
ਰਾਜਪੁਰਾ,28 ਸਤੰਬਰ (ਹਿਮਾਂਸ਼ੂ ਹੈਰੀ): ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਚੋਣ ਕਮਿਸ਼ਨ ਇਕੱਠੇ ‘ਵੋਟ ਚੋਰੀ’ ਕਰ ਰਹੇ ਹਨ ਅਤੇ ਪੰਜਾਬ ਵਿੱਚ ਸਪੈਸ਼ਲ ਇੰਟੈਸਿਵ ਰਿਵੀਜ਼ਨ (ਐੱਸ.ਆਈ.ਆਰ) ਵੋਟ ਚੋਰੀ ਕਰਨ ਦੀਆਂ ਕੋਸ਼ਿਸ਼ ਜਾਰੀ ਹਨ। ਜਿਨ੍ਹਾਂ ਨੂੰ ਰੋਕਣ ਲਈ ਆਪ ਵੱਲੋਂ ਆਮ ਜਨਤਾ ਨੂੰ ਬੂਥ ਲੈਵਲ ਤੇ ਨੁੱਕੜ ਮੀਟਿੰਗਾਂ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਰੀਤੇਸ ਬਾਂਸਲ ਹਲਕਾ ਰਾਜਪੁਰਾ ਸਗੰਠਨ ਇੰਚਾਰਜ ਅਤੇ ਸਚਿਨ ਮਿੱਤਲ ਬੀ ਐਲ ਏ ਇੰਚਾਰਜ ਹਲਕਾ ਰਾਜਪੁਰਾ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ special intensive revision ਐਸ ਆਈ ਆਰ ਸ਼ੁਰੂ ਕੀਤੀ ਹੈ। ਮਤਲਬ 2026 ਦੀ ਵੋਟਰ ਲਿਸਟ ਬਣਾਉਣ ਤੋਂ ਪਹਿਲਾਂ ਹਰ ਮਤਦਾਤਾ ਨੂੰ 2003 ਦੀ ਵੋਟਰ ਲਿਸਟ ਨਾਲ ਮਿਲਾਇਆ ਜਾਵੇਗਾ।ਇਸ ਵਿਚ ਹਰ ਵੋਟਰ ਨੂੰ A ਤੋਂ G ਤੱਕ ਇਕ ਕੈਟੇਗੀਰੀ ਦਿੱਤੀ ਜਾਵੇਗੀ।ਇਹ ਕੈਟੇਗੀਰੀ ਨਿਰਧਾਰਤ ਕਰੇਗੀ ਕਿ ਕਿਸ ਨੂੰ ਕਿੰਨੇ ਅਤੇ ਕਿਹੜੇ ਦਸਤਾਵੇਜ਼ ਦਿਖਾਉਣੇ ਪੈਣਗੇ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਪਿੰਡ ਜੰਡੋਲੀ ਅਤੇ ਪਿੰਡ ਅਲੂਣਾ ਵਿਖੇ ਵੱਖ-ਵੱਖ ਬਲਾਕਾਂ ਦੇ ਆਹੁਦੇਦਾਰ ਨਾਲ ਮੀਟਿੰਗਾ ਕੀਤੀਆਂ। ਜਾਗਰੂਕ ਕਰਦੇ ਹੋਏ ਸਚਿਨ ਮਿੱਤਲ ਬੀ ਐਲ ਏ ਇੰਚਾਰਜ ਹਲਕਾ ਰਾਜਪੁਰਾ ਨੇ ਦੱਸਿਆ ਕਿ ਇਸ ਲਈ ਇਕ ਆਨਲਾਈਨ ਪੋਰਟਲ ਬਣਿਆ ਹੈ ਜਿਸ ਵਿਚ ਬੀ ਐਲ ਓ ਬੂਥ ਲੇਵਲ ਅਫਸਰ ਡਾਟਾ ਭਰਨਗੇ ਅਤੇ (ERO/DEO) ਰੋਜ਼ਾਨਾ ਮਾਨੀਟਰ ਕਰਨਗੇ। ਉਨ੍ਹਾਂ ਦੱਸਿਆ ਕਿ ਇਕ ਵਾਰ ਡਾਟਾ ਦਰਜ ਹੋ ਗਿਆ ਤਾਂ ਉਸ ਨੂੰ ਬਦਲਣਾ ਆਸਾਨ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 2003 ਦੀ ਵੋਟਰ ਲਿਸਟ ਨੂੰ ਬੇਸ ਮੰਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 