ਮੋਟਰਸਾਇਕਲ ਅਤੇ ਫੋਨ ਚੋਰੀ ਕਰਨ ਵਾਲੇ 2 ਚੋਰਾਂ ਨੂੰ ਸਿਟੀ ਪੁਲਿਸ ਨੇ ਕੀਤਾ ਕਾਬੂ…

ਸਹਿਰ ਵਿਚ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇਕ ਕਰਪਾਨ ਅਤੇ ਲੇਹੇ ਦਾ ਦਾਤਰ ਅਤੇ ਚੋਰੀ ਦਾ ਬਿਨਾ ਨੰਬਰ ਮੋਟਰ ਸਾਇਕਲ ਕੀਤਾ ਬ੍ਰਾਮਦ…

ਰਾਜਪੁਰਾ,04 ਅਗਸਤ(ਹਿਮਾਂਸ਼ੂ ਹੈਰੀ):ਪ੍ਰੈਸ ਨੂੰ ਜਾਣਕਾਰੀ ਦਿੰਦਿਆ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਨੇ ਦੱਸਿਆ ਕਿ ਸ਼ਹਿਰ ਰਾਜਪੁਰਾ ਵਿਚ ਕੁਝ ਦਿਨਾ ਤੋਂ ਚੋਰੀ ਅਤੇ ਸਨੈਚਿੰਗ ਦੀਆ ਵਾਰਦਾਤਾਂ ਕਰਨ ਵਾਲਾ ਗਿਰੋਹ ਸਰਗਰਮ ਸੀ। ਜੋ ਤੇਜਧਾਰ ਹਥਿਆਰਾਂ ਨਾਲ ਚਾਰਦਾਤਾਂ ਨੂੰ ਇਲਜਾਮ ਦਿੰਦੇ ਸਨ। ਜਿਸ ਸਬੰਧੀ ਅਸੀ ਆਪਣੇ ਸੀਨੀਅਰ ਅਫਸਰਾ ਦੇ ਧਿਆਨ ਵਿਚ ਲਿਆਦਾ ਜਿਸ ਸਬੰਧੀ ਵਰੁਣ ਸਰਮਾਂ ਆਈ.ਪੀ.ਐਸ ਐਸ.ਐਸ.ਪੀ ਪਟਿਆਲਾ ਅਤੇ ਗੁਰਬੰਸ ਸਿੰਘ ਬੈਸ ਐਸ.ਪੀ.(ਡੀ)ਪਟਿਆਲਾ ਵਲੋ ਮਨਜੀਤ ਸਿੰਘ ਡੀ.ਐਸ.ਪੀ ਰਾਜਪੁਰਾ ਦੀ ਨਿਗਰਾਨੀ ਹੇਠੇ ਸਾਡੀਆ ਅਲੱਗ ਅਲੱਗ ਟੀਮਾ ਬਣਾਇਆ ਜਿਸ ਪਰ ਕਾਰਵਾਈ ਕਰਦੀਆ ਸ:ਥ ਕਸਤੂਰਵਾ ਚੌਂਕੀ ਨਿਸਾਨ ਸਿੰਘ ਨੂੰ ਉਸ ਸਮੇ ਵਡੀ ਕਾਮਯਾਬੀ ਮਿਲੀ ਜਦੋ ਗੁਪਤ ਸੁਚਣਾ ਦੇ ਆਧਾਰ ਤੇ ਜਗਜੀਤ ਸਿੰਘ ਉਰਫ ਕਾਲੂ ਪੁਤਰ ਪਿਆਰ ਸਿੰਘ ਵਾਸੀ ਪਿੰਡ ਖਡੋਲੀ ਅਤੇ ਅਕਾਸ ਪੁਤਰ ਰਜਿਦੰਰ ਸਿੰਘ ਵਾਸੀ ਪਿੰਡ ਢਕਾਨਸੂ ਮਾਜਰਾ ਜੋਕੀ ਮੋਟਰਸਾਇਕਲ ਚੋਰੀ ਕਰਨ ਅਤੇ ਮੋਬਾਇਲ ਖੋਹਣ ਦੇ ਆਦੀ ਹਨ ਜਿਹਨਾ ਨੇ ਅਜ ਵੀ ਮਾਰੂ ਹਥਿਅਰਾ ਨਾਲ ਚੋਰੀ ਦੇ ਮੋਟਰਸਾਇਕਲ ਪਰ ਸਵਾਰ ਹੋ ਕੇ ਨਵੀਂ ਅਨਾਜ ਮੰਡੀ ਵਿਚੋ ਮੋਟਰਸਾਇਕਲ ਜਾਂ ਮੋਬਾਇਲ ਖੋਹਣ ਲਈ ਜਾ ਰਹੇ ਸਨ। ਜਿਸ ਪਰ ਨਿਸਾਨ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਨਾਲ ਮਿਲਕੇ ਉਕਤ ਦੋਨੋ ਜਗਜੀਤ ਸਿੰਘ ਅਤੇ ਅਕਾਸ ਨੂੰ ਕਾਬੂ ਕਰਕੇ ਇਹਨਾ ਪਾਸੌ ਇਕ ਕਰਪਾਨ ਅਤੇ ਲੋਹੇ ਦਾ ਦਾਤਰ ਅਤੇ ਚੋਰੀ ਦਾ ਬਿਨਾ ਨੰਬਰੀ ਮੋਟਰ ਸਾਇਕਲ ਬਰਾਮਦ ਕਰ ਮੁ:ਨੰਬਰ 187 ਮਿਤੀ 2/8/2025 ਅ:ਧ 317 (2) ਬੀ.ਐਨ.ਐਸ 25-54-59 ਅਸਲਾ ਐਕਟ ਥਾਣਾ ਸੀਟੀ ਰਾਜਪੁਰਾ ਦਰਜ ਕੀਤਾ ਹੈ ਅਤੇ ਇਹਨਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਡ ਹਾਸਲ ਕੀਤਾ ਹੈ। ਜਿਨਾ ਪਾਸੋ ਹੋਰ ਵੀ ਚੋਰੀ ਅਤੇ ਖੋਹ ਦੀਆ ਵਾਰਦਾਤਾ ਦੇ ਖੁਲਾਸੇ ਹੋਣ ਦੀ ਸਭਾਵਨਾ ਹੈ।

Leave a Reply

Your email address will not be published. Required fields are marked *