ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਵਾਈਸ ਚੇਅਰਮੈਨ ਵਿੱਕੀ ਘਨੌਰ ਨੇ ਕੀਤਾ ਅਚਨਚੇਤ ਬਨੂੜ ਹਸਪਤਾਲ ਦੀ ਚੈਕਿੰਗ

ਮਰੀਜ਼ਾਂ ਦੇ ਵਿਚਾਰ ਤੋਂ ਬਾਅਦ ਡਾਕਟਰਾਂ ਤੋਂ ਇਲਾਵਾ ਸਮੂਹ ਸਟਾਫ ਦੀ ਕੀਤੀ ਤਾਰੀਫ ਅਤੇ ਕੀਤੀ ਹੌਸਲਾ ਅਫਜ਼ਾਈ

ਪਟਿਆਲਾ/ਬਨੂੜ,23 ਮਈ(ਹਿਮਾਂਸ਼ੂ ਹੈਰੀ):ਪੰਜਾਬ ਹੈਲਥ ਸਿਸਟਮ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਅੱਜ ਅਚਨਚੇਤ ਸਰਕਾਰੀ ਹਸਪਤਾਲ ਬਨੂੜ ਦੀ ਚੈਕਿੰਗ ਕੀਤੀ ਗਈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਾਈਸ ਚੇਅਰਮੈਨ ਪੰਜਾਬ ਨਾਲ ਸਿਸਟਮ ਕਾਰਪੋਰੇਸ਼ਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਵੱਲੋਂ ਲਗਾਤਾਰ ਚੰਗੀ ਸਿਹਤ ਸੇਵਾਵਾਂ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਵੱਖ ਵੱਖ ਤਰ੍ਹਾਂ ਦੀਆਂ ਸਿਹਤ ਸਹੂਲਤ ਸੇਵਾਵਾਂ ਮੁਫਤ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅੱਜ ਬਨੂੜ ਸਿਵਿਲ ਹਸਪਤਾਲ ਵਿੱਚ ਚੈਕਿੰਗ ਕਰਨ ਪਹੁੰਚੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਮਰੀਜ਼ਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਤੋਂ ਹਸਪਤਾਲ ਦੇ ਸਟਾਫ ਦੇ ਵਤੀਰੇ ਬਾਰੇ ਵੀ ਪੁੱਛਿਆ ਗਿਆ ਜਿਨਾਂ ਨੇ ਡਾਕਟਰਾਂ ਦੀ ਸ਼ਲਾਘਾ ਕੀਤੀ ਜਿਸ ਬਾਅਦ ਵਾਈਸ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਕੀ ਘਨੋਰ ਵੱਲੋਂ ਡਾਕਟਰਾਂ ਅਤੇ ਸਟਾਫ ਦੀ ਤਾਰੀਫ ਕਰਕੇ ਉਹਨਾਂ ਨੂੰ ਹੌਸਲਾ ਅਫਜ਼ਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲੇ ਭਵਿੱਖ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਮਰੀਜ਼ਾਂ ਨਾਲ ਪਿਆਰ ਭਰਿਆ ਵਿਵਹਾਰ ਕਰਦੇ ਰਹੋ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਅਤੇ ਪੰਜਾਬ ਸਰਕਾਰ ਵੀ ਪੰਜਾਬ ਦੇ ਲੋਕਾਂ ਦੀ ਸਿਹਤ ਪ੍ਰਤੀ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ

Leave a Reply

Your email address will not be published. Required fields are marked *