸਕਦਾ ਹੈ।

ਫੋਟੋ ਕੈਪਸ਼ਨ: ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਵਿਭਾਗ ਦੁਆਰਾ ਤਿਆਰ ਕੀਤੀ ‘ਸ਼ਬਦਮਾਲਾ’ ਐਪ ਲੋਕ ਅਰਪਣ ਕਰਦੇ ਹੋਏ। ਨਾਲ ਹਨ ਡਿਪਟੀ ਡਾਇਰੈਕਟਰ ਸ੍ਰੀ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਤੇ ਟੀਮ ਮੈਂਬਰ।

पटियाला, 22 अप्रैल (हिमांशु हैरी): पंजाब सरकार की देखरेख में भाषा विभाग पंजाब द्वारा डायरेक्टर भाषाएं की देखरेख में तैयार किया गया ‘शब्दमाला एंड्रॉयड ऐप’ लॉन्च हो गया है। डायरेक्टर जसवंत सिंह ज़फर ने इस ऐप को जनता को समर्पित करने की रस्म अदा की। इस मौके पर विभाग के अधिकारी और ऐप बनाने वाली टीम मौजूद थी। डायरेक्टर जसवंत सिंह ज़फर ने कहा कि ‘शब्दमाला’ एक मॉडर्न डिक्शनरी प्लेटफॉर्म है जिसके ज़रिए शब्दों के शौकीन लोग अलग-अलग डिक्शनरी से शब्दों के मतलब ऑनलाइन खोज सकते हैं। अब इस मोबाइल ऐप के ज़रिए शब्दों के मतलब खोजने का प्रोसेस और भी आसान हो गया है और यूज़र्स अपने फ़ोन के ज़रिए कहीं भी, कभी भी किसी भी शब्द का मतलब खोज पाएंगे। उन्होंने कहा कि इस ऐप को तैयार करने का काम 2023 में डिप्टी डायरेक्टर श्री आलोक चावला की लीडरशिप में विभाग की टीम ने शुरू किया था और सितंबर 2024 में इसे वेब प्लेटफॉर्म के तौर पर लॉन्च किया गया था। अब यह ऐप के रूप में एक और अहम पड़ाव पर पहुंच गया है। इस समय ऐप में पोतोहारी शब्दकोश, किस्सा एंथोलॉजी शब्दकोश, डोगरी-पंजाबी शब्दकोश, अंग्रेजी-पंजाबी मध्य शब्दकोश, पंजाबी अखान शब्दकोश, मुहावरा शब्दकोश और वारिस मुहावरा शब्दकोश उपलब्ध हैं। एस. जाफर ने कहा कि मशीन इंटेलिजेंस के युग में, हर भाषा को अप टू डेट करने के लिए ऐसी पहल अनिवार्य हो गई है। यह ऐप पंजाबी भाषा को सात समंदर पार की भाषा बनाने में योगदान देने में सक्षम है। डिप्टी डायरेक्टर आलोक चावला ने कहा कि इसके अलावा हिंदू पौराणिक कथाओं के शब्दकोश और पुआधी शब्दकोश पर काम चल रहा है जो जल्द ही ऐप पर उपलब्ध करा दिए जाएंगे। इसके अलावा, आने वाले समय में, विभाग की शब्दावलियां भी इस ऐप पर उपलब्ध कराई जाएंगी और 40 से अधिक शब्दकोशों को एक-एक करके इस प्लेटफॉर्म से जोड़ा जाएगा। इस अवसर पर सहायक डायरेक्टर श्री अमरिंदर सिंह भी मौजूद थे। उल्लेखनीय है कि यह प्रोजेक्ट डिप्टी डायरेक्टर (शब्दकोश) आलोक चावला की देखरेख में तैयार किया गया है। इसमें एडिटोरियल का काम एस. सतपाल सिंह, रिसर्च ऑफिसर (डिक्शनरी) ने किया है और शब्दमाला सॉफ्टवेयर तैयार करने का क्रेडिट श्री महेशइंदर सिंह खोसला, रिसर्च असिस्टेंट को जाता है। डिक्शनरी को यूनिकोड में बदलने और सॉफ्टवेयर को ऑप्टिमाइज़ करने के काम में श्रीमती राजिंदर कौर सीनियर असिस्टेंट, श्री मनजीत सिंह स्पाल सीनियर असिस्टेंट, श्री दीपक कुमार जूनियर असिस्टेंट, बीबा किरणजीत कौर जूनियर स्केल स्टेनोग्राफर, बीबा राखी क्लर्क, बीबा विश्वजोत कौर प्रूफ रीडर, कॉपी होल्डर श्री गुरबख्श सिंह और श्री मनवीर सिंह ने अहम योगदान दिया।

