
ਪਤੱਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ/ਘਨੌਰ 09 ਅਪ੍ਰੈਲ: ਬਿਜਲੀ ਬੋਰਡ ਦਫ਼ਤਰ ਘਨੌਰ ਦੇ 1 ਅਤੇ 2 ਦੇ ਕਮਰੀਆ ਦੀ ਖਸਤਾ ਹਾਲਤ ਹੋਣ ਕਾਰਨ ਮੁਲਾਜ਼ਮਾਂ ਦੇ ਮਨ ਵਿੱਚ ਹਰ ਵਕਤ ਭਿਆਨਕ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਘਨੌਰ ਬਿਜਲੀ ਬੋਰਡ ਦਫ਼ਤਰ 1 ਅਤੇ 2 ਦੀ ਚਾਰ ਦਹਾਕੇ ਪਹਿਲਾਂ ਤੋਂ ਬਣੀ ਬਿਲਡਿੰਗ ਦੀ ਛੱਤਾ ਕੰਮ ਕਰਦੇ ਮੁਲਾਜਮਾਂ ਦੇ ਉਪਰ ਟੁੱਟ ਟੁੱਟ ਕੇ ਗਿਰਦੀ ਹੋਈ ਨਜ਼ਰ ਆ ਰਹੀਆਂ ਹਨ ਪਰ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਕੋਈ ਵੱਡਾ ਹਾਦਸਾ ਹੋਣ ਦੀ ਉਡੀਕ ਕਰ ਰਹੇ ਹਨ। ਇਸ ਸੰਬਧੀ ਜਦੋਂ ਬਿਜਲੀ ਬੋਰਡ ਘਨੌਰ 2 ਦੇ ਐਸ.ਡੀ.ਓ ਅਮਰਿੰਦਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਸੀਂ ਪਿਛਲੇ ਇੱਕ ਸਾਲ ਦੌਰਾਨ ਕਈ ਐਪਲੀਕੇਸ਼ਨਾ ਉੱਚ ਅਧਿਕਾਰੀਆਂ ਨੂੰ ਭੇਜ ਚੁੱਕੇ ਹਾਂ ਜਿਸ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਹਫਤੇ ਵਿੱਚ ਇੱਕ ਟੀਮ ਹਾਇਰ ਕੀਤੀ ਜਾਵੇਗੀ ਤੇ ਇਹ ਟੀਮ ਹੀ ਇਹ ਦੱਸੇਗੀ ਕਿ ਇਹ ਬਿਲਡਿੰਗ ਦੀ ਰਿਪੇਅਰ ਕੀਤੀ ਜਾਵੇ ਜਾਂ ਇਸ ਨੂੰ ਅਨਸੇਫ ਕੀਤਾ ਜਾਵੇ। ਇਸ ਮੌਕੇ ਮੌਜੂਦਾ ਹਾਲਾਤਾਂ ਦੀ ਜਾਣਕਾਰੀ ਦੇਂਦੇ ਹੋਏ ਤੇ ਦਫ਼ਤਰ ਵਿੱਚ ਕੰਮ ਕਰਦੇ ਕਰਮਚਾਰੀ ਸਤਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ, ਐਸ ਡੀ ਸੀ ਜਸਵਿੰਦਰ ਸਿੰਘ, ਐਲ ਡੀਸੀ ਭਰਮਲਾ ਦੇਵੀ, ਐਲਡੀਸੀ ਅਮਨਦੀਪ ਸਿੰਘ, ਕੰਪਿਊਟਰ ਆਪਰੇਟਰ ਹਰਪ੍ਰੀਤ ਕੌਰ, ਕਿਸਾਨ ਆਗੂ ਗੁਰਦੀਪ, ਸਿੰਘ ਰੁੜਕੀ, ਬਲਜੀਤ ਸਿੰਘ ਮੰਜੋਲੀ, ਮੱਖਣ ਸਿੰਘ ਮਜੌਲੀ ਸਮੇਤ ਹੋਰ ਵੀ ਕਿਸਾਨ ਆਗੂ ਤੇ ਬਿਜਲੀ ਬੋਰਡ ਦਾ ਸਟਾਫ ਹਾਜ਼ਰ ਸੀ।