94 ਫ਼ੀਸਦੀ ਅੰਕ ਲੈ ਕੇ ਪਿੰਡ ਕੋਹਲੇ ਮਾਜਰਾ ਦਾ ਮਾਣ ਬਣੀ ਸੰਜਨਾ ਸ਼ਰਮਾ…?

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ, 29 ਮਾਰਚ: ਨਜ਼ਦੀਕੀ ਪਿੰਡ ਕੋਹਲੇ ਮਾਜਰਾ ਦੀ ਵਸਨੀਕ ਅਤੇ ਐਨਟੀਸੀ ਸਕੂਲ ਰਾਜਪੁਰਾ ਦੀ ਵਿਦਿਆਰਥਣ ਸੰਜਨਾ ਸ਼ਰਮਾ ਪੁੱਤਰੀ ਲੇਟ ਰਾਮ ਕਰਨ ਗਿਆਰ੍ਹਵੀਂ ਜਮਾਤ ਵਿਚ 94 ਫ਼ੀਸਦੀ ਅੰਕ ਲੈ ਕੇ ਅੱਵਲ ਆਈ ਹੈ।ਸਕੂਲ ਦੀ ਪ੍ਰਿੰਸੀਪਲ ਜਸਵੀਰ ਕੌਰ ਅਤੇ ਕਲਾਸ ਇੰਚਾਰਜ ਨੀਨਾ ਰਾਣੀ ਨੇ ਵਿਦਿਆਰਥਣ ਵੱਲੋਂ ਹਾਈ ਅੰਕ ਪ੍ਰਾਪਤ ਕਰਨ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਵਿਦਿਆਰਥਣ ਨੂੰ ਸਨਮਾਨਤ ਕੀਤਾ।ਇਸ ਮੌਕੇ ਪ੍ਰਿੰਸੀਪਲ ਜਸਵੀਰ ਕੌਰ ਨੇ ਕਿਹਾ ਕਿ ਜਿਵੇਂ ਮਾਪਿਆਂ ਨੂੰ ਅਜਿਹੀਆਂ ਬੇਟੀਆਂ ਉਪਰ ਮਾਣ ਮਹਿਸੂਸ ਹੁੰਦਾ ਹੈ, ਓਵੇਂ ਹੀ ਪੜਾਉਣ ਵਾਲ਼ੇ ਅਧਿਆਪਕਾਂ ਨੂੰ ਦਾ ਵੀ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਫਕਰ ਵਾਲ਼ੀ ਗੱਲ ਹੈ ਇਮਤਿਹਾਨਾਂ ਵਿਚ ਜ਼ਿਆਦਾਤਰ ਬੇਟੀਆਂ ਅੱਵਲ ਆ ਰਹੀਆਂ ਹਨ।ਇਸ ਮੌਕੇ ਵਿਦਿਆਰਥਣ ਦੇ ਚਾਚਾ ਵਿਨੋਦ ਕੁਮਾਰ ਨੇ ਦੱਸਿਆ ਕਿ ਸੰਜਨਾ ਤਿੰਨ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ।ਇਸ ਤੋਂ ਵੱਡੀ ਭੈਣ ਨੇ ਬੀ,ਕਾਮ ਵਿਚੋਂ 95 ਫ਼ੀਸਦੀ ਅੰਕ ਹਾਸਲ ਕੀਤੇ ਹਨ ਅਤੇ ਵੱਡੇ ਭਰਾ ਨੇ ਅਕਾਊਂਟ ਤੱਕ ਦੀ ਪੜ੍ਹਾਈ ਕੀਤੀ ਹੈ।

Leave a Reply

Your email address will not be published. Required fields are marked *