ਰਾਜ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਦੇ ਭਵਿੱਖ ਦੀ ਲੜਾਈ: ਵਿਧਾਇਕ ਗੁਰਲਾਲ ਘਨੌਰ

ਪਟਿਆਲਾ/ਘਨੌਰ,03 ਅਗਸਤ (ਹਿਮਾਂਸ਼ੂ ਹੈਰੀ):ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ “ਨਸ਼ਾ ਮੁਕਤੀ ਯਾਤਰਾ” ਹੁਣ ਪਿੰਡ ਪਿੰਡ ਤੱਕ ਆਪਣਾ ਪਰਚਮ ਲਹਿਰਾ ਰਹੀ ਹੈ। ਇਸ ਲੜੀ ਵਿੱਚ ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਵੱਲੋਂ ਪਿੰਡ ਰਾਜਗੜ੍ਹ, ਰਾਮ ਨਗਰ ਸੈਣੀਆਂ, ਬਾਸਮਾ, ਤੇਪਲਾ ਆਦਿ ਵਿੱਚ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਏ ਗਏ, ਜਿੱਥੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕਰਕੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ।ਵਿਧਾਇਕ ਗੁਰਲਾਲ ਘਨੌਰ ਨੇ ਸਮਾਗਮ ਦੌਰਾਨ ਭਾਰੀ ਇਕੱਠਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਯੁੱਧ ਸਿਰਫ਼ ਇੱਕ ਸਰਕਾਰੀ ਮੁਹਿੰਮ ਨਹੀਂ, ਸਗੋਂ ਪੰਜਾਬ ਦੇ ਭਵਿੱਖ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਹਰ ਪਰਿਵਾਰ, ਹਰ ਨੌਜਵਾਨ ਅਤੇ ਹਰੇਕ ਨਾਗਰਿਕ ਦੀ ਭੂਮਿਕਾ ਇਸ ਮੁਹਿੰਮ ਵਿੱਚ ਮਹੱਤਵਪੂਰਨ ਹੈ।ਉਨ੍ਹਾਂ ਅਪੀਲ ਕੀਤੀ ਕਿ ਨਸ਼ਿਆਂ ਦੀ ਇਸ ਲਹਿਰ ਨੂੰ ਰੋਕਣ ਲਈ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਨਸ਼ਾ ਤਸਕਰਾਂ ਨੂੰ ਆਪਣੇ ਇਲਾਕਿਆਂ ਵਿੱਚ ਵੱਡਣ ਨਾ ਦਿਓ। ਹਰ ਪਿੰਡ ਹਰ ਸ਼ਹਿਰ ਤੋਂ ਨਸ਼ਿਆਂ ਦੀ ਜੜ੍ਹ ਮੁੱਕਣੀ ਚਾਹੀਦੀ ਹੈ। ਹੁਣ ਇਹ ਸਿੱਧਾ ਜੰਗ ਦਾ ਰੂਪ ਲੈ ਚੁੱਕੀ ਹੈ।ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਵੀ ਚੁਕਵਾਈ ਅਤੇ ਵਾਅਦਾ ਲਿਆ ਕਿ ਉਹ ਨਾ ਸਿਰਫ਼ ਖੁਦ ਨਸ਼ਿਆਂ ਤੋਂ ਦੂਰ ਰਹਿਣਗੇ, ਸਗੋਂ ਆਪਣੇ ਹਲਕਾ ਘਨੌਰ ਨੂੰ ਵੀ ਨਸ਼ਾ ਮੁਕਤ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।