ਅਲਟਰਾਟੈਕ ਸੀਮੈਂਟ ਲਿਮਿਟਿਡ ਵੱਲੋਂ ਵਾਤਾਵਰਨ ਸਬੰਧੀ ਹੋਈ ਜਨਤਕ ਸੁਣਵਾਈ…?

ਪਟਿਆਲਾ/ਰਾਜਪੁਰਾ,02 ਸਤੰਬਰ(ਹਿਮਾਂਸ਼ੂ ਹੈਰੀ): ਰਾਜਪੁਰਾ ਦੇ ਨਾਲ ਲੱਗਦਾ ਪਿੰਡ ਸਦਰੌਰ ਦੀ ਅਲਟਰਾ ਟੈਕ ਸੀਮਟ ਫੈਕਟਰੀ ਵੱਲੋਂ ਅੱਜ. ਵਾਤਾਵਰਨ ਸਬੰਧੀ ਪ੍ਰਵਾਨਗੀ ਦੇ ਲਈ ਜਨਤਕ ਸੁਣਵਾਈ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਏ.ਡੀ.ਸੀ ਪਟਿਆਲਾ ਮੈਡਮ ਸਿਮਰ ਪ੍ਰੀਤ ਕੌਰ, ਪੋਲਿਊਸ਼ਨ ਕੰਟਰੋਲ ਬੋਰਡ ਪਟਿਆਲਾ ਤੋ ਮੈਡਮ ਕਮਲਦੀਪ ਕੌਰ ਈ.ਈ ਅਤੇ ਮੈਡਮ ਪ੍ਰਿਤਪਾਲ ਕੌਰ ਐਸ.ਡੀ.ਓ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਾਲ ਹੀ ਪਿੰਡ ਵਾਸੀਆਂ ਨੇ ਇਸ ਜਨਤਕ ਸੁਣਵਾਈ ਵਿੱਚ ਆਪਣੀ ਸਮੱਸਿਆਵਾਂ ਦੱਸੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਸਮੇਤ ਹੋਰਨਾ ਨੇ ਦੱਸਿਆ ਕਿ ਪਿੰਡ ਵਾਲਿਆਂ ਦੀ ਬਹੁਤ ਸਾਰੀਆਂ ਮੰਗਾਂ ਹਨ ਜਿਹੜੀਆਂ ਕਿ ਪਹਿਲੇ ਵੀ ਕੰਪਨੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਲੇਕਿਨ ਉਸ ਦੇ ਬਾਵਜੂਦ ਇਸਨੂੰ ਪੂਰਾ ਨਹੀਂ ਕੀਤਾ ਗਿਆ। ਇਸ ਸੰਬੰਧ ਵਿੱਚ ਅੱਜ ਅਸੀਂ ਆਪਨੀਆ ਮੰਗਾ ਏ.ਡੀ.ਸੀ ਮੈਡਮ ਨੂੰ ਦਸਿਆ ਤਾਂ ਕਿ ਇਹਨਾਂ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਸ ਨੂੰ ਪੂਰਾ ਕੀਤਾ ਜਾਵੇ। ਇਹਨਾਂ ਵਿੱਚ ਮੁੱਖ ਮੰਗਾਂ ਜਿਆਦਾ ਤੋਂ ਜਿਆਦਾ ਪਿੰਡ ਵਾਸੀਆਂ ਨੂੰ ਨੌਕਰੀ ਦੇਣਾ ਅਤੇ ਦੂਜਾ ਯੂਨਿਟ ਨਹੀਂ ਲੱਗਣ ਦੇਣਾ ਮੁੱਖ ਸੀ ਅਤੇ ਹੋਰ ਕਈ ਜਨਤਕ ਸਮੱਸਿਆਵਾਂ ਜਿਵੇਂ ਕਿ ਪਿੰਡ ਵਿੱਚ ਡਿਸਪੈਂਸਰੀ,ਵਾਟਰ ਟ੍ਰੀਟਮੈਂਟ ਪਲਾਂਟ,ਪਿੰਡ ਦੀ ਸੜਕਾਂ ਨੂੰ ਡਬਲ ਕਰਨਾ ਸਬੰਧੀ ਸਾਂਝੀ ਕੀਤੀਆਂ। ਇਸ ਮੌਕੇ ਏ.ਡੀ.ਸੀ ਮੈਡਮ ਨੇ ਮੌਕੇ ਤੇ ਕੰਪਨੀ ਦੇ ਪ੍ਰਤੀਨਿਧੀ ਮਿਸਟਰ ਕੇ.ਵੀ ਰੈਡੀ ਨੂੰ ਕਿਹਾ ਕੀ ਪਿੰਡਾਂ ਵਾਲਿਆਂ ਦੀ ਜੋ ਵੀ ਜਾਇਜ਼ ਮੰਗਾਂ ਹਨ ਤੇ ਸਰਕਾਰ ਦੇ ਨਿਯਮਾਂ ਦੇ ਅਧੀਨ ਆਉਂਦੀਆਂ ਹਨ। ਉਸ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਆਦੇਸ਼ ਦਿੱਤੇ ਤੇ ਕੰਪਨੀ ਦੇ ਪ੍ਰਤੀਨਿਧੀ ਕਾਰਪੋਰੇਟ ਹੈਡ ਕੇ.ਵੀ ਰੈਡੀ ਨੇ ਵੀ ਉਹਨਾਂ ਦੇ ਆਦੇਸ਼ਾਂ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਜਿਤਾਉਂਦੇ ਹੋਏ ਜਲਦ ਹੀ ਜਾਇਜ਼ ਮੰਗਾਂ ਨੂੰ ਪੂਰੀ ਕਰਨ ਦਾ ਅਥਵਾਸ਼ਨ ਦਿੱਤਾ।

Leave a Reply

Your email address will not be published. Required fields are marked *