ਮਾਨ ਸਰਕਾਰ ਨੇ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਕਦਮ ਚੁੱਕ ਕੇ ਪਬਲਿਕ ਦੇ ਢਿੱਡ ਦੀ ਗੱਲ ਕੀਤੀ : ਵਿਧਾਇਕ ਗੁਰਲਾਲ ਘਨੌਰ 

ਕਿਹਾ ਰਾਜ ਸਰਕਾਰ ਅਤੇ ਪਬਲਿਕ ਦੀ ਭਾਗੀਦਾਰੀ ਨਾਲ ਨਸ਼ਿਆਂ ਖ਼ਿਲਾਫ਼ ਲੜਾਈ ਰਾਜ ਪੱਧਰੀ ਲਹਿਰ ਬਣੀ

ਪਟਿਆਲਾ/ਘਨੌਰ,3 ਜੂਨ (ਹਿਮਾਂਸ਼ੂ ਹੈਰੀ):ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਰੋਜ਼ ਬ ਰੋਜ਼ ਲੋਕਾਂ ਦੀ ਵਧ ਰਹੀ ਭਾਗੀਦਾਰੀ ਦੇ ਨਾਲ ਸ਼ਾਨਦਾਰ ਸਫਲਤਾ ਮਿਲ ਰਹੀ ਹੈ। ਸਰਕਾਰ ਅਤੇ ਲੋਕਾਂ ਦੇ ਮਿਲੇ-ਜੁਲੇ ਯਤਨਾਂ ਕਾਰਨ ਨਸ਼ਿਆਂ ਖ਼ਿਲਾਫ਼ ਇਹ ਲੜਾਈ ਹੁਣ ਇੱਕ ਰਾਜ ਪੱਧਰੀ ਲਹਿਰ ਬਣ ਗਈ ਹੈ। ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਘਨੌਰ ਦੇ ਲਾਛੜੂ,ਝਾੜਵਾ,ਸਰਾਲਾ ਕਲਾਂ,ਮਰਦਾਂਪੁਰ,ਮਿਰਜ਼ਾਪੁਰ,ਸੰਧਾਰਸੀ,ਸਾਹਲ,ਪਿੱਪਲ,ਮੰਗੋਲੀ,ਚਮਾਰੂ,ਸੂਹਰਾ,ਮੰਡਵਾਲ, ਖਾਨਪੁਰ,ਆਕੜ,ਪੱਬਰੀ ਦੇ ਕਰੀਬ ਇਕ ਦਰਜਨ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੈਮੀਨਾਰ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਸਮਾਜ ਉੱਪਰ ਪੈ ਰਹੇ ਗਲਤ ਪ੍ਰਭਾਵ ਬਾਰੇ ਜਾਗਰੂਕ ਕੀਤਾ। ਜਾਗਰੂਕਤਾ ਮੁਹਿੰਮ ਦੌਰਾਨ ਆਪਣੇ ਸੰਬੋਧਨ ਵਿਚ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮਾਨ ਸਰਕਾਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵਚਨਬੱਧ ਹੈ। ਇਸੇ ਤਹਿਤ ਪਿੰਡਾਂ ਵਿੱਚ ਵਾਲੀਬਾਲ ਕੋਰਟ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਭਵਿੱਖ ਵਿੱਚ ਖੇਡਾਂ ਵੱਲ ਮੁੜਣ। ਉਨ੍ਹਾਂ ਕਿਹਾ ਕਿ ਕੁਝ ਮਾੜੇ ਅਨਸਰ ਰਵਾਇਤੀ ਨਸ਼ਿਆਂ ਨੂੰ ਕੈਮੀਕਲ ਆਦਿ ਨਸ਼ਿਆਂ ਵਿੱਚ ਬਦਲ ਕੇ ਨੌਜਵਾਨੀ ਦੀ ਜ਼ਿੰਦਗੀ ਨਾਲ ਸਿੱਧਾ ਖਿਲਵਾੜ ਕਰ ਰਹੇ ਹਨ। ਸਰਕਾਰ ਐਸੇ ਤੱਤਾਂ ਖ਼ਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ, ਐਂਟੀ ਡਰੱਗਜ਼ ਟਾਸਕ ਫੋਰਸ, ਰੋਡ ਸੇਫਟੀ ਫੋਰਸ ਸਮੇਤ ਕਈ ਵਿਸ਼ੇਸ਼ ਟੀਮਾਂ ਬਣਾਈਆਂ, ਜਿਨ੍ਹਾਂ ਦੇ ਨਤੀਜੇ ਅੱਜ ਅਸੀਂ ਦੇਖ ਰਹੇ ਹਾਂ।