भाई गुरजीत सिंह खालसा की सेहत को लेकर जिला प्रशासन चिंतित, मीडिया और आम जनता से टावर मोर्चा मामले में अफवाहों से बचने और सिर्फ आधिकारिक जानकारी पर भरोसा करने की अपील
District administration concerned about Bhai Gurjit Singh Khalsa’s health, appeals to media and general public to avoid rumors in the Tower Morcha case and trust only official information
ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਉਤਾਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ – ਦਮਨਜੀਤ ਸਿੰਘ ਮਾਨ
भाई गुरजीत सिंह खालसा को टावर से सुरक्षित नीचे लाने के लिए पूरे इंतज़ाम किए जाएंगे – दमनजीत सिंह मान
Elaborate arrangements will be made to safely bring Bhai Gurjit Singh Khalsa down from the tower – Damanjit Singh Mann

ਪਟਿਆਲਾ/ਸਮਾਣਾ, 22 ਅਪ੍ਰੈਲ (ਬਿਊਰੋ ਰਿਪੋਰਟ):ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 13 ਅਪ੍ਰੈਲ ਨੂੰ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਕਾਨੂੰਨ ਬਨਣ ਮਗਰੋਂ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਨਾਲ ਰਾਜ ਵਿੱਚ ਹੁਣ ਇਹ ਕਾਨੂੰਨ ਲਾਗੂ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਸਮਾਣਾ ਵਿਖੇ ਇਸ ਸਬੰਧੀ ਸੰਗਤ ਵੱਲੋਂ ਲਗਾਏ ਗਏ ਮੋਰਚੇ ਦੀ ਸਮਾਪਤੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਹੇਠਾਂ ਲਿਆਉਣ ਲਈ ਸਾਰਥਕ ਉਪਰਾਲੇ ਕਰਦੇ ਹੋਏ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ।ਉਨ੍ਹਾਂ ਕਿਹਾ ਕਿ ਭਾਈ ਗੁਰਜੀਤ ਸਿੰਘ ਜੀ ਪਿਛਲੇ ਕਾਫ਼ੀ ਸਮੇਂ ਤੋਂ ਲਗਭਗ 400 ਫੁੱਟ ਉੱਚੇ ਟੈਲੀਕਾਮ ਟਾਵਰ ‘ਤੇ ਚੜ੍ਹੇ ਹੋਏ ਹਨ, ਜਿਸ ਲਈ ਉਨ੍ਹਾਂ ਨੂੰ ਹੁਣ ਹੇਠਾਂ ਉਤਾਰਨ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਉੱਚਾਈ ਤੋਂ ਕਿਸੇ ਵਿਅਕਤੀ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਲਿਆਉਣਾ ਇੱਕ ਬਹੁਤ ਹੀ ਤਕਨੀਕੀ ਕਾਰਵਾਈ ਹੈ, ਜਿਸ ਲਈ ਸਿਰਫ਼ ਸਧਾਰਣ ਰੈਸਕਿਊ ਪ੍ਰਬੰਧ ਕਾਫ਼ੀ ਨਹੀਂ ਹੁੰਦੇ। ਇਸ ਦੌਰਾਨ ਏ.ਡੀ.ਸੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ, ਫਾਇਰ ਬ੍ਰਿਗੇਡ ਅਤੇ ਹੋਰ ਮੁਹਾਰਤ ਰੱਖਣ ਵਾਲੀਆਂ ਏਜੰਸੀਆਂ ਨਾਲ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਨੂੰ ਵੀ ਤਕਨੀਕੀ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ, ਕਿਉਂਕਿ ਫੌਜ ਕੋਲ ਇਸ ਤਰ੍ਹਾਂ ਦੀਆਂ ਉੱਚ-ਖ਼ਤਰੇ ਵਾਲੀਆਂ ਸਥਿਤੀਆਂ ਨੂੰ ਹੱਲ ਕਰਨ ਦਾ ਖਾਸ ਤਜਰਬਾ ਅਤੇ ਉਪਕਰਣ ਉਪਲਬਧ ਹੁੰਦੇ ਹਨ। ਦਮਨਜੀਤ ਸਿੰਘ ਮਾਨ ਨੇ ਮੀਡੀਆ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਅਫ਼ਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਿਕ ਜਾਣਕਾਰੀ ‘ਤੇ ਹੀ ਵਿਸ਼ਵਾਸ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਪ੍ਰਾਥਮਿਕਤਾ ਇੱਕ ਵਿਅਕਤੀ ਦੀ ਜ਼ਿੰਦਗੀ ਦੀ ਸੁਰੱਖਿਆ ਹੈ ਅਤੇ ਸਮੁੱਚੀ ਕਾਰਵਾਈ ਬਿਨਾਂ ਕਿਸੇ ਜਲਦੀਬਾਜ਼ੀ ਦੇ ਸੁਰੱਖਿਅਤ ਢੰਗ ਨਾਲ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਹੋਰ ਕਿਹਾ, “ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਗੁਰਜੀਤ ਸਿੰਘ ਨਾਲ ਸੰਪਰਕ ਬਣਾਈ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਲਿਆਂਦਾ ਜਾਵੇ।”
पटियाला/समाना, 22 अप्रैल (ब्यूरो रिपोर्ट): पटियाला के एडिशनल डिप्टी कमिश्नर (ग्रामीण विकास) दमनजीत सिंह मान ने कहा है कि मुख्यमंत्री भगवंत सिंह मान के नेतृत्व में 13 अप्रैल को विधानसभा में जगत ज्योत श्री गुरु ग्रंथ साहिब सत्कार एक्ट 2026 पास होने के बाद, पंजाब सरकार द्वारा इस संबंध में नोटिफिकेशन जारी करने के साथ ही यह कानून अब राज्य में लागू हो गया है। उन्होंने कहा कि समाना में संगत द्वारा इस संबंध में लगाए गए मोर्चे के समापन के अवसर पर, जिला प्रशासन पूरी तरह संवेदनशील है और भाई गुरजीत सिंह खालसा को टावर से सुरक्षित नीचे