2003 ਦੀ ਲਿਸਟ ਨੂੰ ਜੜ੍ਹ ਮੰਨਣ ਨਾਲ ਕਈ ਸਮੂਹ ਪ੍ਰਭਾਵਿਤ ਹੋਣਗੇ ਜਿਨ੍ਹਾਂ ਵਿਚ ਜਵਾਨ, ਮਜ਼ਦੂਰ, ਔਰਤਾਂ, ਗਰੀਬ ਪਰਿਵਾਰ ਅਤੇ ਨਵੀਂਆਂ ਕਾਲੋਨੀਆਂ ਦੇ ਲੋਕ । ਇਨ੍ਹਾਂ ਤੋਂ ਵੱਧ ਕਾਗਜ਼ ਮੰਗੇ ਜਾਣਗੇ, ਉਨ੍ਹਾਂ ਨੂੰ ਵਾਰ-ਵਾਰ ਦੌੜਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਨਾਮ ਲਟਕ ਵੀ ਸਕਦਾ ਹੈ।ਸਚਿਨ ਮਿੱਤਲ ਨੇ ਦੱਸਿਆ ਕਿ 2003 ਵਿਚ ਕਈ ਲੋਕ ਦਰਜ ਹੀ ਨਹੀਂ ਸਨ।ਜਾ ਤਾਂ ਉਹ ਛੋਟੇ ਸਨ ਜਾਂ ਪੈਂਦਾ ਸੀ ਨਹੀਂ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਵਿਚ ਸਭ ਤੋਂ ਵੱਧ ਖਤਰਾ ਵਿਚ 18 ਤੋਂ 35 ਸਾਲ ਦੇ ਜਵਾਨ ਖਾਸ ਕਰਕੇ 2004 ਤੋਂ ਬਾਅਦ ਵਾਲੇ, ਨਵੀਆਂ ਕਾਲੋਨੀਆਂ ਜਾਂ ਰੈਗੂਲਰਾਈਜੇਨ ਵਾਲੇ ਇਲਾਕੇ ਹੋਣਗੇ। ਉਨ੍ਹਾਂ ਪਬਲਿਕ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਆਪਣੀ ਵੋਟ ਨੂੰ ਸੁਰੱਖਿਅਤ ਕਰਨ ਲਈ ਜ਼ਰੂਰੀ ਦਸਤਾਵੇਜ਼ ਅਤੇ ਖਾਸ ਕਰਕੇ A/B/C/D/F ਕੈਟੇਗੀਰੀ ਦੇ ਧਿਆਨ ਦਿੱਤਾ ਜਾਵੇ ਕਿ ਬੀ ਐਲ ਓ ਵੱਲੋਂ ਤੁਹਾਨੂੰ ਕਿਹੜੀ ਕੈਟੇਗੀਰੀ ਵਿਚ ਪਾਇਆ ਹੈ। ਸਚਿਨ ਮਿੱਤਲ, ਅਤੇ ਰਿਤੇਸ਼ ਬਾਂਸਲ ਨੇ ਕਿਹਾ ਕਿ ਵੋਟ ਨੂੰ ਸੁਰੱਖਿਅਤ ਕਰਨ ਲਈ ਹਰੇਕ ਨਾਗਰਿਕ ਵਿਸ਼ੇਸ਼ ਧਿਆਨ ਦੇਵੇ ਕਿਉਂਕਿ ਕਿ ਜਿਥੇ ਵੋਟ ਦਾ ਇਸਤੇਮਾਲ ਜਿਸ ਨੂੰ ਅਸੀਂ ਮਤਦਾਨ ਕਹਿੰਦੇ ਹਾਂ ਬਚਾਉਣਾ ਜ਼ਰੂਰੀ ਹੈ ਉਥੇ ਸੂਬਾ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਹਾਸਲ ਕਰਨ ਲਈ ਵੋਟਰ ਆਈਡੀ ਬਹੁਤ ਜ਼ਰੂਰੀ ਹੈ।ਇਸ ਮੌਕੇ ਜਗਦੀਪ ਸਿੰਘ ਅਲੂਣਾ, ਸਰਪੰਚ ਜਗਦੀਸ਼ ਸਿੰਘ, ਜਸਪਾਲ ਸਿੰਘ ਪਿਲਖਣੀ, ਸਰਪੰਚ ਜਸਤਾਰ ਸਿੰਘ, ਸਰਪੰਚ ਜਸਵਿੰਦਰ ਸਿੰਘ ਜੈਲਦਾਰ, ਗੁਰਵਿੰਦਰ ਸਿੰਘ ਅਜੀਤ ਨਗਰ, ਗੁਰਸੇਵਕ ਸਿੰਘ, ਪੰਜਾਬ ਸਿੰਘ, ਹਰਬੰਸ ਸਿੰਘ ਅਤੇ ਵੱਖ-ਵੱਖ ਬਲਾਕਾਂ ਦੇ ਆਗੂ ਮੌਜੂਦ ਸਨ।