ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਤੇ ਹਮਲੇ ਤੋਂ ਬਾਅਦ ਹਸਪਤਾਲ ਦੇ ਸਟਾਫ਼ ਨੇ ਕੀਤੀ ਹੜਤਾਲ

ਪੁਲਿਸ ਨੇ ਦੋਸ਼ੀਆਂ ਨੂੰ ਜਲਦ ਹੀ ਫੜ ਕੇ ਕਾਨੂੰਨੀ ਕਾਰਵਾਈ ਕਰਨ ਦਾ ਦਿੱਤਾ ਆਸ਼ਵਾਸਨ


ਹਿਮਾਂਸ਼ੂ ਹੈਰੀ
ਰਾਜਪੁਰਾ,29/07/24: ਬੀਤੀ ਰਾਤ ਏ ਪੀ ਜੈਨ ਹਸਪਤਾਲ ਰਾਜਪੁਰਾ ਵਿੱਚ ਡਾਕਟਰ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜਾਣਕਾਰੀ ਪੀੜਿਤ ਡਾਕਟਰ ਸੁਖਮਨਜੀਤ ਸਿੰਘ ਅਤੇ ਐਸ.ਐਮ.ਓ ਰਾਜਪੁਰਾ ਵਿੱਧੀ ਚੰਦ ਨੇ ਦਿੰਦੇ ਕਿਹਾ ਕਿ ਇਥੋਂ ਦੇ ਨਾਲ ਲੱਗਦੇ ਪਿੰਡ ਦਮਨਹੇੜੀ ਤੋਂ ਕੁਝ ਲੋਕ ਇਕ 15 ਸਾਲ ਦੇ ਬੱਚੇ ਦੀ ਨੂੰ ਲੈਕੇ ਆਏ ਸੀ ਜਿਸਨੂੰ ਚੈੱਕ ਕਰਨ ਦੌਰਾਨ ਡਾਕਟਰ ਨੇ ਦਸਿਆ ਕਿ ਇਸਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਤੇ ਡਾਕਟਰ ਵੱਲੋਂ ਚੈੱਕ ਕਰਨ ਤੇ ਇਹ ਵੀ ਦੱਸਿਆ ਗਿਆ ਕਿ ਇਹ ਡੈਥ ਸ਼ੱਕੀ ਹਲਾਤਾਂ ਵਿੱਚ ਹੋਈ ਲੱਗਦੀ ਹੈ। ਇਸ ਬਾਰੇ ਪੁਲਿਸ ਨੂੰ ਇਨਫੋਰਮ ਕਰਨਾ ਪਵੇਗਾ ਤੇ ਜਦੋਂ ਉਕਤ ਲੋਕ ਆਪਣੇ ਬੱਚੇ ਦੀ ਡੈਡ ਬਾਡੀ ਨੂੰ ਲੈ ਕੇ ਚਲੇ ਗਏ ਅਤੇ ਫਿਰ ਲਗਭਗ ਇਕ ਘੰਟੇ ਬਾਅਦ ਤਕਰੀਬਨ 20 ਤੋਂ 25 ਬੰਦੇ ਆਏ ਤੇ ਉਹਨਾਂ ਨੇ ਡੈਡ ਬਾਡੀ ਨੂੰ ਹੀ ਲੈ ਕੇ ਕਿਸੇ ਗੱਲ ਪਿੱਛੇ ਡਾਕਟਰ ਨਾਲ ਗੱਲਬਾਤ ਕੀਤੀ ਪਰ ਇਹ ਗੱਲਬਾਤ ਦੌਰਾਨ ਹੱਥਾ ਪਾਈ ਹੋਈ ਜਿਸ ਵਿੱਚ ਉਕਤ ਡਾਕਟਰ ਨੂੰ ਕੁਝ ਚੋਟਾਂ ਵੀ ਲੱਗੀਆਂ ਤੇ ਉਹਨਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਨੇ ਆ ਕੇ ਡਾਕਟਰਾਂ ਦੇ ਬਿਆਨਾਂ ਦੇ ਆਧਾਰ ਤੇ ਛਾਣਬੀਨ ਸ਼ੁਰੂ ਕਰ ਦਿੱਤੀ। ਜਿਸਤੋਂ ਬਾਅਦ ਉਕਤ ਡਾਕਟਰ ਤੇ ਹੋਏ ਇਸ ਹਮਲੇ ਤੋਂ ਬਾਅਦ ਪੂਰੇ ਸਟਾਫ ਵੱਲੋਂ ਓ.