यह डिक्शनरी भाषा विभाग की वेबसाइट या इस लिंक https://shabadmala.org/shabadmala.apk से डाउनलोड की जा सकती है।

फोटो कैप्शन: डायरेक्टर भाषा एस. जसवंत सिंह ज़फर ने विभाग द्वारा तैयार ‘शब्दमाला’ ऐप लोगों को समर्पित किया। उनके साथ डिप्टी डायरेक्टर श्री आलोक चावला, असिस्टेंट डायरेक्टर अमरिंदर सिंह और टीम के सदस्य हैं।

Patiala, April 22 (Himanshu Harry): The ‘Shabdmala Android App’ prepared by the Language Department Punjab under the supervision of the Director Languages ​​under the patronage of the Punjab Government has been launched. Director S. Jaswant Singh Zafar performed the ceremony of dedicating this app to the public. On this occasion, officers of the department and the team that created the app were present. Director S. Jaswant Singh Zafar said that ‘Shabdmala’ is a modern dictionary platform through which word enthusiasts can search the meanings of words from various dictionaries online. Now the process of finding word meanings has become even easier through this mobile app and users will be able to find the meaning of any word anywhere, anytime through their phone. He said that the work of preparing this app was started in 2023 by the team of the department under the leadership of Deputy Director Mr. Alok Chawla and was launched as a web platform in September 2024. Now it has reached another important stage in the form of an app. At present, the app has Potohari dictionary, Qissa Anthology dictionary, Dogri-Punjabi dictionary, English-Punjabi Middle dictionary, Punjabi Akhan dictionary, Idiom dictionary and Waris Idiom dictionary available. S. Jafar said that in the era of machine intelligence, such initiatives have become mandatory to make every language up to date. This app is capable of contributing to making Punjabi language the language of the seven seas. Deputy Director Alok Chawla said that apart from this, work is underway on Hindu Mythology dictionary and Puadhi dictionary which will be made available on the app soon. Apart from this, in the coming time, the department’s vocabularies will also be provided on this app and more than 40 dictionaries will be linked to this platform one by one. Assistant Director Mr. Amarinder Singh was also present on this occasion. It is worth mentioning that this project has been prepared under the supervision of Alok Chawla, Deputy Director (Dictionary). The editorial work in this has been done by S. Satpal Singh, Research Officer (Dictionary) and the credit for preparing the Shabadmala software goes to Mr. Maheshinder Singh Khosla, Research Assistant. In the work of converting the dictionaries to Unicode and optimizing the software, Mrs. Rajinder Kaur Senior Assistant, Mr. Manjit Singh Spal Senior Assistant, Mr. Deepak Kumar Junior Assistant, Biba Kiranjit Kaur Junior Scale Stenographer, Biba Rakhi Clerk, Biba Vishwajot Kaur Proof Reader, Copy Holders Mr. Gurbaksh Singh and Mr. Manvir Singh made important contributions. This dictionary can be downloaded from the website of the Language Department or from this link

https://shabadmala.org/shabadmala.apk.

Photo Caption: Director Languages ​​S. Jaswant Singh Zafar dedicates the ‘Shabdmala’ app prepared by the department to the people. He is accompanied by Deputy Director Mr. Alok Chawla, Assistant Director Amarinder Singh and team members.

Leave a Reply

Your email address will not be published. Required fields are marked *