ਜੈ ਭੀਮ ਮੁੰਚ ਵਲੋਂ ਰਾਜਪੁਰਾ ਵਲੋਂ ਡਾ. ਬੀ.ਆਰ ਅੰਬੇਦਕਰ ਜੀ ਦਾ 133 ਵਾਂ ਜਨਮ ਦਿਹਾੜਾ ਮਨਾਇਆ ਗਿਆ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,14 ਅਪ੍ਰੈਲ:ਰਾਜਪੁਰਾ ਦੇ ਬਾਬਾ ਸਾਹਿਬ ਅੰਬੇਡਕਰ ਚੌਂਕ ਵਿੱਚ ਜੈ ਭੀਮ ਮੰਚ ਅਤੇ ਅੰਬੇਡਕਰ ਵੈਲਫੇਅਰ ਸੋਸਾਇਟੀ ਵੱਲੋਂ ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਜੀ ਦੇ 133ਵਾਂ ਜਨਮ ਦਿਹਾੜਾ ਪੰਧਿਆ ਦਾ ਲੰਗਰ ਲਗਾ ਕੇ ਬੜੀ ਸ਼ਰਧਾ ਭਾਵਨਾ ਨਾਲ ਸਾਂਝੇ ਤੌਰ ਤੇ ਮਨਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਜੋਗਿੰਦਰ ਸਿੰਘ ਟਾਈਗਰ ਅਤੇ ਜਸਵੀਰ ਨਾਹਰ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਨਮਨ ਕੀਤਾ ਗਿਆ ਅਤੇ ਉਨਾਂ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ,ਦਮਦਮੀ ਟਕਸਾਲ ਦੇ ਪ੍ਰਮੁੱਖ ਬਰਜਿੰਦਰ ਸਿੰਘ ਪਰਵਾਨਾ, ਬਾਬਾ ਬੀਰਬਲ,ਮਦਨ ਮਹਿਕ,ਐਡ. ਕ੍ਰਿਸ਼ਨ ਅਤੇ ਐਡ.ਪਰਮਿੰਦਰ ਰਾਏ ਨੇ ਵਿਸ਼ੇਸ਼ ਤੌਰ ਤੇ ਪਹੂੰਚ ਕੇ ਬਾਬਾ ਸਾਹਿਬ ਨੂੰ ਨਮਨ ਕੀਤਾ ਇਸ ਮੌਕੇ ਤੇ ਕਲੱਬ ਮੈਂਬਰਾਂ ਵੱਲੋਂ ਉਨ੍ਹਾ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਮਾਤਾ ਰਣਜੀਤ ਕੌਰ ਦੀ ਪਹਿਲੀ ਬਰਸੀ ਮੌਕੇ ਉਨਾਂ ਦੀ ਯਾਦ ਵਿੱਚ 200 ਦੇ ਕਰੀਬ ਪੌਦੇ ਵੰਡੇ ਗਏ ਹਨ ਕਿਉਂਕਿ ਉਨ੍ਹਾ ਨੂੰ ਪ੍ਰਕ੍ਰਿਤੀ ਨਾਲ ਬਹੁਤ ਪਿਆਰ ਸੀ ਇਸ ਮੌਕੇ ਅਸ਼ੋਕ ਧਮੋਲੀ, ਤਰਸੇਮ ਲਾਲ,ਅਜੇ ਬੈਸ, ਰਾਜ ਕੁਮਾਰ, ਪ੍ਰੇਮ ਕੁਮਾਰ ਜੋਨੀ, ਸੋਨੂੰ, ਕੁਲਬੀਰ, ਸਤਪਾਲ,ਪਮੂ, ਜਸਮੇਰ ਸਿੰਘ, ਭੱਲਾ,ਗੁਰਦਰਸ਼ਨ ਸਿੰਘ, ਵਿਜੈ ਕੁਮਾਰ,ਹਰਮੇਸ਼ ਸਿੰਘ ਫਤੇਹ,ਅਵਤਾਰ ਸਿੰਘ ਗਿੱਲ,ਗੁਰਚਰਨ ਸਿੰਘ, ਅਵਤਾਰ ਸਿੰਘ,ਨਰੇਸ਼ ਕੁਮਾਰ, ਰਵਿੰਦਰ ਸਿੰਘ ਸੈਣੀ, ਗੁਰਜੰਟ ਸਿੰਘ, ਸੁਨੀਲ ਕੁਮਾਰ,ਅਮਰੀਕ ਸਿੰਘ,ਹਰਜੰਟ ਸਿੰਘ ਭਲਾ,ਹਰਮੇਸ਼ ਸਿੰਘ ਅਤੇ ਸੰਤੋਖ ਸਿੰਘ ਸਮੇਤ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਰ ਪੱਤਵੰਤੇ ਸੱਜਣਾਂ ਦਾ ਕਲੱਬ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *