ਇੱਕ ਨਜਾਇਜ ਪਿਸਤੌਲ ਅਤੇ ਦੋ ਮੈਗਜੀਨਾ ਸਮੇਤ 2 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ(ਸ਼ੰਭੂ),22 ਮਾਰਚ: ਲੋਕਾ ਸਭਾ ਚੋਣਾ ਨੂੰ ਮੁੱਖ ਰੱਖਦਿਆਂ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਮੁੱਖ ਅਫਸਰ ਥਾਣਾ ਸੰਭੂ ਦੀ ਅਗਵਾਈ ਹੇਠ ਸ:ਥ ਅਵਤਾਰ ਸਿੰਘ ਇੰਚਾਰਜ ਪੁਲਿਸ ਚੋਕੀ ਤੇਪਲਾ ਵਲੋਂ ਤੇਪਲਾ-ਬਨੂੰੜ ਮੇਨ ਹਾਈਵੇ ਤੇ ਨਾਕਾਬੰਦੀ ਦੌਰਾਨ ਦੋ ਨੌਜਵਾਨ ਵਿਅਕਤੀਆ ਨੂੰ ਕਾਬੂ ਕਰਕੇ ਉਨਾ ਦੇ ਕਬਜੇ ਵਿਚੋ ਇੱਕ ਨਜਾਇਜ ਪਿਸਟਲ ਅਤੇ ਦੋ ਮੈਗਜੀਨਾ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਇਹਨਾ ਦੋਨਾਂ ਦੋਸੀਆਨ ਦੀ ਪਹਿਚਾਣ ਸਿਵਮ ਕੁਮਾਰ ਨਰੂਲਾ ਪੁੱਤਰ ਸੁਨੀਲ ਕੁਮਾਰ ਵਾਸੀ ਨੇੜੇ ਰਾਧਾ ਸੁਆਮੀ ਡੇਰਾ ਅਮ੍ਰਿੰਤਸਰੀ ਗੇਟ ਥਾਣਾ ਸਿਟੀ ਫਿਰੋਜਪੁਰ ਜਿਲਾ ਫਿਰੋਜਪੁਰ ਅਤੇ ਹਰਸ ਪੁੱਤਰ ਆਰਜੂ ਵਾਸੀ ਮਕਾਨ ਨੰ: 228, ਖਾਲਸੀ ਲੇਨ ਥਾਣਾ ਫਿਰੋਜਪੁਰ ਕੈਂਟ ਜਿਲਾ ਫਿਰੋਜਪੁਰ ਵਜੋ ਹੋਈ ਹੈ। ਦੋਨਾਂ ਦੋਸੀਆ ਦੇ ਖਿਲਾਫ ਮੁਕੱਦਮਾ ਨੰਬਰ 23 ਮਿਤੀ 21-03-2024 ਅ/ਧ 25-54-59 ਆਰਮਜ ਐਕਟ ਥਾਣਾ ਸੰਭੁ ਜਿਲਾ ਪਟਿਆਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *