ਸਵਾਮੀ ਵਿਵੇਕਾਨੰਦ ਕਾਲਜ ‘ਚ “ਐਲੀਵੇਟ ਲਾਂਚਿੰਗ ਫਿਊਚਰ 2024” ਦਾ ਹੋਇਆ ਆਗਾਜ਼

ਰਾਜਪੁਰਾ,12 ਸਤੰਬਰ (ਹਿਮਾਂਸ਼ੂ ਹੈਰੀ):ਸਵਾਮੀ ਵਿਵੇਕਾਨੰਦ ਗਰੁੱਪ ਵਿੱਚ “ਐਲੀਵੇਟ ਲਾਂਚਿੰਗ ਫਿਊਚਰ 2024” ਇੰਡਕਸ਼ਨ ਪ੍ਰੋਗਰਾਮ ਦਾ ਸ਼ਾਨਦਾਰ ਆਗਾਜ਼ ਹੋਇਆ।ਜਿਸ ਦਾ ਉਦਘਾਟਨ ਸ਼ਮਾ ਰੌਸ਼ਨ ਕਰਕੇ ਅਤੇ ਡਿਜੀਟਲ ਤਰੀਕੇ ਨਾਲ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮਸ਼ਹੂਰ ਵੱਖ ਵੱਖ ਕੰਪਨੀਆ ਦੇ ਉਦਯੋਗਪਤੀਆ ਤੋਂ ਇਲਾਵਾਂ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਸ੍ਰੀ ਅਸ਼ਵਨੀ ਗਰਗ ਅਤੇ ਪ੍ਰੈਜ਼ੀਡੈਂਟ ਅਸ਼ੋਕ ਗਰਗ ਮੁੱਖ ਤੌਰ ਤੇ ਪਹੁੰਚੇ ਸਨ।”ਐਲੀਵੇਟ ਲਾਂਚਿੰਗ ਫਿਊਚਰ 2024″ਦੇ ਪਹਿਲੇ ਦਿਨ ਵਿੱਚ ਪੈਨਲ ਚਰਚਾ, ਪ੍ਰੇਰਨਾਦਾਇਕ ਗੱਲਬਾਤ ਅਤੇ ਸਟੈਂਡ-ਅੱਪ ਕਾਮੇਡੀ ਵਰਗੇ ਪ੍ਰੋਗਰਾਮ ਕਰਵਾਏ ਗਏ।ਇਸ ਦੌਰਾਨ ਸਿੱਖਿਆ ਅਤੇ ਉਦਯੋਗਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਇੱਕ ਮੰਚ ਤੇ ਦੇਖਣ ਨੂੰ ਮਿਲੇ, ਜਿਸ ਵਿੱਚ ਉਦਯੋਗਪਤੀ ਅਤੇ ਵਿੱਦਿਆਰਥੀ ਸਿੱਧੇ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਸਨ। ਪੈਨਲ ਵਿੱਚ ਸ਼ਾਮਲ ਹੋਣ ਵਾਲ਼ੇ ਮਾਹਿਰਾਂ ਵਿੱਚੋ ਡਾ. ਰਿਪੁਦਮਨ ਗੌੜ.ਡੀਨ, ਲੋਇਡ ਬਿਜ਼ਨਸ ਸਕੂਲ, ਡਾ. ਅਨੁਪਮ ਗੋਇਲ ਐਡਵਾਂਸਡ ਲੈਪਰੋਸਕੋਪਿਕ ਅਤੇ ਰੋਬੋਟਿਕ ਸਰਜਨ, ਮੈਕਸ ਹੈਲਥਕੇਅਰ, ਸ਼ੁਭਮ ਗਰਗ ਪਲੇਸਮੈਂਟ ਡਾਇਰੈਕਟਰ ਸਵਾਮੀ ਵਿਵੇਕਾਨੰਦ ਗਰੁੱਪ, ਅੰਕੁਸ਼ ਸ਼ਰਮਾ ਸੀ.ਏ.ਐੱਸ. ਡਾਇਰੈਕਟਰ ਆਫਿਸ, ਆਈ.ਐਸ.ਬੀ., ਸ਼੍ਰੀ ਸੰਜੀਵ ਡੇਮਰਾ ਡਿਲੀਵਰੀ ਮੈਨੇਜਰ ਅਤੇ ਸਾਈਬਰ ਸੁਰੱਖਿਆ ਮਾਹਰ ਇਨਫੋਸਿਸ, ਸ਼੍ਰੀਮਤੀ ਸ਼ਿਲਪਾ ਡਡਵਾਲ ਸੁਰੱਖਿਆ ਸਾਫਟਵੇਅਰ ਅਤੇ ਪ੍ਰਬੰਧਨ ਸੰਸਥਾਪਕ ਐਸ.ਕਉ. ਈ. ਸ਼ਾਮਿਲ ਸਨ।ਇਸ ਮੌਕੇ ਤੇ ਪ੍ਰਸਿੱਧ ਉਦਯੋਗਪਤੀ ਅਸ਼ਨੀਰ ਗਰੋਵਰ ਅਤੇ ਉਨ੍ਹਾਂ ਦੀ ਪਤਨੀ ਮਾਧੁਰੀ ਜੈਨ ਗਰੋਵਰ ਜਿਨ੍ਹਾਂ ਨੇ ਇੱਕ ਪ੍ਰੇਰਣਾਦਾਇਕ ਟਾਕ ਸ਼ੋਅ ਦੀ ਅਗਵਾਈ ਕੀਤੀ। ਉਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਸਫਲ ਹੋਣ ਦੇ ਰਾਜ਼ ਸਾਂਝੇ ਕੀਤੇ। ਦਿਨ ਦੇ ਪ੍ਰੋਗਰਾਮ ਤੋਂ ਬਾਅਦ ਸ਼ਾਮ ਨੂੰ ਪ੍ਰਤਿਭਾਸ਼ਾਲੀ ਪਰਵਿੰਦਰ ਸਿੰਘ ਦੁਆਰਾ ਸਟੈਂਡ-ਅੱਪ ਕਾਮੇਡੀ ਪੇਸ਼ਕਾਰੀ ਕੀਤੀ ਗਈ ਜਿਸ ਨੇ ਸਾਰੇ ਮਾਹੌਲ ਨੂੰ ਖ਼ੁਸ਼ਨੁਮਾ ਬਣਾ ਦਿੱਤਾ।ਇਸ ਮੌਕੇ ਤੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਬੱਚਿਆ ਨੂੰ ਆਪਣੇ ਸਮੇਂ ਤੇ ਹੁਣ ਦੇ ਸਮੇਂ ਵਿੱਚ ਬਦਲਾਅ ਬਾਰੇ ਦੱਸਿਆ ਕਿ ਕਿਵੇਂ ਤਕਨੀਕ ਬਦਲ ਰਹੀ ਹੈ।

Leave a Reply

Your email address will not be published. Required fields are marked *