लाने के लिए सार्थक प्रयास कर रहा है। उन्होंने कहा कि भाई गुरजीत सिंह जी लंबे समय से लगभग 400 फीट ऊंचे टेलीकॉम टावर पर चढ़े हुए हैं, जिसके लिए पटियाला के डिप्टी कमिश्नर डॉ. हिमांशु अग्रवाल के नेतृत्व में जिला प्रशासन अब उन्हें नीचे लाने के लिए ईमानदारी से प्रयास कर रहा है। उन्होंने यह भी कहा कि किसी व्यक्ति को इतनी ऊंचाई से सुरक्षित नीचे लाना एक बहुत ही तकनीकी ऑपरेशन है, जिसके लिए साधारण बचाव के इंतजाम काफी नहीं हैं। इस बीच, ADC ने कहा कि मामले की गंभीरता को समझते हुए, जिला प्रशासन ने पुलिस, फायर ब्रिगेड और दूसरी खास एजेंसियों से बात की है। इसके अलावा, जिला प्रशासन ने इंडियन आर्मी से भी टेक्निकल मदद मांगी है, क्योंकि आर्मी के पास ऐसे हाई-रिस्क हालात को सुलझाने का खास अनुभव और इक्विपमेंट है। दमनजीत सिंह मान ने मीडिया और आम लोगों से अपील की कि वे इस मामले में अफवाहों से बचें और सिर्फ ऑफिशियल जानकारी पर ही यकीन करें। उन्होंने यह भी कहा कि जिला प्रशासन की पहली प्राथमिकता किसी की जान की सुरक्षा है और पूरा ऑपरेशन बिना किसी जल्दबाजी के सुरक्षित तरीके से किया जा रहा है। उन्होंने आगे कहा, “हम भाई गुरजीत सिंह से संपर्क बनाए रखने और उन्हें सुरक्षित नीचे लाने की हर मुमकिन कोशिश कर रहे हैं।”
Patiala/Samana, April 22 (Bureau Report): Patiala Additional Deputy Commissioner (Rural Development) Damanjit Singh Mann has said that after the Jagat Jyot Sri Guru Granth Sahib Satkar Act 2026 passed in the Vidhan Sabha on April 13 under the leadership of Chief Minister Bhagwant Singh Mann, this law has now come into force in the state with the Punjab government issuing a notification in this regard. He said that on the occasion of the conclusion of the morcha organized by the Sangat in this regard in Samana, the district administration is fully sensitive while making meaningful efforts to bring Bhai Gurjit Singh Khalsa down from the tower safely. He said that Bhai Gurjit Singh Ji has been climbing a telecom tower of about 400 feet high for a long time, for which the district administration under the leadership of Patiala Deputy Commissioner Dr. Himanshu Agarwal is now making sincere efforts to bring him down. He also said that bringing down a person from such a height safely is a very technical operation, for which simple rescue arrangements are not enough. Meanwhile, the ADC said that understanding the seriousness of the matter, the district administration has talked to the police, fire brigade and other specialized agencies. Apart from this, the district administration has also requested the Indian Army for technical assistance, as the army has special experience and equipment to resolve such high-risk situations. Damanjit Singh Mann appealed to the media and the general public to avoid rumors in this matter and believe only official information. He also said that the first priority of the district administration is the safety of a person’s life and the entire operation is being carried out safely without any haste. He further said, “We are making every possible effort to maintain contact with Bhai Gurjit Singh and bring him down safely.”