
ਰਾਜਪੁਰਾ,14 ਮਈ(ਹਿਮਾਂਸ਼ੂ ਹੈਰੀ):ਇਥੋਂ ਦੇ ਉੜਦਨ ਪਿੰਡ ਦੇ ਵਸਨੀਕ ਮੋਹਨ ਸਿੰਘ ਨੇ ਆਪਣੇ ਬਿਆਨ ਦਿੰਦੇ ਹੋਏ ਦੱਸਿਆ ਕਿ ਉਸਦੇ ਤਾਏ ਦੀ ਧੀ ਜਿਸਦਾ ਪਰਮਜੀਤ ਕੌਰ ਜਿਸਦਾ ਵਿਆਹ 20-25 ਸਾਲ ਪਹਿਲਾਂ ਰੋਪੜ ਜ਼ਿਲ੍ਹੇ ਦੇ ਫੂਲ ਪਿੰਡ ਵਿੱਚ ਹੋਇਆ ਸੀ, ਆਪਣੇ ਪਤੀ ਅਤੇ ਆਪਣੇ ਮਾਮੇ ਦੇ ਭਰਾਵਾਂ ਨਾਲ ਮਤਭੇਦਾਂ ਕਾਰਨ ਅਕਸਰ ਸਾਡੇ ਘਰ ਰਹਿਣ ਲਈ ਆਉਂਦੀ ਸੀ। ਮੋਹਨ ਸਿੰਘ ਨੇ ਕਿਹਾ ਕਿ ਪਰਮਜੀਤ ਕੌਰ ਅਤੇ ਉਸਦੇ ਪਤੀ ਵਿਚਕਾਰ ਝਗੜੇ ਕਾਰਨ ਕਈ ਪੰਚਾਇਤ ਮੀਟਿੰਗਾਂ ਹੋਈਆਂ ਪਰ ਪਰਮਜੀਤ ਕੌਰ ਦਾ ਆਪਣੇ ਪਤੀ ਨਾਲ ਮੇਲ ਨਹੀਂ ਹੋਇਆ ਅਤੇ ਉਹ ਇੱਥੇ ਸਾਡੇ ਭਰਾਵਾਂ ਨਾਲ ਸਾਡੇ ਘਰ ਰਹਿਣ ਲੱਗ ਪਈ। ਮੋਹਨ ਸਿੰਘ ਨੇ ਦੱਸਿਆ ਕਿ ਉਸਦਾ ਇੱਕ ਛੋਟਾ ਭਰਾ ਸੋਹਣ ਸਿੰਘ ਸੀ ਜੋ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸਦਾ ਵਿਆਹ ਨਹੀਂ ਹੋਇਆ ਸੀ। ਸੋਹਣ ਸਿੰਘ ਦੀ ਪਿਛਲੇ ਸਾਲ ਬਿਮਾਰੀ ਕਾਰਨ ਮੌਤ ਹੋ ਗਈ ਸੀ। ਮੋਹਨ ਸਿੰਘ ਨੇ ਦੱਸਿਆ ਕਿ ਸਾਡੇ ਚਾਚੇ ਦੀ ਧੀ ਪਰਮਜੀਤ ਕੌਰ, ਜਿਸਦਾ ਵਿਆਹ ਰੋਪੜ ਜ਼ਿਲ੍ਹੇ ਦੇ ਫੂਲ ਪਿੰਡ ਵਿੱਚ ਹੋਇਆ ਸੀ, ਉਸਦੇ ਪਤੀ ਦਾ ਨਾਮ ਵੀ ਮੋਹਨ ਸਿੰਘ ਸੀ। ਮੋਹਨ ਸਿੰਘ ਪਰਮਜੀਤ ਕੌਰ ਦੇ ਪਤੀ ਮੋਹਨ ਸਿੰਘ ਦੀ 2017 ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ, ਪਰਮਜੀਤ ਕੌਰ ਨੇ ਆਪਣੇ ਪਤੀ ਦੀ ਜਾਇਦਾਦ ਆਪਣੇ ਨਾਮ ਕਰਵਾ ਲਈ ਅਤੇ ਅੱਗੇ ਇਸਨੂੰ ਆਪਣੇ ਦੋਂਵੇ ਬੱਚਿਆਂ ਦੇ ਨਾਮ ਕਰ ਦਿੱਤਾ। ਪਰਮਜੀਤ ਕੌਰ ਦੇ ਦੋ ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਪੁੱਤਰ ਦੀ ਮੌਤ ਹੋ ਗਈ ਅਤੇ ਦੂਜਾ ਪੁੱਤਰ ਗੁਰਪਿੰਦਰ ਸਿੰਘ ਅਜੇ ਵੀ ਫੂਲ ਪਿੰਡ ਜਿਲਾ ਰੋਪੜ ਵਿੱਚ ਰਹਿੰਦਾ ਹੈ ਅਤੇ ਆਪਣੇ ਪਿਤਾ ਦੀ ਜਾਇਦਾਦ ਦਾ ਮਾਲਕ ਹੈ।