ਰਾਜਪੁਰਾ ਵਿੱਚ ਦਿਨੋ ਦਿਨ ਚੋਰਾਂ ਦੇ ਹੌਸਲੇ ਹੋ ਰਹੇ ਹਨ ਬੁਲੰਦ…?
ਪੁਲਿਸ ਪ੍ਰਸ਼ਾਸ਼ਨ ਨਜ਼ਰ ਆ ਰਿਹਾ ਹੈ ਸੁਸਤ

ਰਾਜਪੁਰਾ,19 ਜੁਲਾਈ 2024 (ਹਿਮਾਨਸ਼ੂ ਹੈਰੀ):ਲਗਾਤਾਰ ਵੱਧ ਰਹੀਆਂ ਚੋਰੀ ਦੀ ਵਾਰਦਾਤਾਂ ਨੂੰ ਲੈ ਕੇ ਜਿੱਥੇ ਪੁਲਿਸ ਸੀਸੀਟੀਵੀ ਫੁਟੇਜ ਖੰਗਾਲਾਂ ਨੇ ਲੱਗੀ ਹੋਈ ਹੈ ਤੇ ਆਪਣੀ ਕਾਰਵਾਈ ਕਰ ਰਹੀ ਹੈ ਪਰ ਚੋਰਾਂ ਦੇ ਹੌਸਲੇ ਵੀ ਉੱਥੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ। ਇਦਾਂ ਦਾ ਹੀ ਇੱਕ ਮਾਮਲਾ ਰਾਜਪੁਰਾ ਦੇ ਐਨਟੀਸੀ ਸਕੂਲ ਕੋਲੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਐਪਲ ਕੈਫੇ ਨਾਮ ਦੀ ਮੋਬਾਈਲ ਰਿਪੇਅਰ ਦੀ ਦੁਕਾਨ ਤੋਂ ਚੋਰਾਂ ਨੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਤਾ ਹੈ ਇਸ ਮੋਕੇ ਦੁਕਾਨ ਤੇ ਮਾਲਿਕ ਵਿਕਾਸ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਰੀ ਐਪਲ ਕੈਫੇ ਨਾਮ ਦੀ ਮੋਬਾਈਲ ਰਿਪੇਅਰ ਦੀ ਸ਼ੋਪ ਹੈ ਜਿਸ ਵਿੱਚ ਬੀਤੀ ਦੇਰ ਰਾਤ ਚੋਰੀ ਹੋ ਗਈ ਹੈ ਜਿਸਦਾ ਮੈਨੂੰ ਅੱਜ ਸਵੇਰੇ ਹੀ ਮੇਰੇ ਦੋਸਤ ਵੱਲੋਂ ਫੋਨ ਕਰਨ ਤੇ ਪਤਾ ਚੱਲਾ ਤੇ ਮੈਂ ਜਦੋਂ ਮੋਕੇ ਤੇ ਆਕੇ ਦੇਖਿਆ ਤਾਂ ਸ਼ੱਟਰ ਅਤੇ ਸ਼ੀਸ਼ੇ ਦੇ ਲੋਕ ਟੁੱਟੇ ਹੋਏ ਸੀ ਤੇ ਮੇਰਾ ਰਿਪੇਅਰ ਦਾ ਕੰਮ ਵੀ ਹੈ ਤੇ ਇਥੇ ਜੋ ਮੋਬਾਈਲ ਰਿਪੇਅਰ ਕਰਨ ਲਈ ਆਏ ਹੋਏ ਸੀ ਉਹ ਵੀ ਚੋਰੀ ਹੋ ਗਏ ਅਤੇ 10,000 ਕੈਸ਼ ਜੋਕੀ ਗਲੇ ਵਿੱਚ ਪਿਆ ਸੀ ਓਹ ਵੀ ਚੋਰਾਂ ਵੱਲੋਂ ਚੁਰਾ ਲੀਤਾ ਗਿਆ ਜੇ ਨੁਕਸਾਨ ਦੀ ਗੱਲ ਕਰੀਏ ਤਾਂ ਤਕਰੀਬਨ ਡੇਢ ਲੱਖ ਰੁਪਏ ਦਾ ਨੁਕਸਾਨ ਚੋਰਾਂ ਵੱਲੋਂ ਕੀਤਾ ਗਿਆ ਤੇ ਸੀਸੀਟੀਵੀ ਵਿੱਚ ਤਿੰਨ ਚੌਰ ਚੋਰੀ ਕਰਕੇ ਹੋਏ ਸਾਫ ਨਜ਼ਰ ਆ ਰਹੇ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਇਸ ਮੋਕੇ ਗੱਲ ਕਰਦੇ ਇਨਕੁਆਇਰੀ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੌਕੇ ਤੋਂ ਜਾਣਕਾਰੀ ਇਕੱਠੀ ਕਰ ਪੀੜਿਤ ਦੁਕਾਨਦਾਰ ਮਾਲਿਕ ਵਿਕਾਸ ਕੁਮਾਰ ਦੇ ਬਿਆਨਾਂ ਦੇ ਅਧਾਰ ਤੇ ਕੰਪਲੇਂਟ ਦਰਜ ਕਰ ਦਿੱਤੀ ਗਈ ਤੇ ਸੀ ਸੀ ਟੀ ਵੀ ਫੁਟੇਜ ਦੀ ਚੈਕਿੰਗ ਕਰਨ ਤੋਂ ਬਾਅਦ ਦੋਸ਼ਿਆ ਖਿਲਾਫ ਜਾਂਚ ਕਰ ਬਣਦੀ ਕਾਰਵਾਈ ਕਰਦਿਆਂ ਹੋਇਆਂ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿੱਤਾ ਜਾਵੇਗਾ।
ਫੋਟੋ ਕੈਪਸ਼ਨ ਸੀਸੀਟੀਵੀ ਫੁਟੇਜ ਦੇਖਦੇ ਹੋਏ ਚੋਰ ਤੇ ਜਾਣਕਾਰੀ ਦਿੰਦਾ ਹੋਇਆ ਦੁਕਾਨ ਦਾ ਮਾਲਿਕ