ਜਾਇੰਟਸ ਵੈਲਫੇਅਰ ਫਾਊਂਡੇਸ਼ਨ ਰਾਜਪੁਰਾ ਵਲੋ ਮਰਹੂਮ ਦਿੱਗਜ ਮਨੀਸ਼ ਵਰਮਾ ਦੀ ਯਾਦ ਵਿੱਚ ਕਰਵਾਇਆ ਗਿਆ 4 ਰੋਜਾ ਬੈਡਮਿੰਟਨ ਟੂਰਨਾਮੈਂਟ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,11 ਅਪ੍ਰੈਲ: ਜਾਇੰਟਸ ਵੈਲਫੇਅਰ ਫਾਊਂਡੇਸ਼ਨ ਰਾਜਪੁਰਾ ਪੰਜਾਬ ਦੇ ਪ੍ਰਧਾਨ ਸ੍ਰੀ ਗਗਨ ਖੁਰਾਣਾ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਮਰਹੂਮ ਦਿੱਗਜ ਮਨੀਸ਼ ਵਰਮਾ ਦੀ ਯਾਦ ਵਿੱਚ ਕਰਵਾਏ ਗਏ ਪਹਿਲੇ ਚਾਰ ਰੋਜ਼ਾ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਯੂਨਿਟ ਡਾਇਰੈਕਟਰ ਰਮੇਸ਼ ਪਾਹਵਾ, ਪ੍ਰਧਾਨ ਗਗਨ ਖੁਰਾਣਾ, ਕੁਲਦੀਪ ਸੇਠੀ, ਜਤਿੰਦਰ ਨਾਟੀ, ਰਵਿੰਦਰ ਸੇਠੀ, ਅਸ਼ਵਨੀ ਵਰਮਾ, ਸੰਦੀਪ ਬਾਵਾ, ਮੁਕੇਸ਼ ਵਰਮਾ, ਬਲਦੇਵ ਕਸ਼ਅਪ, ਰਾਕੇਸ਼ ਪਾਹਵਾ, ਰਾਜੇਸ਼ ਆਨੰਦ, ਰਮੇਸ਼ ਪਾਹਵਾ ਦੀਪਕ ਅਸੀਜਾ, ਅਤੇ ਸ. ਵਿਜੇ ਸਰਦਾਨਾ। ਇਸ ਸਮੁੱਚੇ ਪ੍ਰੋਜੈਕਟ ਦੇ ਚੇਅਰਮੈਨ ਸ਼੍ਰੀ ਮਾਧਵ ਸੇਠੀ ਅਤੇ ਨਮੀਸ਼ ਸੇਠੀ ਨੇ ਮਿਲ ਕੇ ਜੇਤੂਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਇਨਾਮੀ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Leave a Reply

Your email address will not be published. Required fields are marked *