जनसाला के व्यापारियों की समस्याओं के समाधान के लिए ट्रेडर्स कमीशन की मीटिंग, पंजाब ट्रेड कमीशन व्यापारियों की सभी समस्याओं के समाधान के लिए प्रतिबद्ध: चेयरमैन गुरप्रीत सिंह धमोली
Traders Commission meeting to resolve problems of traders of Jansala, Punjab Trade Commission committed to resolve all problems of traders: Chairman Gurpreet Singh Dhamoli

ਰਾਜਪੁਰਾ,23 ਜੂਨ(ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਵਿੱਚ ਪੈਂਦੇ ਜਾਂਸਲਾ ਅੱਡਾ ਦੇ ਵਪਾਰੀਆਂ ਦੀਆਂ ਦਰਪੇਸ਼ ਸਮੱਸਿਆਵਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਨੂੰ ਯਕੀਨੀ ਬਣਾਉਣ ਲਈ ਟਰੇਡਰਜ਼ ਕਮਿਸ਼ਨ ਦੀ ਇੱਕ ਮਹੱਤਵਪੂਰਨ ਬੈਠਕ ਜਾਂਸਲਾ ਮਾਰਕੀਟ ਵਿਖੇ ਕੀਤੀ ਗਈ।ਇਸ ਬੈਠਕ ਦੀ ਅਗਵਾਈ ਪੰਜਾਬ ਟ੍ਰੇਡ ਕਮਿਸ਼ਨ ਹਲਕਾ ਰਾਜਪੁਰਾ ਦੇ ਚੇਅਰਮੈਨ ਟਿੰਕੂ ਬਾਂਸਲ ਵੱਲੋਂ ਕੀਤੀ ਗਈ, ਜਿਸ ਵਿੱਚ ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ । ਇਸ ਮੌਕੇ ਟਰੇਡਰਜ਼ ਕਮਿਸ਼ਨ ਦੇ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਪਾਰੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਨ ਸਭਾ ਹਲਕੇ ਪੱਧਰ ‘ਤੇ ਟਰੇਡਰਜ਼ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਉਨ੍ਹਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨਾ ਹੈ, ਤਾਂ ਜੋ ਵਪਾਰਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ। ਚੇਅਰਮੈਨ ਨੇ ਅੱਗੇ ਕਿਹਾ ਕਿ ਵਪਾਰੀਆਂ ਵੱਲੋਂ ਉਠਾਈਆਂ ਜਾਣ ਵਾਲੀ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸੰਬੰਧਿਤ ਵਿਭਾਗਾਂ ਦੇ ਸਹਿਯੋਗ ਨਾਲ ਉਨ੍ਹਾਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਵਪਾਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡਰਜ਼ ਕਮਿਸ਼ਨ ਨਾਲ ਸਿੱਧਾ ਰਾਬਤਾ ਕਰਨ, ਤਾਂ ਜੋ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਇਸ ਦੌਰਾਨ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਮਿਸ਼ਨ ਨਾਲ ਮਿਲ ਕੇ ਕੰਮ ਕਰਦਿਆਂ ਹਰ ਇਕ ਮੁੱਦੇ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਬੈਠਕ ਦੌਰਾਨ ਵਪਾਰੀਆਂ ਵੱਲੋਂ ਵੱਖ-ਵੱਖ ਮੁੱਦੇ ਉਠਾਏ ਗਏ, ਜਿਨ੍ਹਾਂ ਵਿੱਚ ਨਵੇਂ ਬਾਥਰੂਮ ਬਣਾਉਣ, ਬਰਸਾਤੀ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ,ਪੀ ਸੀ ਆਰ , ਸੀਵਰੇਜ, ਸਟਰੀਟ ਲਾਈਟ, ਸਫਾਈ ਅਤੇ ਹੋਰ ਪ੍ਰਸ਼ਾਸਨਿਕ ਦਿੱਕਤਾਂ ਸ਼ਾਮਲ ਸਨ। ਅਧਿਕਾਰੀਆਂ ਵੱਲੋਂ ਇਨ੍ਹਾਂ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਸੰਬੰਧਿਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਵਪਾਰੀਆਂ ਵੱਲੋਂ ਫਾਰਮ ਭਰਕੇ ਆਪਣੇ ਮਸਲੇ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਕੋਲ ਪੁੱਜਦੇ ਕੀਤੇ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਟਿੰਕੂ ਬਾਂਸਲ ਹਲਕਾ ਚੇਅਰਮੈਨ ਰਾਜਪੁਰਾ, ਸਮੇਤ ਈ ਉ ਰਾਜਪੁਰਾ ਅਵਤਾਰ ਚੰਦ, ਈਟੀਓ ਅਮਨਦੀਪ ਸਿੰਘ ਨੰਦਾ, ਮਨੀਸ਼ ਸ਼ਰਮਾ, ਮੁਕੇਸ਼ ਗੁਪਤਾ, ਕੀਰਤ ਸਿੰਘ ਸੇਹਰਾ, ਹਰਦੀਪ ਸਿੰਘ ਟਿੰਕੂ ਧਮੋਲੀ,ਹਰਮੇਸ਼ ਸਿੰਘ, ਜੈ ਪ੍ਰਕਾਸ਼, ,ਜੈ ਪਾਲ, ਮਾਣਕ ਕੁਮਾਰ, ਰਵਿੰਦਰ ਕੁਮਾਰ, ਰਣਧੀਰ ਸਿੰਘ ਸਮੇਤ ਅਧਿਕਾਰੀ ਅਤੇ ਜਾਂਸਲਾ ਦੇ ਵਪਾਰੀ ਵੀ ਮੌਜੂਦ ਸਨ।
राजपुरा, 23 जून (हिमांशु हैरी): राजपुरा विधानसभा क्षेत्र के जनसाला अड्डा के व्यापारियों की समस्याओं का तुरंत और असरदार समाधान पक्का करने के लिए जनसाला मार्केट में ट्रेडर्स कमीशन की एक ज़रूरी मीटिंग हुई।इस मीटिंग की अध्यक्षता पंजाब ट्रेड कमीशन हल्का राजपुरा के चेयरमैन टिंकू बंसल ने की, जिसमें पंजाब ट्रेड कमीशन पटियाला के वाइस चेयरमैन गुरप्रीत सिंह धमोली खास तौर पर मौजूद थे। इस मौके पर ट्रेडर्स कमीशन के सदस्य, अलग-अलग विभागों के अधिकारी और व्यापारी समुदाय के प्रतिनिधि शामिल हुए। इस मौके पर चेयरमैन गुरप्रीत सिंह धमोली ने कहा कि मुख्यमंत्री श्री भगवंत सिंह मान के नेतृत्व वाली पंजाब सरकार व्यापारियों की भलाई के लिए पूरी तरह से समर्पित है और उनकी समस्याओं को हल करने के लिए विधानसभा क्षेत्र स्तर पर एक ट्रेडर्स कमीशन बनाया गया है। उन्होंने कहा कि कमीशन का मुख्य मकसद व्यापारियों की समस्याओं को सुनना और उन्हें समय पर हल करना है, ताकि व्यापारिक गतिविधियों को और आसान बनाया जा सके। चेयरमैन ने आगे कहा कि व्यापारियों द्वारा उठाई गई हर समस्या को गंभीरता से लिया जाएगा और संबंधित विभागों के सहयोग से उनका जल्द समाधान पक्का किया जाएगा। उन्होंने व्यापारी