ਥਾਣਾ ਖੇੜੀ ਗੰਡਿਆ ਪੁਲਿਸ ਵੱਲੋ 24 ਘੰਟੇ ਦੇ ਅੰਦਰ ਬੇਰਹਿਮੀ ਨਾਲ ਕੀਤਾ ਕਤਲ ਕੇਸ ਸੁਲਝਾਇਆ

ਪਟਿਆਲਾ/ਘਨੌਰ,23 ਮਈ(ਹਿਮਾਂਸ਼ੂ ਹੈਰੀ): ਹਲਕਾ ਘਨੌਰ ਵਿੱਚ ਪੈਂਦੇ ਥਾਣਾ ਖੇੜੀ ਗੰਡਿਆ ਪੁਲਿਸ ਵੱਲੋ 24 ਘੰਟੇ ਦੇ ਅੰਦਰ ਕਤਲ ਕੇਸ ਦੇ ਮਾਮਲੇ ਨੂੰ ਸੁਲਝਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਮਨਪ੍ਰੀਤ ਸਿੰਘ ਚੀਮਾ ਡੀ.ਐਸ.ਪੀ. ਘਨੋਰ ਵਲੋ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਥਾਣਾ ਖੇੜੀ ਗੰਡਿਆ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਬੇਰਹਿਮੀ ਨਾਲ ਕੀਤਾ ਕਤਲ ਕੇਸ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਤੀ 19.05.2025 ਸ਼ਾਮ 6.00 ਵਜੇ ਨੂੰ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਭੋਗਲਾ ਵਿਖੇ ਜਗਦੀਪ ਸਿੰਘ ਦੇ ਘਰ ਗੋਲੀ ਚਲੀ ਹੈ। ਜਿਸ ਤੇ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਐਸ.ਆਈ ਸਵਰਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜੇ ਅਤੇ ਵਾਰਦਾਤ ਦਾ ਸਰਸਰੀ ਮੁਹਲਾਜਾ ਕੀਤਾ ਜਿਸਤੋਂ ਪਤਾ ਲੱਗਾ ਕਿ ਮਿਤੀ 19.05.2025 ਨੂੰ ਸ਼ਾਮ 6.00 ਵਜੇ ਅਰਮਿੰਦਰ ਸਿੰਘ ਉਰਫ ਗੋਗੀ ਅਤੇ ਉਸਦੀ ਪਤਨੀ ਦਲਜੀਤ ਕੌਰ ਦਾ ਗਲੀ ਵਿੱਚ ਪੁਟੇ ਹੋਏ ਟੋਏ ਨੂੰ ਲੈਕੇ ਗਵਾਢੀਆ ਅਮਰਜੀਤ ਸਿੰਘ ਪੁੱਤਰ ਅਜੈਬ ਸਿੰਘ, ਜਗਦੀਪ ਸਿੰਘ ਦੇ ਪਰਿਵਾਰ ਨਾਲ ਬਹਿਜ ਬਾਜੀ ਅਤੇ ਗਾਲੀ ਗਲੋਚ ਹੋਈ ਸੀ ਤਾ ਅਰਮਿੰਦਰ ਸਿੰਘ ਦੀ ਪਤਨੀ ਦਲਜੀਤ ਕੌਰ ਆਪਣੇ ਘਰ ਅੰਦਰੋਂ 12 ਬੋਰ ਦੀ ਬੰਦੂਕ ਸਮੇਤ ਰੋਦਾ ਵਾਲਾ,ਪਟਾ ਲਿਆ ਕੇ ਆਪਣੇ ਪਤੀ ਅਰਮਿੰਦਰ ਸਿੰਘ ਨੂੰ ਫੜਾ ਦਿੱਤਾ ਅਤੇ ਜਿਸਤੇ ਅਰਮਿੰਦਰ ਸਿੰਘ ਨੇ ਤਹਿਸ ਵਿੱਚ ਆ ਕਰ ਆਪਣੀ 12 ਬੋਰ ਦੀ ਬੰਦੂਕ ਨਾਲ ਪਹਿਲਾ ਫਾਇਰ ਕੀਤਾ ