ਇਹਨਾਂ ਠੰਗਾ ਵਿੱਚੋ ਕੁਝ ਔਰਤਾਂ ਵੀ ਹਨ ਤੇ ਇਹਨਾਂ ਵਲੋਂ ਲੱਖਾ ਰੁਪਏ ਦੀ ਲੁੱਟਾ ਨੂੰ ਅੰਜਾਮ ਵੀ ਦਿੱਤਾ ਗਿਆ ਹੈ
ਪੰਜਾਬ ਪੁਲਿਸ ਵੱਲੋਂ ਸਮਾਜਿਕ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਤੇ ਨਕੇਲ ਕੱਸੀ ਜਾ ਰਹੀ ਹੈ ਇਸੇ ਦੇ ਤਹਿਤ ਹੀ ਜਿਲਾ ਮੋਹਾਲੀ ਵਿੱਚ ਆਈ ਪੀ ਐਸ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ ਅਤੇ ਮਨਪ੍ਰੀਤ ਸਿੰਘ ਪੀ ਪੀ ਐਸ ਪੁਲਿਸ ਕਪਤਾਨ ਦਿਹਾਤੀ, ਸਿਮਰਨਜੀਤ ਸਿੰਘ ਉਪ ਕਪਤਾਨ ਦੀ ਯੋਗ ਰਹਿਨੁਮਾਈ ਹੇਠ ਐਸ ਐਚ ਓ ਜੀਰਪੁਰ ਵੱਲੋਂ ਐਨ ਆਈ ਏ ਦੇ ਫਰਜ਼ੀ ਮੁਲਾਜ਼ਮ ਬੰਨ ਕੇ ਲੋਕਾਂ ਨਾਲ ਠੱਗੀ ਕਰਨ ਵਾਲਿਆਂ 6 ਠੱਗਾਂ ਨੂੰ ਗ੍ਰਫਤਾਰ ਕੀਤਾ ਹੈ ਇਸ ਬਾਰੇ ਐਸ ਪੀ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜੋ ਅੱਠ ਬੰਦਿਆ ਤੋਂ ਦੋ ਗੱਡੀਆਂ ਬਰਾਮਦ ਕੀਤੀ ਗਈ ਨੇ ਤੇ ਇਹਨਾਂ ਵਿੱਚ ਕੁਝ ਲੇਡੀਜ ਵੀ ਸ਼ਾਮਿਲ ਨੇ ਤੇ ਇਹਨਾਂ ਦੀ ਗੱਡੀਆਂ ਚੋਂ ਖਾਕੀ ਵਰਦੀਆਂ ਜਾਲੀ ਆਧਾਰ ਕਾਰਡ ਆਈ ਬੀ ਦੇ ਆਧਾਰ ਕਾਰਡ ਤੇ ਹੋਰ ਇਦਾਂ ਦੀ ਸ਼ੱਕੀ ਸਮੱਗਰੀ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਤੇ ਪੁੱਛ ਕਿਸ ਦੌਰਾਨ ਇਹਨਾਂ ਨੇ ਮੰਨਿਆ ਹੈ ਕਿ ਅਸੀਂ 2 ਵਾਰ ਵਾਰਦਾਤਾਂ ਕੀਤੀਆਂ ਨੇ ਜਿਹਦੇ ਚੋਂ ਲੱਖਾਂ ਰੁਪਏ ਦੀ ਲੁੱਟ ਇਹਨਾਂ ਨੇ ਕੀਤੀ ਹੈ ਇਹਨਾਂ ਵਿੱਚ ਜਿਆਦਾਤਰ ਦਿੱਲੀ ਦੇ ਰਹਿਣ ਵਾਲੇ ਹਨ।