समुदाय से अपील की कि वे अपनी समस्याओं के समाधान के लिए सीधे ट्रेडर्स कमीशन से संपर्क करें ताकि उनकी मांगों का तुरंत समाधान किया जा सके। इस दौरान चेयरमैन गुरप्रीत सिंह धमोली ने भरोसा दिलाया कि प्रशासन व्यापारियों की समस्याओं के समाधान के लिए पूरी तरह से प्रतिबद्ध है और कमीशन के साथ मिलकर काम करते हुए हर मुद्दे को प्राथमिकता के आधार पर हल किया जाएगा। मीटिंग के दौरान व्यापारियों ने नए बाथरूम बनाने, बारिश के पानी की निकासी, पीने का पानी, PCR, सीवेज, स्ट्रीट लाइट, सफाई और दूसरी प्रशासनिक समस्याओं समेत कई मुद्दे उठाए। अधिकारियों ने इन मुद्दों को ध्यान से सुना और संबंधित विभागों को तुरंत कार्रवाई के लिए दिशा-निर्देश जारी किए। इस मौके पर व्यापारियों ने फॉर्म भरकर अपनी समस्याएं लिखित में पंजाब सरकार को सौंपीं। इस मौके पर कमीशन के सदस्य टिंकू बंसल, हलका चेयरमैन राजपुरा, EU राजपुरा अवतार चंद, ETO अमनदीप सिंह नंदा, मनीष शर्मा, मुकेश गुप्ता, कीरत सिंह सेहरा, हरदीप सिंह टिंकू धमोली, हरमेश सिंह, जय प्रकाश, जय पाल, मानक कुमार, रविंदर कुमार, रणधीर सिंह समेत जनसाला के अधिकारी और व्यापारी भी मौजूद थे।
Rajpura, June 23 (Himanshu Harry): An important meeting of the Traders Commission was held at Jansala Market to ensure immediate and effective resolution of the problems faced by the traders of Jansala Adda in Rajpura constituency.
This meeting was chaired by Tinku Bansal, Chairman of Punjab Trade Commission Halka Rajpura, in which Gurpreet Singh Dhamoli, Vice Chairman of Punjab Trade Commission Patiala, was specially present. On this occasion, members of the Traders Commission, officers of various departments and representatives of the trading community participated. On this occasion, Chairman Gurpreet Singh Dhamoli said that the Punjab government led by Chief Minister S. Bhagwant Singh Mann is fully committed to the welfare of traders and to solve their problems, a Traders Commission has been formed at the Vidhan Sabha constituency level. He said that the main objective of the commission is to listen to the problems of the traders and resolve them in a time-bound manner, so that business activities can be made more smooth. The Chairman further said that every problem raised by the traders will be taken seriously and their early resolution will be ensured with the cooperation of the concerned departments. He appealed to the trading community to directly contact the Traders Commission to resolve their problems so that their demands can be resolved immediately. Meanwhile, Chairman Gurpreet Singh Dhamoli assured that the administration is fully committed to resolving the problems of the traders and working closely with the Commission, each issue will be resolved on priority basis. During the meeting, various issues were raised by the traders, including construction of new bathrooms, rainwater drainage, drinking water, PCR, sewage, street lights, cleanliness and other administrative problems. The officials listened to these issues carefully and issued guidelines to the concerned departments for immediate action. On this occasion, the traders filled in the form and submitted their issues in writing to the Punjab Government. On this occasion, members of the commission Tinku Bansal, constituency chairman Rajpura, along with EU Rajpura Avtar Chand, ETO Amandeep Singh Nanda, Manish Sharma, Mukesh Gupta, Kirat Singh Sehra, Hardeep Singh Tinku Dhamoli, Harmesh Singh, Jai Prakash, Jai Pal, Manak Kumar, Ravinder Kumar, Randhir Singh along with officials and traders of Jansala were also present.