ਰਾਸ਼ਟਰੀਯ ਸਵਯਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਸਵਰਗੀਯ ਮਧੂਭਾਈ ਕੁਲਕਰਨੀ ਨੂੰ ਕੀਤੀ ਗਈ ਸ਼ਰਧਾਂਜਲੀ ਭੇਟ

ਦਿੱਲੀ, 09 ਅਕਤੂਬਰ (ਹਿਮਾਂਸ਼ੂ ਹੈਰੀ): ਰਾਸ਼ਟਰੀਯ ਸਵਯਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਸਵਰਗੀਯ ਮਧੂਭਾਈ ਕੁਲਕਰਨੀ ਨੂੰ ਮਿਤੀ 5 ਅਕਤੂਬਰ 2025 ਨੂੰ ਦਿੱਲੀ ਦੇ ਪਹਾੜਗੰਜ ਰਾਸ਼ਟਰੀਯ ਸਵਯਸੇਵਕ ਸੰਘ ਦੇ ਦਫਤਰ ਵਿੱਖੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਉਹਨਾਂ ਦੇ ਜੀਵਨ ਬਾਰੇ ਵਿਸਤਾਰ ਸਹਿਤ ਸੰਘ ਦੇ ਸਰਕਸ਼ਕ ਡਾ. ਸੰਜੀਵ ਚੌਧਰੀ ਨੇ ਦਸਿਆ ਕਿ ਮਧੂਭਾਈ ਦਾ ਜਨਮ 17 ਮਈ 1938 ਨੂੰ ਕੋਲਹਾਪੁਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਚਿਕੋਡੀ ਵਿੱਚ ਪ੍ਰਾਪਤ ਕੀਤੀ। ਉੱਥੇ ਹੀ ਉਨ੍ਹਾਂ ਨੇ ਸੰਘ ਸ਼ਾਖਾ ਵਿੱਚ ਜਾਣਾ ਸ਼ੁਰੂ ਕੀਤਾ। ਉਨ੍ਹਾਂ ਨੇ ਆਜ਼ਾਦੀ ਅੰਦੋਲਨ ਅਤੇ ਆਜ਼ਾਦੀ ਤੋਂ ਬਾਅਦ ਅਤੇ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਐਮਰਜੈਂਸੀ ਸਥਿਤੀ ਦਾ ਨਿੱਜੀ ਤੌਰ ‘ਤੇ ਅਨੁਭਵ ਕੀਤਾ। ਇਸ ਸਮੇਂ ਦੌਰਾਨ, ਕੋਡੋਲੀ ਵਿੱਚ ਉਨ੍ਹਾਂ ਦਾ ਘਰ ਸਾੜ ਦਿੱਤਾ ਗਿਆ ਸੀ ਜਿਸਤੋਂ ਬਾਅਦ ਸੰਘ ਦੇ ਵਲੰਟੀਅਰਾਂ ਨੂੰ ਭਾਰੀ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਉਨ੍ਹਾਂ ਨੇ 1954 ਵਿੱਚ ਕੋਲਹਾਪੁਰ ਦੇ ਵਿਦਿਆਪੀਠ ਹਾਈ ਸਕੂਲ ਤੋਂ ਆਪਣੀ ਮੈਟ੍ਰਿਕ ਪੂਰੀ ਕੀਤੀ। ਉਨ੍ਹਾਂ ਨੇ 1954 ਤੋਂ 1958 ਤੱਕ ਮੁੰਬਈ ਦੇ ਰੂਪਰੇਲ ਕਾਲਜ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਜਿਸਤੋਂ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਮੁੰਬਈ ਸੇਲਜ਼ ਟੈਕਸ ਵਿਭਾਗ ਵਿੱਚ ਕੰਮ ਵੀ ਕੀਤਾ। ਉਨ੍ਹਾਂ ਨੇ ਬੀ.