ਸਲੂਟ ‘ਦ ਟ੍ਰੀਜ਼ ਸੰਸਥਾ ਵਲੋਂ ਜੈਵ-ਵਿਵਿਧਾਤਾ ਦਿਵਸ 28 ਤਾਰੀਕ ਨੂੰ ਸੰਸਥਾ ਵਲੋਂ ਪਿੰਡ ਥੂਹਾ ਵਿਖੇ ਬਣਾਏ ਗਏ ਗੁਰੂ ਤੇਗ ਬਹਾਦੁਰ ਪਵਿਤਰ ਜੰਗਲ ਵਿੱਚ ਮਨਾਇਆ ਗਿਆ

ਰਾਜਪੁਰਾ,03ਜੂਨ(ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਵਿੱਚ ਸਲੂਟ ਦ ਟ੍ਰੀਜ਼ ਸੰਸਥਾ ਵਲੋਂ ਜੈਵ-ਵਿਵਿਧਾਤਾ ਦਿਵਸ 28 ਤਾਰੀਕ ਨੂੰ ਸੰਸਥਾ ਵਲੋਂ ਪਿੰਡ ਥੂਹਾ ਵਿਖੇ ਬਣਾਏ ਗਏ ਗੁਰੂ ਤੇਗ ਬਹਾਦੁਰ ਪਵਿਤਰ ਜੰਗਲ ਵਿੱਚ ਇੱਕ ਬਹੁਤ ਵੱਡਾ ਸਮਾਗਮ ਕਰਵਾ ਕੇ ਮਾਨਯਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ,ਪ੍ਰਸਿਧ ਸ਼ਾਇਰ ਕਵੀ ਔਰ ਲੇਖਕ ਡਾ.ਗੁਰਵਿੰਦਰ ਅਮਨ ਨੇ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਪੰਜਾਬ ਬਾਇਓਡਾਇਵਰਸਿਟੀ ਬੋਰਡ ਅਤੇ ਨੈਸ਼ਨਲ ਬਾਇਓਡਾਇਵਰਸਿਟੀ ਅਥਾਰਟੀ ਆਫ ਇੰਡੀਆ ਦੁਆਰਾ ਸਪਾਂਸਰ ਕੀਤਾ ਗਿਆ। ਇਸ ਮੌਕੇ ਸਲੂਟ ਦ ਟ੍ਰੀਜ਼ ਸੰਸਥਾ ਕੇ ਪ੍ਰਧਾਨ ਵਾਤਾਵਰਨ ਪ੍ਰੇਮੀ ਸਾਹਿਲ ਸ਼ਰਮਾ ਨੇ ਇਸ ਪ੍ਰੋਗਰਾਮ ਕੀ ਭਾਗ-ਦੌੜ ਸੰਭਾਲਦੇ ਹੋਏ ਆਏ ਹੋਏ ਸਾਰੇ ਮਹਿਮਾਨਾ ਨੂੰ ਆਪਣੇ ਇਸ ਜੰਗਲ ਵਿੱਚ ਲਗੇ 35 ਅਲਗ ਅਲਗ ਕਿਸਮ ਦੇ ਲੱਗੇ ਪੇੜਾਂ ਬਾਰੇ ਦੱਸਿਆ। ਇਸ ਮੌਕੇ ਕੇਵਲ 2 ਸਾਲ ਪਹਿਲਾ ਲਗੇ ਇਸ ਮਿੰਨੀ ਜੰਗਲ ਦਾ ਵਿਕਾਸ ਦੇਖ ਕੇ ਸਭ ਮਹਿਮਾਨ ਦੰਗ ਰਹਿ ਗਏ। ਇਸ ਮੌਕੇ ਸਾਹਿਲ ਸ਼ਰਮਾ ਨੇ ਸਭ ਮਹਿਮਾਨਾ ਨੂੰ ਜੰਗਲ ਦੀ ਸੈਰ ਵੀ ਕਰਵਾਈ ਜਿਸਤੋਂ ਬਾਅਦ ਸਮਾਰਟ ਮਾਈਂਡ ਪਬਲਿਕ ਸਕੂਲ ਕੇ ਵਿੱਦਿਆਰਥੀਓ ਨੇ ਜੈਵ-ਵਿਵਿਧਾਤਾ ਅਤੇ ਪ੍ਰਕ੍ਰਿਤੀ ਨੂੰ ਸੰਪਰਪਿਤ ਇਕ ਕਵਿਤਾ ਵੀ ਸੁਣਾਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ.ਗੁਰਵਿੰਦਰ ਨੇ ਵੀ ਆਪਣੀ ਮਿਥਿਆ ਕਵਿਤਾਵਾਂ ਨਾਲ ਸਭ ਦਾ ਮਨ ਮੋਹਿਤ ਕਰ ਦਿੱਤਾ ਤੇ ਮੁੱਖ ਮਹਿਮਨ ਨਰਿੰਦਰ ਸ਼ਾਸਤਰੀ ਨੇ ਸੰਸਥਾ ਦੇ ਪ੍ਰਧਾਨ ਸਾਹਿਲ ਸ਼ਰਮਾ ਦੀ ਇਸ ਸੇਵਾ ਦੀ ਸ਼ਲਾਗਾ ਕਰਦੇ ਹੋਏ ਇਸ ਸੰਸਥਾ ਨੂੰ ਰਾਜਪੁਰਾ ਸ਼ਹਿਰ ਵਿੱਚ ਵੀ ਇੱਕ ਮਿੰਨੀ ਜੰਗਲ ਬਨਾਉਣ ਲਈ ਜਗ੍ਹਾ ਮੁਹਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਤਾਂ ਜੋ ਕੀ ਰਾਜਪੁਰਾ ਦੇ ਲੋਕ ਸਾਫ ਅਤੇ ਸ਼ੁੱਧ ਹਵਾ ਅਤੇ ਵਾਤਾਵਰਣ ਦਾ ਆਨੰਦ ਲੈ ਸਕਣ ਤੇ ਇਸ ਦੇ ਨਾਲ ਜੀਵ ਜੰਤੂਆਂ ਨੂੰ ਵੀ ਰਹਿਣ ਬਸੇਰਾ ਮਿਲ ਸਕੇ।

Leave a Reply

Your email address will not be published. Required fields are marked *