ਮੋਹਨ ਸਿੰਘ ਨੇ ਕਿਹਾ ਕਿ ਮੇਰੇ ਭਰਾ ਸੋਹਣ ਸਿੰਘ ਦੀ ਜ਼ਮੀਨ ਹੜੱਪਣ ਦੇ ਇਰਾਦੇ ਨਾਲ, ਪਰਮਜੀਤ ਕੌਰ ਨੇ ਜਾਅਲੀ ਆਧਾਰ ਕਾਰਡ ਅਤੇ ਕਈ ਦਸਤਾਵੇਜ਼ ਬਣਾਏ ਅਤੇ ਆਪਣੇ ਪਤੀ ਦਾ ਨਾਮ ਮੋਹਨ ਸਿੰਘ ਤੋਂ ਬਦਲ ਕੇ ਸੋਹਣ ਸਿੰਘ ਰੱਖ ਦਿੱਤਾ। ਮੋਹਨ ਸਿੰਘ ਨੇ ਦੱਸਿਆ ਕਿ ਸੋਹਣ ਸਿੰਘ ਕੋਲ ਸਾਢੇ ਛੇ ਕਨਾਲ ਜ਼ਮੀਨ, ਇੱਕ ਟਰੈਕਟਰ ਟਰਾਲੀ ਅਤੇ ਇੱਕ ਮੋਟਰਸਾਈਕਲ ਦਾ ਹਿੱਸਾ ਸੀ ਜਿਸ ‘ਤੇ ਪਰਮਜੀਤ ਕੌਰ ਦੀਆਂ ਨਜ਼ਰਾਂ ਸਨ ਅਤੇ ਉਸਦੀ ਜਗ੍ਹਾ ਹੜੱਪਣ ਦੇ ਇਰਾਦੇ ਨਾਲ, ਪਰਮਜੀਤ ਕੌਰ ਨੇਪਿੰਡ ਵਿੱਚ ਕਿਸੇ ਨਾਲ ਮਿਲ ਕੇ ਝੂਠੇ ਦਸਤਾਵੇਜ਼ ਤਿਆਰ ਕੀਤੇ ਅਤੇ ਸੋਹਣ ਸਿੰਘ ਦੀ ਪਤਨੀ ਹੋਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ।ਇੱਧਰ ਮੋਹਨ ਸਿੰਘ ਅਤੇ ਸੋਹਣ ਸਿੰਘ ਤੋਂ ਇਲਾਵਾ, ਉਨ੍ਹਾਂ ਦੀ ਇੱਕ ਸਗੀ ਭੈਣ ਵੀ ਹੈ ਜਿਸਦਾ ਨਾਮ ਕਰਮਜੀਤ ਕੌਰ ਹੈ ਜੋ ਸੋਹਣ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਜਾਇਦਾਦ ਵਿੱਚ ਭਾਈਵਾਲ ਹੈ।ਸੋਹਣ ਸਿੰਘ ਦੀ ਮੌਤ ਤੋਂ ਬਾਅਦ, ਜਦੋਂ ਮੋਹਨ ਸਿੰਘ ਅਤੇ ਭੈਣ ਕਰਮਜੀਤ ਸੋਹਣ ਸਿੰਘ ਦੀ ਜ਼ਮੀਨ ਆਪਣੇ ਨਾਮ ਕਰਵਾਉਣ ਲਈ ਤਹਿਸੀਲਦਾਰ ਕੋਲ ਪੇਸ਼ ਹੋਏ, ਤਾਂ ਤਹਿਸੀਲਦਾਰ ਨੇ ਕਿਹਾ ਕਿ ਸੋਹਣ ਸਿੰਘ ਦੀ ਪਤਨੀ ਨੇ ਇਸ ਜ਼ਮੀਨ ‘ਤੇ ਦਾਅਵਾ ਕੀਤਾ ਹੈ। ਇਹ ਸੁਣ ਕੇ ਮੋਹਨ ਸਿੰਘ ਅਤੇ ਉਸਦਾ ਪਰਿਵਾਰ ਹੈਰਾਨ ਰਹਿ ਗਏ ਕਿ ਉਸਦਾ ਵਿਆਹ ਵੀ ਨਹੀਂ ਹੋਇਆ, ਉਸਦੀ ਪਤਨੀ ਕਿੱਥੋਂ ਆਈ? ਤਹਿਸੀਲਦਾਰ ਨੇ ਕਿਹਾ ਕਿ ਪਰਮਜੀਤ ਕੌਰ ਨੇ ਦਾਅਵਾ ਕੀਤਾ ਕਿ ਉਹ ਸੋਹਣ ਸਿੰਘ ਦੀ ਪਤਨੀ ਹੈ ਅਤੇ ਉਸਦੀ ਸਾਰੀ ਜ਼ਮੀਨ ਉਸਦੇ ਨਾਮ ‘ਤੇ ਤਬਦੀਲ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਤਹਿਸੀਲਦਾਰ ਨੇ ਪਿੰਡ ਦੇ ਨੰਬਰਦਾਰ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਕੇਸ ਐਸਡੀਐਮ ਰਾਜਪੁਰਾ ਨੂੰ ਭੇਜ ਦਿੱਤਾ ਜਿੱਥੇ ਜਾਂਚ ਜਾਰੀ ਹੈ।