
ਰਾਜਪੁਰਾ/ਬਨੂੜ,27 ਅਗਸਤ(ਹਿਮਾਂਸ਼ੂ ਹੈਰੀ):ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਮੁੱਖ ਮਾਰਗ ਤੇ ਸਥਿਤ ਜਨਸੂਆ ਬੱਸ ਅੱਡੇ ਕੋਲ ਇੱਕ ਅਨਪਛਾਤੇ ਵਿਅਕਤੀ ਦੀ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਜਨਸੂਆ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਜਨਸੂਆ ਬੱਸ ਅੱਡੇ ਕੋਲ ਪਈ ਹੈ ਇਸ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰੀ ਜਿਸ ਕਾਰਨ ਇਸਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਚੌਂਕੀ ਇੰਚਾਰਜ ਸੂਬਾ ਸਿੰਘ ਸਿੱਧੂ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਇਸ ਮ੍ਰਿਤਿਕ ਵਿਅਕਤੀ ਦੀ ਲਾਸ਼ ਦੀ ਸ਼ਨਾਖਤ ਕੀਤੀ ਇਧਰ ਉਧਰ ਪੁੱਛਣ ਤੇ ਵੀ ਇਸ ਦੀ ਕੋਈ ਪਹਿਚਾਨ ਨਾ ਹੋ ਸਕੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਕਦਮਾ ਦਰਜ ਕਰ ਮ੍ਰਿਤਿਕ ਦੀ ਲਾਸ਼ ਨੂੰ 72 ਘੰਟੇ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।