ਐੱਡ. ਦਯਾਨੰਦ ਐਜੂਕੇਸ਼ਨਲ ਕਾਲਜ ਸੋਲਾਪੁਰ ਤੋਂ 1960 ਤੋਂ 1961 ਤੱਕ। ਮਧੂਭਾਈ ਦੀ ਸੰਘੀ ਕੰਮਾ ਦੀ ਯਾਤਰਾ ਅਤੇ 1962-1963: ਤਾਲੁਕਾ ਪ੍ਰਚਾਰਕ ਜਲਗਾਓਂ ਜ਼ਿਲ੍ਹਾ ਰਾਵਰ ਯਾਵਲ,1963-1970 ਜ਼ਿਲ੍ਹਾ ਪ੍ਰਚਾਰਕ ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਅਤੇ 1970-1980 ਵਿੱਚ ਵਿਭਾਗ ਪ੍ਰਚਾਰਕ ਸੋਲਾਪੁਰ ਵਿਭਾਗ,1980-1984 ਮਹਾਂਨਗਰ ਪ੍ਰਚਾਰਕ – ਪੁਣੇ,1984-1996 ਸੂਬਾ ਪ੍ਰਚਾਰਕ ਗੁਜਰਾਤ,1996-2003 ਖੇਤਰ ਪ੍ਰਚਾਰਕ ਪੱਛਮੀ ਜ਼ੋਨ, 2003-2009 ਆਲ ਇੰਡੀਆ ਇੰਟਲੈਕਚੁਅਲ ਹੈੱਡ ਭਾਗਿਆਨਗਰ (ਹੈਦਰਾਬਾਦ) 2009-2015 ਪਲਕ, ਉੱਤਰ ਪ੍ਰਦੇਸ਼ ਲਖਨਊ ਵਜੋਂ ਆਪਣੀ ਸੇਵਾ ਤਨਦੇਹੀ ਨਾਲ ਨਿਭਾਈ। ਇਸ ਸ਼ਰਧਾਂਜਲੀ ਸਮਾਰੋਹ ਮੋਕੇ ਸਵਾਮੀ ਡਾ.ਰਾਮੇਸ਼ਵਰਾਨੰਦ ਅਵਿਨਾਸ਼ ਜੀ ਮਹਾਰਾਜ ਅੰਤਰਰਾਸ਼ਟਰੀਯ ਸੰਤ ਪ੍ਰਮੁੱਖ, ਅਵਿਨਾਸ਼ ਜੈਸਵਾਲ, ਰਾਸ਼ਟਰੀਯ ਮਹਾਮੰਤਰੀ ਸੰਗਠਨ, ਰਾਸ਼ਟਰੀਯ ਸਿੱਖ ਸੰਗਤ, ਸ. ਇਕਬਾਲ ਸਿੰਘ ਲਾਲਪੁਰਾ, ਸਾਬਕਾ ਚੇਅਰਮੈਨ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ, ਸ. ਗੁਰਚਰਨ ਸਿੰਘ ਗਿੱਲ ਐਡੀਸ਼ਨਲ ਐਡਵੋਕੇਟ, ਰਾਜਸਥਾਨ ਸਰਕਾਰ,ਸ.ਜਸਬੀਰ ਸਿੰਘ, ਉੱਤਰੀ ਖੇਤਰੀ ਸਹਿ-ਸੰਚਾਰ ਮੁਖੀ, ਰਾਸ਼ਟਰੀ ਸਵੈਮ ਸੇਵਕ ਸੰਘ, ਸ.ਭੁਪਿੰਦਰ ਸਿੰਘ ਮਾਵੀ ਸਟੇਟ ਸਰਪ੍ਰਸਤ, ਸ.ਹਰਭਜਨ ਸਿੰਘ ਦਿਓਲ, ਪ੍ਰਧਾਨ ਦਿੱਲੀ ਐਨ.ਸੀ.ਆਰ,ਸਰਕਸ਼ਕ ਡਾ: ਸੰਜੀਵ ਚੌਧਰੀ, ਜਤਿਨ ਵਰਮਾ ,ਅਮਰਪਾਲ, ਕੇਂਦਰੀ ਦਫਤਰ ਹੈਡ ਮੌਜੂਦ ਸਨ।

Leave a Reply

Your email address will not be published. Required fields are marked *