ਪਟੇਲ ਕਾਲਜ ਦੇ ਗਣਿਤ ਵਿਭਾਗ ਵੱਲੋਂ “ਅਸਲ ਦੁਨੀਆਂ ਵਿੱਚ ਗਣਿਤ ਦੀ ਖੋਜ” ਵਿਸ਼ੇ ‘ਤੇ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਰਾਜਪੁਰਾ,01 ਸਤੰਬਰ(ਹਿਮਾਂਸ਼ੂ ਹੈਰੀ):ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਗਣਿਤ ਵਿਭਾਗ ਨੇ ਆਈ. ਕਯੂ.ਏ.ਸੀ. ਸੈੱਲ ਦੇ ਸਹਿਯੋਗ ਨਾਲ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਅਸਲ ਦੁਨੀਆਂ ਵਿੱਚ ਗਣਿਤ ਦੀ ਪੜਚੋਲ ਸਿਰਲੇਖ ਉੱਤੇ ਪ੍ਰੋਗਰਾਮ ਆਯੋਜਿਤ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਪੇਪਰ ਅਤੇ ਪਾਵਰਪੁਆਇੰਟ ਪੇਸ਼ਕਾਰੀਆਂ ਰਾਹੀਂ ਜਮਾਤਾਂ ਤੋਂ ਪਰੇ ਗਣਿਤ ਦੇ ਵਿਹਾਰਕ ਉਪਯੋਗਾਂ ਨੂੰ ਪ੍ਰਦਰਸ਼ਿਤ ਕਰਨਾ ਸੀ। ਇਹ ਪ੍ਰੋਗਰਾਮ ਵਿਭਾਗ ਦੇ ਮੁਖੀ ਡਾ. ਵੰਦਨਾ ਗੁਪਤਾ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰੇਰਿਤ ਕੀਤਾ ਅਤੇ ਗਣਿਤ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਮੰਚ ਸੰਚਾਲਨ ਸ਼੍ਰੀਮਤੀ ਦੀਪਿਕਾ ਕਥੂਰੀਆ ਦੁਆਰਾ ਕੁਸ਼ਲਤਾ ਨਾਲ ਚਲਾਈ ਗਈ। ਪੇਸ਼ਕਾਰੀਆਂ ਦਾ ਮੁਲਾਂਕਣ ਡਾ. ਗੁਰਿੰਦਰ ਸਿੰਘ, ਡਾ. ਗਗਨਦੀਪ ਕੌਰ ਅਤੇ ਡਾ. ਹਰਪ੍ਰੀਤ ਕੌਰ ਵਲੋਂ ਜੱਜਾਂ ਦੀ ਭੂਮਿਕਾ ਨਿਭਾਅ ਕੇ ਕੀਤਾ ਗਿਆ। ਸ਼੍ਰੀਮਤੀ ਗੀਤਿਕਾ ਗੁਡਵਾਨੀ ਅਤੇ ਸ਼੍ਰੀਮਤੀ ਦੀਪਿਕਾ ਚੌਧਰੀ ਦੁਆਰਾ ਟਾਈਮ ਕੀਪਿੰਗ ਟੀਮ ਨੂੰ ਸੰਭਾਲਿਆ ਗਿਆ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਜਮਾਤਾਂ ਦੀਆਂ 17 ਟੀਮਾਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਬੀ.ਐਸ.ਸੀ.(ਸੀ.ਐਸ.)1 ਦੀ ਮਨਜੀਤ ਅਤੇ ਕਨਿਕਾ ਨੇ ਪਹਿਲਾ ਸਥਾਨ, ਬੀ.ਏ. 3 ਦੀ ਅਨੁਸ਼ਕਾ ਅਤੇ ਕੋਮਲ ਨੇ ਦੂਜਾ ਸਥਾਨ, ਬੀ.ਏ. 1 ਦੀ ਸਿਮਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਸ਼ਨਪ੍ਰੀਤ, ਰੇਣੂ, ਅੰਕਿਤਾ, ਕ੍ਰਿਤਿਕਾ ਅਤੇ ਪ੍ਰਿੰਸ ਨੂੰ ਹੌਸਲਾ ਅਫਜ਼ਾਈ ਇਨਾਮ ਮਿਲੇ। ਇਸ ਮੌਕੇ ਡਾ. ਜੈਦੀਪ ਸਿੰਘ, ਡਾ. ਸ਼ੇਰ ਸਿੰਘ, ਡਾ. ਤਰਨਜੀਤ ਸਿੰਘ, ਡਾ. ਦਲਵੀਰ ਕੌਰ, ਡਾ. ਨੀਰਜ ਬਾਲਾ, ਡਾ. ਰਜਨੀ, ਡਾ. ਮਨਦੀਪ ਸਿੰਘ, ਡਾ. ਅਰੁਣ ਜੈਨ, ਪ੍ਰੋ. ਅਕਾਂਤ ਗੁਪਤਾ, ਡਾ. ਤਰੰਗ, ਡਾ. ਜਸਨੀਤ ਕੌਰ ਅਤੇ ਪ੍ਰੋ. ਸੋਮੀਆ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ।


Leave a Reply

Your email address will not be published. Required fields are marked *