ਇਸ ਮੌਕੇ ਪਿੰਡ ਵਾਸੀਆਂ ਵਲੋਂ ਨਸ਼ਿਆਂ ਵਿਰੁੱਧ ਲੜਾਈ ਵਿਚ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ ਗਿਆ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਇਹ ਮੁਹਿੰਮ ਲੋਕ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ। ਜਿਵੇਂ-ਜਿਵੇਂ ਪਿੰਡਾਂ ਵਿੱਚ ਜਾਗਰੂਕਤਾ ਵਧ ਹੈ, ਤਿਵੇਂ ਹੀ ਪਿੰਡ ਚ ਨਸ਼ਾ ਵਿਰੁੱਧ ਆਵਾਜ਼ ਹੋਰ ਉੱਚੀ ਉਠੀਂ ਹੈ।ਵਿਧਾਇਕ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਿੱਖਿਆ ਵੱਲ ਧਿਆਨ ਕੇਂਦਰਤ ਕਰਨ ਦੀ ਅਪੀਲ ਕੀਤੀ।ਇਸ ਮੌਕੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ,ਐਸ ਐਚ ਓ ਸਾਹਬ ਸਿੰਘ ਵਿੱਰਕ, ਸਵਰਨ ਸਿੰਘ ,ਖੇੜੀ ਗੰਡਿਆਂ, ਹਰਪ੍ਰੀਤ ਸਿੰਘ,ਸਰਪੰਚ ਇੰਦਰਜੀਤ ਸਿੰਘ ਸਿਆਲੂ, ਸਰਪੰਚ ਦਵਿੰਦਰ ਸਿੰਘ ਭੰਗੂ, ਗੁਰਤਾਜ ਸਿੰਘ ਸੰਧੂ, ਸਰਪੰਚ ਸਤਨਾਮ ਸਿੰਘ ਆਕੜ,ਭਗਵੰਤ ਸਿੰਘ ਸੇਹਰਾ, ਸਰਪੰਚ ਪਿੰਦਰ ਬਘੋਰਾ, ਬਲਾਕ ਪ੍ਰਧਾਨ ਲਖਬੀਰ ਗੁਜ਼ਰ,ਸਰਪੰਚ ਮਹਿੰਦਰ ਸਿੰਘ ਪੱਬਰੀ,ਗੁਰਦੀਪ ਸਿੰਘ ਵਿਕਸੀ ਚੱਪੜ, ਸਰਪੰਚ ਮਹਿੰਦਰ ਸਿੰਘ ਖ਼ਾਨਪੁਰ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਸੇਹਰਾ ਸਮੇਤ ਪਿੰਡਾਂ ਦੇ ਸਮੂਹ ਪੰਚ, ਸਰਪੰਚ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਦੇ ਮੁੱਖੀ ਅਤੇ ਹੋਰ ਜ਼ਿੰਮੇਵਾਰ ਨਾਗਰਿਕਾਂ ਤੇ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾ ਦੇ ਲੋਕ ਮੌਜੂਦ ਸਨ।


Leave a Reply

Your email address will not be published. Required fields are marked *