ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਰੇਲਵੇ ਸਟੇਸ਼ਨ ਤੇ ਕੀਤੀ ਗਈ ਚੈਕਿੰਗ

ਬੱਸ ਸਟੈਂਡ,ਰੇਲਵੇ ਸਟੇਸ਼ਨ ਸਮੇਤ ਪਬਲਿਕ ਥਾਵਾਂ ਦੇ ਉੱਪਰ ਪੰਜਾਬ ਪੁਲਿਸ ਦੀ ਚੈਕਿੰਗ

ਰੇਲਵੇ ਸਟੇਸ਼ਨ ਤੋਂ ਦੋ ਵਿਅਕਤੀਆਂ ਨੂੰ ਕੀਤਾ ਰਾਊਂਡ ਅਪ

ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਕਾਸਕੋ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਅੱਜ ਰਾਜਪੁਰਾ ਰੇਲਵੇ ਸਟੇਸ਼ਨ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਅਤੇ ਥਾਣਾ ਸਦਰ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਆਪਰੇਸ਼ਨ ਕਾਸਕੋ ਚਲਾਇਆ ਗਿਆ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਥਾਣਾ ਸਿਟੀ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਉੱਪਰ ਚੈਕਿੰਗ ਅਭਿਆਨ ਤਹਿਤ ਦੋ ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ ਜਿਨਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਉਹਨਾਂ ਕਿਹਾ ਕਿ ਸੂਬੇ ਭਰ ਦੇ ਵਿੱਚ ਅੱਜ ਪੰਜਾਬ ਪੁਲਿਸ ਦੇ ਵੱਲੋਂ ਇਹ ਆਪਰੇਸ਼ਨ ਕਾਸਕੋ ਚਲਾਏ ਜਾ ਰਹੇ ਹਨ।

Leave a Reply

Your email address will not be published. Required fields are marked *