ਬਨੂੜ ਪੁਲਿਸ ਨੇ ਨਾਮੀ ਗੈਂਗਸਟਰ ਦੀਪਕ ਕੁਮਾਰ ਉਰਫ ਦੀਪੂ ਨੂੰ ਕੀਤਾ ਰਾਜਪੁਰਾ ਕੋਰਟ ਵਿੱਚ ਪੇਸ਼

ਬੀਤੇ ਕੁਝ ਦਿਨ ਪਹਿਲਾ ਹੋਏ ਇਕ ਕਤਲ ਮਾਮਲੇ ਵਿੱਚ ਕੀਤਾ ਗਿਆ ਨਾਮਜਦ

ਰਾਜਪੁਰਾ/ਬਨੂੰੜ,02 ਅਗਸਤ(ਹਿਮਾਂਸ਼ੂ ਹੈਰੀ):ਬੀਤੇ ਕੁਝ ਦਿਨ ਪਹਿਲਾਂ ਹਲਕਾ ਰਾਜਪੁਰਾ ਦੇ ਨਾਲ ਲਗਦੇ ਪਿੰਡ ਖੇੜਾ ਗੱਜੂ ਦੇ ਇੱਕ ਵਿਅਕਤੀ ਦਾ ਕਤਲ ਕਰ ਐਸ.ਵਾਈ.ਐਲ ਨਹਿਰ ਦੇ ਕੰਢੇ ਲਾਸ ਨੂੰ ਦਬ ਦਿੱਤਾ ਗਿਆ ਸੀ ਜਿਸਤੋਂ ਬਾਅਦ ਬਨੂੜ ਪੁਲਿਸ ਨੇ ਇਸ ਕਤਲ ਦਾ ਮਾਮਲਾ ਦਰਜ ਕਰ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਵਿੱਚ ਤਫਤੀਸ਼ ਦੌਰਾਨ ਇਸ ਕਤਲ ਵਿੱਚ ਦੋ ਹੋਰ ਦੋਸ਼ੀਆਂ ਵੀ ਸ਼ਾਮਲ ਸਨ ਜਿਸਦੀ ਪੈੜ ਨੱਪਦੇ ਹੋਏ ਬਨੂੰੜ ਪੁਲਿਸ ਨੇ ਅੱਜ 1 ਦੋਸ਼ੀ ਗੈਂਗਸਟਰ ਦੀਪਕ ਉਰਫ ਦੀਪੂ ਨੂੰ ਇਸ ਕਤਲ ਮਾਮਲੇ ਵਿੱਚ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਰਾਜਪੁਰਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਬਨੂੜ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਇਸ ਸਬੰਧ ਵਿੱਚ,ਪੁਲਿਸ ਪਹਿਲਾਂ ਹੀ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਸ ਵਿੱਚੋ ਇੱਕ ਦੋਸ਼ੀ ਮਾਣਕਪੁਰ ਖੇੜਾ ਦਾ ਰਹਿਣ ਵਾਲਾ ਸੀ ਅਤੇ ਦੂਜਾ ਬਨੂੜ ਦਾ ਰਹਿਣ ਵਾਲਾ ਸੀ। ਉਨ੍ਹਾਂ ਦੀ ਨਾਮਜ਼ਦਗੀ ‘ਤੇ, ਦੀਪਕ ਉਰਫ (ਦੀਪੂ) ਨਾਮਕ ਇੱਕ ਅਪਰਾਧੀ ਨੂੰ ਰੋਪੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਰਾਜਪੁਰਾ ਲਿਆਂਦਾ ਗਿਆ ਹੈ। ਦੀਪਕ ਕੁਮਾਰ ਉਰਫ਼ ਦੀਪੂ ਬਨੂੜ ਵਿਰੁੱਧ ਪਹਿਲਾਂ ਹੀ 32 ਮਾਮਲੇ ਦਰਜ ਹਨ ਅਤੇ ਉਹ ਏ ਸ਼੍ਰੇਣੀ ਦਾ ਗੈਂਗਸਟਰ ਹੈ ਅਤੇ ਅੱਜ ਮਾਣਯੋਗ ਅਦਾਲਤ ਤੋਂ ਪੁਲਿਸ ਨੂੰ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ ਤੇ ਇਸ ਦੋਸ਼ੀ ਤੋਂ ਪੁੱਛ ਗਿਜ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਇਸ ਦੋਸ਼ੀ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬਾਈਟ ਐਂਡ ਸ਼ਾਟਸ ਬਨੂੜ ਐਸਐਚਓ ਅਰਸ਼ਦੀਪ ਸ਼ਰਮਾ

Leave a Reply

Your email address will not be published. Required fields are marked *