ਪੀ.ਡੀ ਵਿੱਚ ਹੜਤਾਲ ਕਰ ਦਿੱਤੀ ਗਈ ਤੇ ਕੋਈ ਵੀ ਡਾਕਟਰ ਕਿਸੇ ਵੀ ਮਰੀਜ ਨੂੰ ਨਹੀ ਦੇਖੇਗਾ ਲੇਕਿਨ ਐਮਰਜੰਸੀ ਸੇਵਾਵਾਂ ਮਰੀਜ਼ਾਂ ਨੂੰ ਦੇਖਣ ਵਾਸਤੇ ਡਾਕਟਰਾਂ ਨੇ ਆਪਣਾ ਇਨਸਾਨੀਅਤ ਤੇ ਡਿਊਟੀ ਦਾ ਫਰਜ਼ ਨਿਭਾਉਂਦੇ ਜਾਰੀ ਰੱਖੀਆਂ। ਜਿਸ ਸੰਬਧੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਦੌਰਾਨ ਉਹਨਾਂ ਦੇ ਆਸ਼ਵਾਸਨ ਤੋਂ ਬਾਅਦ ਡਾਕਟਰਾਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਲੇਕਿਨ ਜਿਕਰਯੋਗ ਗਲ ਇਹ ਹੈ ਕਿ ਹਸਪਤਾਲ ਦੇ ਪੂਰੇ ਸਟਾਫ਼ ਵਲੋ ਹਸਪਤਾਲ ਦੇ ਅੰਦਰ ਪੁਲਿਸ ਚੌਂਕੀ ਬਣਾਈ ਜਾਵੇ ਜਿਸ ਨਾਲ ਅਜਿਹੀਆਂ ਘਟਨਾ ਤੇ ਮੌਕੇ ਤੇ ਹੀ ਕਾਬੂ ਪਾਇਆ ਜਾ ਸਕੇ ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਪਿਛਲੀ ਸਰਕਾਰਾਂ ਨੂੰ ਵੀ ਇਸ ਸਰਕਾਰੀ ਹਸਪਤਾਲ ਵਿੱਚ ਹਸਪਤਾਲ ਦੇ ਸਟਾਫ਼ ਵਲੋਂ ਪੁਲਿਸ ਚੌਂਕੀ ਬਣਾਉਣ ਦੀ ਮੰਗ ਰੱਖੀ ਗਈ ਸੀ ਲੇਕਿਨ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਘਟਨਾਵਾਂ ਹੁੰਦੀਆ ਰਹਿਆ। ਲੇਕਿਨ ਹੁਣ ਵੀ ਆਪ ਦੀ ਬਣੀ ਨਵੀਂ ਸਰਕਾਰ ਦੇ ਢਾਈ ਸਾਲ ਬਾਅਦ ਵੀ ਇਹ ਮੰਗ ਜਿਉਂ ਦੀ ਤਿਉਂ ਹੈ ਤੇ ਘਟਨਾਵਾਂ ਵੀ ਪਹਿਲਾ ਵਾਂਗ ਨਜਰ ਆ ਰਹੀਆਂ ਹਨ। ਜਦੋਂ ਇਸ ਬਾਰੇ ਇਨਕੁਆਇਰੀ ਅਫਸਰ ਗੁਰਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੀੜਿਤ ਡਾਕਟਰ ਸੁਖਮਨਜੀਤ ਸਿੰਘ ਦੇ ਬਿਆਨਾਂ ਤੇ ਆਧਾਰ ਤੇ ਕੰਪਲੇਂਟ ਦਰਜ ਕਰ ਲਿੱਤੀ ਗਈ ਹੈ ਤੇ ਸੀ.ਸੀ.ਟੀ.ਵੀ ਫੁਟੇਜ ਚੈੱਕ ਕਰਕੇ ਦੋਸ਼ੀਆਂ ਦੀ ਭਾਲ ਕਰ ਜਲਦ ਹੀ ਹਿਰਾਸਤ ਵਿੱਚ ਲੈਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *