ਮਾਨ ਸਰਕਾਰ ਦੀ ਸੁਹਿਰਦਤਾ ਨਾਲ ਛੋਟੇ ਵਪਾਰੀਆਂ ਲਈ ਵਪਾਰ ਕਰਨਾ ਹੋਇਆ ਆਸਾਨ

ਇੰਪੈਕਟਰੀ ਰਾਜ ਦਾ ਅੰਤ ਅਤੇ ਲੇਬਰ ਕਾਨੂੰਨਾਂ ‘ਚ ਢਿੱਲ, ਵਪਾਰੀ ਵਰਗ ਲਈ ਵੱਡੀ ਰਾਹਤ

ਵਿਧਾਇਕ ਗੁਰਲਾਲ ਘਨੌਰ ਨੇ ਮੁੱਖ ਮੰਤਰੀ ਮਾਨ ਦੇ ਫੈਸਲੇ ਨੂੰ ਦੱਸਿਆ ਇਤਿਹਾਸਕ

ਘਨੌਰ,05 ਜੂਨ (ਹਿਮਾਂਸ਼ੂ ਹੈਰੀ):ਪੰਜਾਬ ਵਿੱਚ ਛੋਟੇ ਵਪਾਰੀਆਂ ਲਈ ਵਪਾਰਕ ਮਾਹੌਲ ਹੋਰ ਵੀ ਆਸਾਨ ਅਤੇ ਉਤਸ਼ਾਹਜਨਕ ਬਣਾਉਣ ਵੱਲ ਇੱਕ ਹੋਰ ਵੱਡਾ ਕਦਮ ਚੁੱਕਦਿਆਂ, ਸੂਬਾ ਸਰਕਾਰ ਨੇ ਇੰਪੈਕਟਰੀ ਰਾਜ ਨੂੰ ਖ਼ਤਮ ਕਰ ਦਿੱਤਾ ਹੈ। ਇਸ ਇਤਿਹਾਸਿਕ ਫੈਸਲੇ ਦਾ ਲਾਭ ਉਨ੍ਹਾਂ ਦੁਕਾਨਾਂ ਅਤੇ ਵਪਾਰਕ ਸੰਸਥਾਵਾਂ ਨੂੰ ਮਿਲੇਗਾ ਜਿੱਥੇ 20 ਤੋਂ ਘੱਟ ਕਰਮਚਾਰੀ ਕੰਮ ਕਰਦੇ ਹਨ। ਹੁਣ ਇਨ੍ਹਾਂ ਉੱਤੇ ਲੇਬਰ ਕਾਨੂੰਨਾਂ ਦੀ ਪਾਬੰਦੀ ਲਾਗੂ ਨਹੀਂ ਹੋਵੇਗੀ।ਇਸ ਨੂੰ ਲੈ ਕੇ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦਸ਼ੀ ਅਤੇ ਲੋਕ ਹਿਤੈਸ਼ੀ ਸੋਚ ਸਦਕਾ ਸੂਬੇ ਦੇ ਲੱਖਾਂ ਛੋਟੇ ਵਪਾਰੀ ਵਰਗ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਗੁਰਲਾਲ ਘਨੌਰ ਵੱਲੋਂ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਹਲਕੇ ਦੇ ਵੱਖ-ਵੱਖ ਪਿੰਡਾ ਖੰਡੋਲੀ,ਭਦਕ, ਗਾਜੀਪੁਰ ,ਸਨੋਲੀਆ,ਕਾਮੀ ਕਲਾਂ,ਕੁੱਥਾਖੇੜੀ, ਹਰਪਾਲਪੁਰ ਸਮੇਤ ਕਰੀਬ ਇਕ ਦਰਜਨ ਪਿੰਡਾਂ ਚ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਨਸਾ ਸੇਵਣ ਕਰਨ ਅਤੇ ਤਸਕਰਾਂ ਦੇ ਖਿਲਾਫ ਚੁੰਹ ਚੁਕਵਾਈ। ਉਹਨਾਂ ਕਿਹਾ ਕਿ ਇਸ ਨਾਲ ਵਪਾਰੀ ਨਾ ਸਿਰਫ਼ ਆਰਥਿਕ ਤੌਰ ਤੇ ਉਭਰਨਗੇ, ਸਗੋਂ ਰੋਜ਼ਗਾਰ ਦੇ ਮੌਕੇ ਵੀ ਵਧਣਗੇ।ਵਿਧਾਇਕਗੁਰਲਾਲ ਘਨੌਰ ਨੇ ਕਿਹਾ ਕਿ ਲੇਬਰ ਕਾਨੂੰਨਾਂ ਦੇ ਭਾਰੀ-ਭਰਕਮ ਢਾਂਚੇ ਹੇਠ ਛੋਟੇ ਵਪਾਰੀ ਲੰਮੇ ਸਮੇਂ ਤੋਂ ਪ੍ਰੇਸ਼ਾਨ ਸੀ। ਛੋਟੇ ਵਪਾਰਕ ਅਦਾਰਿਆਂ ‘ਚ ਕੰਮ ਕਰਦੇ ਮਿਹਨਤੀ ਲੋਕ, ਜੋ ਦਿਹਾੜੀ ‘ਚ ਨੌ ਘੰਟਿਆਂ ਤੋਂ ਵੀ ਵੱਧ ਕੰਮ ਕਰਦੇ ਹਨ, ਹੁਣ ਵਧੇਰੇ ਆਮਦਨ ਤੇ ਵਧੇਰੇ ਲਾਭ ਪ੍ਰਾਪਤ ਕਰ ਸਕਣਗੇ।ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਛੋਟੇ ਵਪਾਰੀਆਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।ਗੁਰਲਾਲ ਘਨੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵਪਾਰੀ ਵਰਗ ਦੀ ਸਦਾ ਸੁਣੀ ਹੈ ਅਤੇ ਅਜੇ ਵੀ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਦਿਆਂ ਨਵੀਆ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹ ਪਹਿਲਕਦਮੀਆਂ ਸੂਬੇ ਨੂੰ ਹੋਰ ਰਾਜਾਂ ਨਾਲ ਤੁਲਨਾ ਕਰਦਿਆਂ ਅੱਗੇ ਲੈ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਪੰਜਾਬ ਹੁਣ ਆਰਥਿਕ ਤੌਰ ਤੇ ਇਕ ਵਧੀਆ ਮਾਡਲ ਵਜੋਂ ਉਭਰ ਰਿਹਾ ਹੈ ਅਤੇ ਇਸਦਾ ਸੇਸਰਾ ਸੂਬਾ ਸਰਕਾਰ ਦੀ ਛੋਟੇ ਵਪਾਰੀਆਂ ਪ੍ਰਤੀ ਨਿਰਮਲ ਸੋਚ ਨੂੰ ਜਾਂਦਾ ਹੈ।ਇੰਪੈਕਟਰੀ ਰਾਜ ਨੂੰ ਖਤਮ ਕਰਕੇ ਅਤੇ ਲੇਬਰ ਕਾਨੂੰਨਾਂ ਵਿੱਚ ਢਿੱਲ ਦੇ ਕੇ, ਮਾਨ ਸਰਕਾਰ ਨੇ ਛੋਟੇ ਵਪਾਰੀਆਂ ਲਈ ਰਾਹ ਖੁੱਲ੍ਹੇ ਹਨ। ਇਹ ਨਿਰਣੇ ਨਾ ਸਿਰਫ਼ ਵਪਾਰੀ ਵਰਗ ਲਈ ਵਾਧੂ ਆਮਦਨ ਲਿਆਉਣਗੇ, ਸਗੋਂ ਸੂਬੇ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨਗੇ।ਇਸ ਮੌਕੇ ਇੰਚਾਰਜ ਸਵਰਨ ਸਿੰਘ,ਸਰਪੰਚ ਇੰਦਰਜੀਤ ਸਿੰਘ ਸਿਆਲੂ, ਬਲਾਕ ਪ੍ਰਧਾਨ ਅਸ਼ਵਨੀ ਸ਼ਰਮਾ,ਸਰਪੰਚ ਦਵਿੰਦਰ ਸਿੰਘ ਭੰਗੂ, ਸਰਪੰਚ ਮੋਦਾ ਕਾਮੀ, ਸਰਪੰਚ ਡਿੰਪਲ ਖੰਡੋਲੀ, ਸਰਪੰਚ ਪਿੰਦਰ ਬਘੋਰਾ, ਰਾਜਿੰਦਰ ਸਿੰਘ ਹਰਪਾਲਪੁਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਾਰਟੀ ਅਹੁਦੇਦਾਰ ਤੇ ਪੰਚਾ ਸਰਪੰਚਾ ਮੌਜੂਦ ਸਨ।


Leave a Reply

Your email address will not be published. Required fields are marked *