ਵਿਧਾਇਕ ਘਨੌਰ ਨੇ ਇਹ ਵੀ ਕਿਹਾ ਕਿ ਜੋ ਨੌਜਵਾਨ ਜਾਂ ਵਿਅਕਤੀ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਨੂੰ ਸਮਾਜ ਤੋਂ ਵੱਖ ਨਹੀਂ ਕੀਤਾ ਜਾਵੇਗਾ। “ਅਸੀਂ ਉਨ੍ਹਾਂ ਨੂੰ ਹੌਂਸਲਾ ਦੇਵਾਂਗੇ, ਪੁਨਰਵਾਸ ਕਰਵਾਵਾਂਗੇ ਅਤੇ ਇੱਕ ਨਵੀਂ ਸ਼ੁਰੂਆਤ ਲਈ ਮਦਦ ਕਰਾਂਗੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਅਤੇ ਸੰਬੰਧਤ ਅਧਿਕਾਰੀਆਂ ਦੀ ਡਿਊਟੀ ਲਾਈ ਹੈ ਕਿ ਉਹ ਨਸ਼ਾ ਪੀੜਤਾਂ ਦੇ ਇਲਾਜ, ਕਾਉਂਸਲਿੰਗ ਅਤੇ ਪੁਨਰਵਾਸ ਲਈ ਹਰੇਕ ਪੱਧਰ ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ-ਨਾਲ ਇਹ ਅਧਿਕਾਰੀ ਆਪਣੇ ਸਰਕਾਰੀ ਕੰਮ ਤੋਂ ਇਲਾਵਾ ਸਮਾਜਿਕ ਭੂਮਿਕਾ ਵੀ ਨਿਭਾ ਰਹੇ ਹਨ, ਜੋ ਕਿ ਸਰਾਹਣਯੋਗ ਗੱਲ ਹੈ।ਵਿਧਾਇਕ ਘਨੌਰ ਨੇ ਕਿਹਾ ਕਿ ਇਹ ਨਸ਼ਾ ਮੁਕਤੀ ਅਭਿਆਨ ਸਿਰਫ ਇੱਕ ਸਰਕਾਰੀ ਪ੍ਰੋਜੈਕਟ ਨਹੀਂ ਰਹਿ ਗਿਆ, ਸਗੋਂ ਲੋਕ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ।ਉਨ੍ਹਾਂ ਆਖ਼ਰ ਵਿੱਚ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਇਹ ਲੜਾਈ ਜਾਰੀ ਰਹੇਗੀ ਅਤੇ ਜਦ ਤੱਕ ਸੂਬਾ ਨਸ਼ਾ ਮੁਕਤ ਨਹੀਂ ਹੋ ਜਾਂਦਾ, ਤਦ ਤੱਕ ਇਹ ਯਾਤਰਾ ਅਤੇ ਜਾਗਰੂਕਤਾ ਸਮਾਗਮ ਰੁਕਣਗੇ ਨਹੀਂ। ਵਿਧਾਇਕ ਗੁਰਲਾਲ ਘਨੌਰ ਨੇ ਜੋਸ਼ ਭਰਪੂਰ ਅੰਦਾਜ਼ ਵਿੱਚ ਕਿਹਾ ਕਿ ਜਿਵੇਂ ਆਜ਼ਾਦੀ ਦੀ ਲੜਾਈ ਚ ਹਰੇਕ ਵਿਅਕਤੀ ਦੀ ਭੂਮਿਕਾ ਸੀ, ਉਵੇਂ ਹੀ ਇਹ ਨਵਾਂ ਪੰਜਾਬ ਬਣਾਉਣ ਲਈ ਹਰ ਨਾਗਰਿਕ ਦੀ ਭੂਮਿਕਾ ਲਾਜ਼ਮੀ ਹੈ। ਇਸ ਮੌਕੇ ਡੀ ਐਮ ਪੀ ਘਨੋਰ ਹਰਮਨਪ੍ਰੀਤ ਸਿੰਘ ਚੀਮਾ, ਥਾਣਾ ਸ਼ੰਭੂ ਇੰਚਾਰਜ ਹਰਪ੍ਰੀਤ ਸਿੰਘ,ਇੰਚਾਰਜ ਚੌਕੀ ਤੇਪਲਾ ਜਜਵਿੰਦਰ ਸਿੰਘ,ਬੀਡੀਪੀਓ ਤੇਜਿੰਦਰ ਸਿੰਘ ਢਿੱਲੋਂ, ਸਹਿਜਪਾਲ ਸਿੰਘ ਲਾਡਾ ਨਨਹੇੜਾ,ਪ੍ਰਗਟ ਸਿੰਘ ਸਰਪੰਚ ਰਾਜਗੜ੍ਹ, ਮਿੰਟੂ ਰਾਜਗੜ੍ਹ, ਗੁਰਜੀਤ ਸਿੰਘ, ਸਰਪੰਚ ਜੋਧਵੀਰ ਸਿੰਘ ਘੜਾਮਾ ਖੁਰਦ, ਨਿਸ਼ਾਨ ਸਿੰਘ ਸੰਧੂ, ਸਰਪੰਚ ਜੱਗਾ ਨਨਹੇੜਾ, ਗੁਰਦੀਪ ਸਿੰਘ ਬਾਸਮਾ,ਵੱਡੀ ਮੋਹੀ ਬਲਬੀਰ ਸਿੰਘ,ਘੜਾਮਾ ਕਲਾ ਨੱਥੂ ਰਾਮ,ਸੂਰਜਗੜ ਬਾਲਕ ਰਾਮ,ਮੋਹੀ ਖੁਰਦ ਸੁਖਚੈਨ ਸਿੰਘ,ਧੀਰਾ ਪਟਵਾਰੀ, ਹਰਪ੍ਰੀਤ ਸਿੰਘ ਸ਼ੰਭੂ,ਆਪ ਆਗੂ ਅੰਗਰੇਜ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡਾ ਦੇ ਪੰਚ ਸਰਪੰਚ ਅਤੇ ਪਿੰਡ ਵਾਸੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਆਹੁਦੇਦਾਰ ਮੌਜੂਦ ਸਨ।