ਡੇਰਾਬਸੀ ਵਿੱਚ ਦਿਨ ਦਿਹਾੜੇ ਕੋਸ਼ਲ ਚੌਧਰੀ ਗੈਂਗ ਦੇ ਗੁਰਗੀਆਂ ਵੱਲੋਂ ਚਲਾਈਆਂ ਗਈਆ ਗੋਲੀਆਂ

ਡੇਰਾਬਸੀ ,20 ਜੁਲਾਈ 2024 (ਹਿਮਾਂਸ਼ੂ ਹੈਰੀ):ਡੇਰਾਬਸੀ ਵਿੱਚ ਦਿਨ ਦਿਹਾੜੇ ਫਾਇਰਿੰਗ ਹੋਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਜਾਣਕਾਰੀ ਅਨੁਸਾਰ ਅਪੋਲੋ ਫਾਰਮੇਸੀ ਮੇਨ ਰੋਡ ਡੇਰਾ ਬੱਸੀ ਵਿੱਚ ਖਤਰਨਾਕ ਗੈਂਗ ਦੇ ਗੁਰਗਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਨਾਲ ਨਾਲ ਡਾਇਗਨੋਜਿਸ ਸੈਂਟਰ ਦੇ ਮਾਲਿਕ ਨੂੰ ਇੱਕ ਚਿੱਠੀ ਵੀ ਦਿੱਤੀ ਤੇ ਚਿੱਠੀ ਵਿੱਚ ਸਾਫ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਕਿ “ਅਸੀਂ ਕੌਸ਼ਲ ਚੌਧਰੀ ਗੈਂਗ ਦੇ ਹਾਂ ਅਤੇ ਇਹ ਕੰਮ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਹੈ, ਜੇਕਰ ਤੁਸੀਂ ਆਪਣੀ ਸੁਰੱਖਿਆ ਚਾਹੁੰਦੇ ਹੋ ਤਾਂ ਦਿੱਤੇ ਗਏ ਵਟਸਐਪ ਨੰਬਰ+351935980307 ‘ਤੇ ਕਾਲ ਕਰੋ। ਨਹੀਂ ਤਾਂ ਅੱਜ ਇੱਕ ਗੋਲੀ ਚੱਲੀ ਹੈ, ਕੱਲ੍ਹ ਨੂੰ 101 ਗੋਲੀਆਂ ਚੱਲਣਗੀਆਂ, ਇਸ ਨੂੰ ਮਜ਼ਾਕ ਨਾ ਸਮਝੋ।”ਇਸ ਸੰਬੰਧ ਵਿੱਚ ਜਦ ਐਸਐਚ ਓ ਡੇਰਾਬਸੀ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਲੈਬ ਉੱਤੇ ਗੋਲੀ ਚਲਾ ਕੇ ਉੱਥੇ ਚਿੱਠੀ ਦੇਣ ਦਾ ਹੈ ਇਸ ਘਟਨਾ ਦੇ ਬਾਰੇ ਪੁਲਿਸ ਸੀਸੀਟੀਵੀ ਦੀ ਜਾਂਚ ਆਧਾਰ ਉੱਤੇ ਇਹਨਾਂ ਨੂੰ ਟਰੇਸ ਕੀਤਾ ਜਾ ਰਿਹਾ

Leave a Reply

Your email address will not be published. Required fields are marked *