ਜੜੋਂ ਸੇ ਜੁੜੋ ਸੰਸਥਾ ਦੀ ਸੰਸਥਾਪਕ ਅਤੇ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਏਕਤਾ ਨਾਗਪਾਲ ਨਾਲ ਮਾੜੀ ਸ਼ਬਦਾਵਲੀ ਬੋਲ ਕੇ ਦਿੱਤੀ ਗਈਆ ਧਮਕੀਆਂ
“ਜੜੋਂ ਸੇ ਜੁੜੋ” ਸੰਸਥਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਔਰਤਾਂ ਦੀ ਰਾਮਲੀਲਾ ਕੀਤੀ ਜਾ ਰਹੀ ਪਰ ਇਸ ਵਾਰੀ ਇਸ ਰਾਮਲੀਲਾ ਦੇ ਮੰਚਨ ਨੂੰ ਲੈ ਕੇ ਕੁਝ ਸੰਗਠਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਕਿ ਔਰਤਾਂ ਰਾਮਲੀਲਾ ਵਿੱਚ ਕੁਝ੍ ਕਿਰਦਾਰ ਨਹੀਂ ਨਿਭਾ ਸਕਦੀਆਂ ਇਸ ਸੰਬੰਧ ਵਿੱਚ ਜੜੋਂ ਸੇ ਜੁੜੋ ਸੰਸਥਾ ਦੀ ਸੰਸਥਾਪਕ ਅਤੇ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਏਕਤਾ ਨਾਗਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰਾਮਲੀਲਾ ਪਿਛਲੇ ਤਿੰਨ ਸਾਲਾਂ ਤੋਂ ਕੀਤੀ ਜਾ ਰਹੀ ਹੈ ਪਰ ਇਸ ਦਾ ਵਿਰੋਧ ਕਰਨਾ ਗ਼ਲਤ ਹੈ ਕਿਉਂਕਿ ਔਰਤ ਮਾਤਰ ਸ਼ਕਤੀ ਹੈ ਤੇ ਇਹ ਜਗਤ ਦੀ ਸਿਰਜਣਹਾਰ ਹੈ। ਔਰਤ ਦੇ ਬਿਨਾਂ ਸ੍ਰਿਸ਼ਟੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਹਿਲਾ ਸਸ਼ਤੀਕਰਨ ਨੂੰ ਵਧਾਵਾ ਦੇ ਰਹੇ ਹਨ ਹੁਣ ਅਗਰ ਮਹਿਲਾਵਾਂ ਸ੍ਰੀ ਰਾਮਲੀਲਾ ਦਾ ਮੰਚਨ ਕਰ ਰਹੀਆਂ ਹਨ ਤਾਂ ਇਹਨਾਂ ਵਿੱਚ ਕੁਝ ਸੰਗਠਨਾਂ ਨੂੰ ਅਪੱਤੀ ਕਿਉਂ ਹੈ ,ਉਹਨਾਂ ਨੇ ਅੱਗੇ ਕਿਹਾ ਕਿ ਅਗਰ ਪ੍ਰਭੂ ਸ੍ਰੀ ਰਾਮ ਨੇ ਸਾਡੀ ਸੇਵਾ ਲੈਣੀ ਹੈ ਅਤੇ ਜੋ ਵੀ ਸੁਆਸ ਸਾਨੂੰ ਬਖਸ਼ੇ ਹਨ ਇਹ ਰਾਮ ਲੀਲਾ ਜਰੂਰ ਹੋਵੇਗੀ।
ਬਾਈਟ ਅਤੇ ਸ਼ੋਰਟਸ ਰਾਮਲੀਲਾ ਦੇ ਸ਼ੋਟਸ੍ 121 ਏਕਤਾ ਨਾਗਪਾਲ