ਰਾਜਪੁਰਾ ਵਾਸੀਆਂ ਨੂੰ ਬਿਜਲੀ ਸਪਲਾਈ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ:ਵਿਧਾਇਕਾ ਨੀਨਾ ਮਿੱਤਲ

ਰਾਜਪੁਰਾ,08 ਅਕਤੂਬਰ (ਹਿਮਾਂਸ਼ੂ ਹੈਰੀ): ਸੂਬੇ ਭਰ ਵਿੱਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਜਲੀ ਸਪਲਾਈ ਰੁਕਾਵਟਾਂ ਨੂੰ ਘੱਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਸਹਿਯੋਗ ਨਾਲ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਵੱਲੋਂ ਫੋਕਲ ਪੁਆਇੰਟ ਰਾਜਪੁਰਾ ਸਥਿਤ ਬਿਜਲੀ ਬੋਰਡ ਦੇ ਗ੍ਰਿੱਡ ਵਿਖੇ ਪਹੁੰਚ ਕੇ 5.5 ਕਰੋੜ ਦੇ ਨਵੇਂ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਬ ਅਰਬਨ ਦੇ ਐਸਡੀਓ ਪਵਨ ਕੁਮਾਰ ਵਰਮਾ ਦੀ ਅਗਵਾਈ ਵਿੱਚ ਇੱਕ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਬਤੌਰ ਮੁੱਖ ਮਹਿਮਾਨ ਜਦਕਿ ਐਕਸੀਅਨ ਧਰਮਵੀਰ ਕਮਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ।ਨਵੇਂ ਕੰਮਾਂ ਦੀ ਸ਼ੁਰੂਆਤ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਮੁੱਚੇ ਪੰਜਾਬ ਵਿੱਚ ਬਿਜਲੀ ਨਿਗਮ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 4801 ਕਰੋੜ ਰੁਪਏ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਬ ਅਰਬਨ ਉੱਪ ਮੰਡਲ ਵਿੱਚ 11 ਕੇਵੀ ਦੇ ਚਾਰ ਫੀਡਰਾਂ ਨੂੰ ਡੀ ਲੋਡ ਕਰਕੇ 11 ਕੇਵੀ ਦੇ ਨਵੇਂ ਫੀਡਰ ਖਿੱਚੇ ਜਾ ਰਹੇ ਹਨ, ਜਿਨ੍ਹਾਂ ਉੱਤੇ 1.5 ਕਰੋੜ ਦੀ ਲਾਗਤ ਆਵੇਗੀ, ਇਸੇ ਪ੍ਰਕਾਰ 83.81 ਲੱਖ ਦੀ ਲਾਗਤ ਨਾਲ 16 ਨਵੇਂ ਟ੍ਰਾਂਸਫਾਰਮਰ ਅਤੇ 40. 32 ਲੱਖ ਦੀ ਲਾਗਤ ਨਾਲ 19 ਟ੍ਰਾਂਸਫਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ 2.5 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ ਗਰਿੱਡ ਦੇ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਵਧਾਈ ਜਾ ਰਹੀ ਹੈ ਜਿਸ ਨਾਲ ਸਬ ਅਰਬਨ ਇਲਾਕੇ ਦੇ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਸਕੇਗੀ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿੱਚ ਵਿਕਾਸ ਕੰਮਾਂ ਦੀ ਹਨੇਰੀ ਲਿਆਂਦੀ ਗਈ ਹੈ ਅਤੇ ਰਾਜਪੁਰਾ ਵਾਸੀਆਂ ਨੂੰ ਬਿਜਲੀ ਸਪਲਾਈ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਮੁੱਚੇ ਪੰਜਾਬ ਸਮੇਤ ਰਾਜਪੁਰਾ ਹਲਕੇ ਵਿੱਚ ਵੀ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ। ਇਸੇ ਪ੍ਰਕਾਰ ਵਿਕਾਸ ਦੇ ਹੋਰ ਕੰਮ ਵੀ ਕਰਵਾਏ ਜਾ ਰਹੇ ਹਨ। ਐਸਡੀਓ ਪਵਨ ਕੁਮਾਰ ਵਰਮਾ ਨੇ ਦੱਸਿਆ ਕਿ ਪੁਰਾਣਾ ਰਾਜਪੁਰਾ ਦੇ ਭਾਰਤ ਨਗਰ ਫੀਡਰ ਦਾ ਲੋਡ ਘਟਾ ਕੇ ਇੱਕ ਨਵਾਂ ਫੀਡਰ ਠਾਕੁਰ ਦੁਆਰਾ ਫੀਡਰ ਬਣਾਇਆ ਜਾ ਰਿਹਾ ਹੈ, ਜਿਸ ਉੱਪਰ ਅੱਧਾ ਜੱਟਾਂ ਵਾਲਾ ਮਹੱਲਾ, ਠਾਕੁਰ ਦੁਆਰਾ, ਮੁਖਰਜੀ ਪਾਰਕ, ਦੇਵੀ ਮੰਦਰ ਰੋਡ, ਅਰਜਨ ਨਗਰ,ਅੱਧੀ ਗਾਂਧੀ ਕਲੋਨੀ ਅਤੇ ਸੇਵਕ ਇਨਕਲੇਵ ਇਲਾਕਿਆਂ ਦਾ ਲੋਡ ਸ਼ਿਫਟ ਕੀਤਾ ਜਾਵੇਗਾ,ਜਿਸ ਨਾਲ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾ ਸਕੇਗੀ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੂੰ ਐਕਸੀਅਨ ਧਰਮਵੀਰ ਕਮਲ,ਐਸਡੀਓ ਪਵਨ ਕੁਮਾਰ ਵਰਮਾ ਅਤੇ ਹੋਰ ਅਧਿਕਾਰੀਆਂ ਵੱਲੋਂ ਵਿਧਾਇਕਾ ਨੂੰ ਜੀ ਆਇਆਂ ਕਿਹਾ।ਇਸ ਮੌਕੇ ਐਮਐਲਏ ਕੋਆਰਡੀਨੇਟਰ ਸਚਿਨ ਮਿੱਤਲ, ਰਾਜਪੁਰਾ ਸਗੰਠਨ ਇੰਚਾਰਜ ਰੀਤੇਸ ਬਾਂਸਲ, ਕੌਂਸਲਰ ਸੁਖਚੈਨ ਸਿੰਘ ਸਰਵਾਰਾ,ਐਕਸੀਅਨ ਧਰਮਵੀਰ ਕਮਲ, ਐਸਡੀਐਮ ਪਵਨ ਕੁਮਾਰ ਵਰਮਾ, ਪਰਮਿੰਦਰ ਸਹਿਗਲ, ਸਾਹਿਲ ਮਿੱਤਲ, ਪ੍ਰਦੀਪ ਕੁਮਾਰ, ਅਮਰਿੰਦਰ ਸਿੰਘ, ਐਸ ਐਸ ਈ ਰੋਹਿਤ ਕੁਮਾਰ,ਐਡੀਸ਼ਨਲ ਐਸਡੀਓ ਸਵਰਨ ਸਿੰਘ, ਪ੍ਰਸ਼ਾਂਤ ਰਾਠੀ, ਸੁਖਦੇਵ ਸਿੰਘ,ਜੇਈ ਵਨ ਸੋਮਨਾਥ,ਜੇਈ ਹਰਜਿੰਦਰ ਸਿੰਘ, ਜੇਈ ਗੁਰਮੀਤ ਸਿੰਘ, ਪ੍ਰਧਾਨ ਰਾਜੇਸ਼ ਬੋਵਾ,ਜੇਈ ਬਲਜਿੰਦਰ ਸਿੰਘ, ਜੇਈ ਹਰਸਿਮਰਨ ਸਿੰਘ, ਜੇਈ ਸੁਖਚੈਨ ਸਿੰਘ, ਜੇਈ ਹਰਦੇਵ ਸਿੰਘ,ਜੇਈ ਅਵਤਾਰ ਸਿੰਘ ਜੇਈ ਹਰਵਿੰਦਰ ਸਿੰਘ,ਜੇਈ ਗੁਰਵਿੰਦਰ ਸਿੰਘ,ਸੇਵਾ ਮੁਕਤ ਜੇਈ ਗੁਰਦੀਪ ਸਿੰਘ ਸੈਦਖੇੜੀ,ਧਰਮਪਾਲ ਸ਼ਰਮਾ, ਆਪ ਆਗੂ ਰਿਤੇਸ਼ ਬਾਂਸਲ, ਅਮਰਿੰਦਰ ਮੀਰੀ, ਗੁਰਵੀਰ ਸਿੰਘ ਸਰਾਓ, ਹਰਪ੍ਰੀਤ ਸਿੰਘ ਲਾਲੀ,ਨੀਤਿਨ ਪਹੁੰਜਾ, ਗੁਰਸ਼ਰਨ ਸਿੰਘ ਵਿੱਰਕ,ਅਮਨ ਸੈਣੀ ਸਮੇਤ ਕਈ ਨਗਰ ਕੌਂਸਲਰ ਤੇ ਆਪ ਆਗੂ ਹਾਜ਼ਰ ਸਨ।