ਪੀ.ਐਸ.ਪੀ.ਸੀ.ਐਲ ਦੀ ਲਾਪਰਵਾਹੀ ਕਾਰਨ ਹੋ ਰਹੇ ਨੇ ਵੱਡੇ ਹਾਦਸੇ ਇੱਕ ਹੋਰ ਗਊ ਵੰਸ਼ ਦੀ ਗਈ ਜਾਨ

ਪੀ.ਐਸ.ਪੀ.ਸੀ.ਐਲ ਦੀ ਲਾਪਰਵਾਹੀ ਕਾਰਨ ਚਾਰ ਗਊ ਵੰਸ਼ ਦੀ ਮੌਤ ਦਾ ਮਾਮਲਾ ਹਜੇ ਸੁਲਝਿਆ ਨਹੀਂ ਸੀ ਤੇ ਅੱਜ ਫੇਰ ਇੱਕ ਹੋਰ ਗਊ ਵੰਸ਼ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ

ਰਾਜਪੁਰਾ,29 ਜੂਨ:ਹਾਲਾਂਕਿ ਪਿਛਲੀ ਰਾਤ ਤੋਂ ਪੈ ਰਹੀ ਬਾਰਿਸ਼ ਕਾਰਨ ਰਾਜਪੁਰਾ ਦੇ ਬਿਜਲੀ ਦੇ ਖੰਬਿਆਂ ਵਿੱਚ ਕਰੰਟ ਆਣ ਦੀ ਗੱਲ ਹਮੇਸ਼ਾ ਹੀ ਸਾਹਮਣੇ ਆਉਂਦੀ ਹੈ।ਕਿਉਂਕਿ ਬਿਜਲੀ ਦੇ ਮੀਟਰ ਅਕਸਰ ਹੀ ਖੰਭਿਆਂ ਤੇ ਉਲਟੇ ਲਟਕੇ ਹੋਏ ਨਜ਼ਰ ਆਉਂਦੇ ਨੇ ਪਰ ਫਾਹਾ ਲਏ ਹੋਏ ਇਹਨਾਂ ਮੀਟਰਾਂ ਦੇ ਵੱਲ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਧਿਆਨ ਨਹੀਂ ਜਾਂਦਾ ਇੱਥੇ ਸਰਾਸਰ ਬਿਜਲੀ ਵਿਭਾਗ ਦੀ ਨਾਕਾਮੀ ਨਜ਼ਰ ਆਉਂਦੀ ਹੈ। ਇਸੀ ਨਾਕਾਮੀ ਨੂੰ ਦਰਸ਼ਾਉਂਦੇ ਹੋਏ ਅੱਜ ਫਿਰ ਇੱਕ ਗਊ ਤਨ ਕਰੰਟ ਲੱਗਣ ਨਾਲ ਮੌਤ ਦੇ ਮੂੰਹ ਚ ਚਲੀ ਗਈ ਇਹ ਹਾਦਸਾ ਗੁਰਦੁਆਰਾ ਰੋਡ ਤੇ ਹੋਇਆ ਗਊ ਧਨ ਦੀ ਇਸ ਮੌਤ ਤੋਂ ਬਾਅਦ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਇੱਥੇ ਆ ਕੇ ਆਪਣਾ ਰੋਸ਼ ਜਾਹਿਰ ਕੀਤਾ ਗਿਆ ਤੇ ਐਕਸੀਅਨ ਪੀਐਸਪੀਸੀਐਲ ਦੇ ਖਿਲਾਫ ਹੱਤਿਆ ਦਾ ਮੁਕਦਮਾ ਦਰਜ ਕਰਵਾਉਣ ਦੀ ਮੰਗ ਕੀਤੀ ਗਈ। ਮੌਕੇ ਤੇ ਪਹੁੰਚੇ ਐਸਐਚ ਓ ਸਿਟੀ ਨੇ ਗਊ ਧਨ ਦੀ ਮੌਤ ਤੇ ਦੁਖ ਜਤਾਇਆ ਇਸ ਮੌਤ ਤੋਂ ਬਾਅਦ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਐੱਸ ਐਚ ਓ ਨੂੰ ਆਪਣੀ ਰੋਸ਼ ਜਾਹਿਰ ਕਰਦੇ ਹੋਏ
ਐਕਸੀਅਨ ਪੀਐਸਪੀਸੀਐਲ ਦੇ ਖਿਲਾਫ ਹੱਤਿਆ ਦਾ ਮੁਕਦਮਾ ਦਰਜ ਕਰਵਾਉਣ ਦੀ ਮੰਗ ਕੀਤੀ ਗਈ

Leave a Reply

Your email address will not be published. Required fields are marked *