ਸ਼ੋਂਕ ਨਾਲ ਸਵਾਦ ਲੈਕੇ ਅਚਾਰ ਖਾਣ ਵਾਲਿਓ ਹੋ ਜਾਓ ਸਾਵਧਾਨ…?

ਦੇਖਲੋ ਕਿਸ ਤਰਾਂ ਖਾਣ ਵਾਲੇ ਅਚਾਰ ਨੂੰ ਸੀਮੈਂਟ ਦੀ ਬੋਰੀਆਂ ਵਿੱਚ ਰੱਖਿਆ ਜਾਂਦਾ ਹੈ

ਆਉਣ ਵਾਲੇ ਤਿਉਹਾਰ ਦੇ ਦਿਨਾਂ ਵਿੱਚ ਲਗਾਤਾਰ ਕੀਤੀ ਜਾਵੇਗੀ ਚੈਕਿੰਗ

ਰਾਜਪੁਰਾ,18 ਸਤੰਬਰ( ਹਿਮਾਂਸ਼ੂ ਹੈਰੀ): ਜਿੱਥੇ ਖਾਣ ਪੀਣ ਦੀ ਚੀਜ਼ਾਂ ਦੇ ਵਿੱਚ ਕਈ ਲਾਲਚੀ ਲੋਕਾਂ ਵਲੋ ਮਿਲਾਵਟ ਖੋਰੀ ਜਾ ਨਕਲੀ ਚੀਜਾਂ ਤਿਆਰ ਕਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਅਤੇ ਪੁਰੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਰੋਜ਼ ਕੋਈ ਨਾ ਕੋਈ ਇੱਦਾ ਦੇ ਮਾਮਲੇ ਸਾਹਮਣੇ ਆਂਦੇ ਨੇ ਇੱਦਾ ਦਾ ਹੀ ਇਕ ਮਾਮਲਾ ਜਿਲਾ ਪਟਿਆਲਾ ਦੇ ਹਲਕਾ ਰਾਜਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਸੀ.ਆਈ.ਏ ਸਟਾਫ ਰਾਜਪੁਰਾ ਅਤੇ ਹੈਲਥ ਡਿਪਾਰਟਮੈਂਟ ਪਟਿਆਲਾ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਕ ਸਾਂਝਾ ਆਪਰੇਸ਼ਨ ਕਰ ਛਾਪੇਮਾਰੀ ਕੀਤੀ ਗਈ। ਇਥੋਂ ਦੀ ਦਾਣਾ ਮੰਡੀ ਦੇ ਨਾਲ ਲਗਦੀ ਆਫ਼ੀਸਰ ਕਲੋਨੀ ਦੇ ਇੱਕ ਅਚਾਰ ਨਾਲ ਭਰੇ ਗਡਾਉਨ ਵਿੱਚ ਸੀ.ਆਈ.ਏ ਸਟਾਫ ਰਾਜਪੁਰਾ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੇ ਛਾਪੇਮਾਰੀ ਕਰ ਅਚਾਰ ਦੇ ਸੈਂਪਲ ਲਿਤੇ ਗਏ। ਹੋਰ ਜਾਣਕਾਰੀ ਦਿੰਦੇ ਹੋਏ ਪਟਿਆਲਾ ਹੈਲਥ ਵਿਭਾਗ ਤੋਂ ਡੀ.ਐਚ.ਓ ਮੈਡਮ ਗੁਰਪ੍ਰੀਤ ਕੌਰ ਅਤੇ ਡਾਕਟਰ ਐਸ ਜੀ ਸਿੰਘ ਨੇ ਜਾਣਕਾਰੀ ਦਿੰਦੇ ਦਸਿਆ ਕਿ ਖਾਣ ਪੀਣ ਦੀਆਂ ਚੀਜਾਂ ਵਿੱਚ ਮਿਲਾਵਟ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦ ਅਸੀਂ ਮੌਕੇ ਤੇ ਪਹੁੰਚ ਕੇ ਗਦਾਮ ਨੂੰ ਖੁਲਵਾਇਆ ਤਾਂ ਕੁਇੰਟਲਾਂ ਦੇ ਹਿਸਾਬ ਨਾਲ ਸੀਮਟ ਦੇ ਥੈਲਿਆਂ ਵਿੱਚ ਅਚਾਰ ਨੂੰ ਪੈਕ ਕੀਤਾ ਗਿਆ ਸੀ ਜਦ ਉਸਨੂੰ ਖੋਲ ਕੇ ਦੇਖਿਆ ਤਾਂ ਉਹ ਬਿਲਕੁਲ ਵੀ ਖਾਣ ਲਾਇਕ ਨਹੀਂ ਸੀ ਜਿਸ ਨੂੰ ਸਾਡੀ ਟੀਮ ਵੱਲੋਂ ਸੈਂਪਲ ਲੈ ਕੇ ਅੱਗੇ ਭੇਜੇ ਜਾਣਗੇ ਜਿਨ੍ਹਾਂ ਦੀ ਰਿਪੋਰਟ 14 ਦਿਨ ਬਾਅਦ ਆਵੇਗੀ। ਜਦੋਂ ਤਕ ਇਸ ਗੋਦਾਮ ਨੂੰ ਸੀਲ ਰਹਿਣਗੇ।ਇਸ ਬਾਰੇ ਹੋਰ ਜਿਆਦਾ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਤਿਹੋਹਾਰਾ ਦੇ ਸੀਜਨ ਵਿੱਚ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ ਤੇ ਰਾਜਪੁਰਾ ਦੇ ਵਿੱਚ ਸਟਰੀਟ ਫੂਡ ਵਾਲੀਆਂ ਰੇੜੀਆਂ ਤੇ ਦੁਕਾਨਾਂ ਤੇ ਵੀ ਜਲਦ ਚੈਕਿੰਗ ਕੀਤੀ ਜਾਵੇਗੀ।

Leave a Reply

Your email address will not be published. Required fields are marked *