ਪੱਤਰਕਾਰ ਹਿਮਾਂਸ਼ੂ ਹੈਰੀ
ਫ਼ਤਹਿਗੜ੍ਹ ਸਾਹਿਬ, 20 ਮਾਰਚ: ਇਸ ਦੌਰਾਨ ਸ੍ਰੀ ਫਤਹਿਗੜ੍ਹ ਸਾਹਿਬ ਸੰਸਦੀ ਹਲਕੇ ਦੇ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਪਿੰਡ ਚਨਾਰਥਲ ਪਹੁੰਚੇ।
ਉਹਨਾਂ ਇਸ ਮੌਕੇ ਕਿਹਾ ਕਿ ਪਿੰਡ ਚਨਾਰਥਲ ਕਲਾਂ ਜੋ ਕਿ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ। ਜਿੱਥੇ ਭਾਖੜਾ ਨਹਿਰ ਗੁੱਜਰਦੀ ਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦਰਾੜ ਪਹਿਲੀ ਵਾਰ ਪਿਛਲੇ ਸਾਲ ਨਜ਼ਰ ਆਈ ਸੀ ਪਰ ਇਸ ਦੀ ਮੁਰੰਮਤ ਪਿੰਡ ਵਾਸੀਆ ਅਤੇ ਇਲਾਕਾ ਵਾਸੀਆ ਨੇ ਹੀ ਕੀਤੀ ਸੀ। ਇਸ ਸਬੰਧੀ ਪਿੰਡ ਦੇ ਕਈ ਪੰਚਾਇਤ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਪਰ ਅਧਿਕਾਰੀਆ ਨੇ ਨਾ ਤਾਂ ਇਸ ਨਹਿਰ ਦਾ ਦੌਰਾ ਕੀਤਾ ਅਤੇ ਨਾ ਹੀ ਕੋਈ ਸੁਧਾਰ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਨਹਿਰ ਸਰਕਾਰੀ ਸਕੂਲ ਦੇ ਬਿਲਕੁਲ ਨੇੜੇ ਹੈ ਅਤੇ ਨਹਿਰ ਵਿੱਚ ਪਾੜ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਜਿਸ ਨਾਲ ਜੇਕਰ ਪਾੜ ਟੁੱਟ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਨਹਿਰ ਵਿੱਚ ਪਾੜ ਇੰਨਾ ਵੱਧ ਗਿਆ ਹੈ ਕਿ 20 ਫੀਸਦੀ ਸੜਕ ਵੀ ਰੁੜ੍ਹ ਗਈ ਹੈ ਉਹਨਾਂ ਕਿਹਾ ਕਿ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਅਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਸ ਪਾਸੇ ਧਿਆਨ ਦੇ ਰਿਹਾ ਹੈ। ਜਦੋਂਕਿ ਨਹਿਰ ਨੂੰ ਦੋਵੇਂ ਪਾਸਿਆਂ ਤੋਂ ਢਾਹਿਆ ਜਾ ਰਿਹਾ ਹੈ ਇਸ ਲਈ ਸਾਡੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕੀ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੌਕੀ ਇਸ ਨਹਿਰ ਦੀ ਮੁਰੰਮਤ ਕਰ ਨੇੜੇ ਦੇ ਇਲਾਕੇ ਨੂੰ ਵੱਡੇ ਹਾਸੇ ਤੋਂ ਬਚਾਇਆ ਜਾ ਸਕੇ…