
ਰਾਜਪੁਰਾ,23 ਜਨਵਰੀ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿੱਚ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਡਾਇਰੈਕਟਰ ਪੀ.ਆਈ.ਐਮ.ਟੀ. ਪ੍ਰੋ.ਰਾਜੀਵ ਬਾਹੀਆ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਪ੍ਰੋ.ਵੰਦਨਾ ਗੁੱਪਤਾ,ਪ੍ਰੋ.ਅਵਤਾਰ ਸਿੰਘ,ਪ੍ਰੋ. ਗਗਨਦੀਪ ਕੌਰ,ਪ੍ਰੋ ਦਲਜੀਤ ਸਿੰਘ ਦੀ ਦੇਖ ਰੇਖ ਹੇਠ ਸੱਤ ਰੋਜਾ ਐਨ.ਐਸ.ਐਸ.ਕੈਂਪ ਦਾ ਆਗਾਜ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਗਰਾਮ ਅਫਸਰ ਡਾ. ਵੰਦਨਾ ਗੁਪਤਾ ਨੇ ਆਏ ਮਹਿਮਾਨਾ ਦਾ ਸੁਆਗਤ ਕੀਤਾ।ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਡਾਇਰੈਕਟਰ ਪੀ.ਆਈ.ਐਮ.ਟੀ. ਪ੍ਰੋ.ਰਾਜੀਵ ਬਾਹੀਆ ਨੇ ਵਲੰਟੀਅਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ।ਅੱਜ ਐਨ.ਐਸ.ਐਸ.ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ।ਐਨ.ਐਸ.ਐਸ ਦਾ ਹਿੱਸਾ ਬਣਕੇ ਵਿਦਿਆਰਥੀ ਨੈਸ਼ਨਲ ਅਵਾਰਡ ਵੀ ਹਾਸਲ ਕਰ ਸਕਦੇ ਹਨ।ਪ੍ਰੋਗਰਾਮ ਅਫਸਰ ਪ੍ਰੋ.ਅਵਤਾਰ ਸਿੰਘ ਨੇ ਦੱਸਿਆ ਕਿ ਇਹ ਕੈਂਪ 22 ਜਨਵਰੀ ਤੋਂ 28 ਜਨਵਰੀ ਤਕ ਲਗਾਇਆ ਜਾ ਰਿਹਾ ਹੈ। ਜਿਸ ਵਿੱਚ 150 ਵਲੰਟੀਅਰ ਹਿੱਸਾ ਲੈ ਰਹੇ ਹਨ।ਪ੍ਰੋ.ਗਗਨਦੀਪ ਕੌਰ ਨੇ ਐਨ.ਐਸ.ਐਸ ਦੇ ਇਤਿਹਾਸ ਬਾਰੇ ਸੰਪੂਰਨ ਜਾਣਕਾਰੀ ਦਿੱਤੀ। ਪ੍ਰੋ.ਦਲਜੀਤ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋ.ਨੰਦਿਤਾ,ਪ੍ਰੋ.ਸੰਦੀਪ ਕੁਮਾਰ, ਡਾ.ਸ਼ੇਰ ਸਿੰਘ,ਡਾ.ਗੁਰਨਿੰਦਰ ਸਿੰਘ,ਮੰਜੂ ਬਾਲਾ ਹਾਜਰ ਸਨ।