
ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,14 ਅਪ੍ਰੈਲ: ਰਾਜਪੁਰਾ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਰਾਜਪੁਰਾ ਵੱਲੋਂ ਸੇਵਾ ਭਾਰਤੀ ਰਾਜਪੁਰਾ ਦੇ ਸਰਪ੍ਰਸਤ ਐਡ. ਨਵਦੀਪ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਪੁਰਾਣਾ ਰਾਜਪੁਰਾ ਵਿਖੇ ਸਮਾਜ ਸੇਵੀ ਰਾਜ ਕੁਮਾਰ ਜੈਨ ਦੇ ਸਹਿਯੋਗ ਨਾਲ 150 ਦੇ ਕਰੀਬ ਜਰੂਰਤ ਮੰਦ ਵਿਦਿਆਰਥੀਆਂ ਨੂੰ ਕਾਪੀਆਂ, ਰਜਿਸਟਰ, ਪੈਨਸਿਲਾਂ ਸਮੇਤ ਹੋਰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਇਸ ਮੌਕੇ ਤੇ ਸੇਵਾ ਭਾਰਤੀ ਰਾਜਪੁਰਾ ਦੇ ਸਰਪ੍ਰਸਤ ਐਡ.ਨਵਦੀਪ ਅਰੋੜਾ ਨੇ ਸਮੂਹ ਬੱਚਿਆਂ ਨੂੰ ਸੰਬੰਧਨ ਕਰਦਿਆਂ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦੇ ਚਰਨ ਛੂਹਣ, ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ, ਜਿਸ ਨਾਲ ਸਮਾਜ ਵਿੱਚ ਸਦਭਾਵਨਾ ਆਵੇਗੀ ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਅਤੇ ਸਟਾਫ਼ ਵੱਲੋਂ ਸੇਵਾ ਭਾਰਤੀ ਦੇ ਇਸ ਉਪਰਾਲੇ ਲਈ ਰਾਜ ਕੁਮਾਰ ਜੈਨ ਅਤੇ ਸੇਵਾ ਭਾਰਤੀ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸੇਵਾ ਭਾਰਤੀ ਦੇ ਜਨਰਲ ਸਕੱਤਰ ਗਿਰਜੇਸ਼ ਕੁਮਾਰ, ਰਾਜਕੁਮਾਰ ਜੈਨ, ਰਾਮਪਾਲ,ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ, ਪਰਵੀਨ ਅਤੇ ਸਕੂਲ ਦਾ ਸਟਾਫ਼ ਮੌਜੂਦ ਸੀ।