ਗਰਭਵਤੀ ਔਰਤਾਂ ਦੀ ਡਿਲੀਵਰੀ ਅਤੇ ਆਪਰੇਸ਼ਨ ਹੋਵੇਗਾ ਬਿਲਕੁਲ ਮੁਫਤ

ਰਾਜਪੁਰਾ/ਬਨੂੰੜ, 22 ਸਤੰਬਰ (ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਦੇ ਨਾਲ ਲਗਦੇ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਦਿਮਾਗ ਅਤੇ ਪੇਟ ਦੇ ਰੋਗਾਂ ਸਬੰਧੀ ਓਪੀਡੀ ਵਿੱਚ ਡਾਕਟਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾਕਟਰ ਕਰਨਲ ਅਵੀਤੇਸ਼ ਮਿਸ਼ਰਾ ਨੇ ਕਿਹਾ ਕੀ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪੇਟ ਦੇ ਰੋਗਾਂ ਸਬੰਧੀ ਅਤੇ ਦਿਮਾਗ ਦੇ ਰੋਗਾਂ ਸਬੰਧੀ ਡਾਕਟਰ ਵੱਲੋਂ ਆਪਣੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਗਰ ਮੌਕੇ ਤੇ ਡਾਕਟਰ ਮੌਜੂਦ ਨਹੀਂ ਹੁੰਦੇ ਤਾਂ ਉਹਨਾਂ ਦੇ ਜੂਨੀਅਰ ਡਾਕਟਰ ਵੱਲੋਂ ਮਰੀਜ਼ ਦਾ ਇਲਾਜ ਪੂਰੀ ਤਨਦੇਹੀ ਨਾਲ ਕੀਤਾ ਜਾਂਦਾ ਹੈ। ਇਸ ਸੰਬੰਧ ਵਿੱਚ ਉਹਨਾਂ ਨੇ ਦੱਸਿਆ ਕਿ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਆਮ ਲੋਕਾਂ ਦੇ ਲਈ ਪੇਟ ਅਤੇ ਦਿਮਾਗ ਦੇ ਰੋਗਾਂ ਸਬੰਧੀ ਟੈਸਟ ਅਤੇ ਇਲਾਜ ਜੋ ਕਿ ਬਾਹਰ ਦੂਜੇ ਹਸਪਤਾਲਾਂ ਵਿੱਚ ਮਹਿੰਗੇ ਹਨ ਉਹ ਟੈਸਟ ਤੇ ਇਲਾਜ ਇਥੇ ਕਾਫੀ ਰਿਆਇਤੀ ਪੈਸਿਆਂ ਵਿੱਚ ਕੀਤਾ ਜਾਂਦਾ ਹੈ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਗਰਭਵਤੀ ਔਰਤਾਂ ਹਨ ਉਹਨਾਂ ਦੀ ਡਿਲੀਵਰੀ ਅਤੇ ਜਰੂਰਤ ਪੈਣ ਤੇ ਆਪਰੇਸ਼ਨ ਬਿਲਕੁਲ ਫਰੀ ਕੀਤਾ ਜਾਂਦਾ ਹੈ ਤੇ ਨਾਲ ਹੀ ਨਾਲ ਉਹਨਾਂ ਮਾਂ ਤੇ ਬੱਚੇ ਲਈ ਫਰੀ ਟਰਾਂਸਪੋਰਟ ਦੀ ਸੁਵਿਧਾ ਵੀ ਹਸਪਤਾਲ ਵੱਲੋਂ ਫਰੀ ਦਿੱਤੀ ਜਾਂਦੀ ਹੈ ਦਿਨਾਂ ਵਿੱਚ ਆਮ ਲੋਕਾਂ ਦੀ ਸਹੂਲਤ ਦੇ ਲਈ ਡਾਕਟਰਾਂ ਦੀ ਟੀਮ ਦਾ ਵਿਸਤਾਰ ਵੀ ਕੀਤਾ ਜਾਵੇਗਾ ਉਨਾਂ ਨੇ ਰਾਜਪੁਰਾ ਤੇ ਆਸ ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੀ ਜਾਣਕਾਰੀ ਟੈਸਟ ਅਤੇ ਇਲਾਜ ਦੇ ਲਈ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਕਰਵਾਓ ਤਾਂ ਕਿ ਤੁਸੀਂ ਆਪਣੀ ਸਿਹਤ ਸੰਭਾਲ ਦੇ ਨਾਲ ਪੈਸੇ ਦੀ ਵੀ ਬਚਤ ਹੋ ਸਕੇ।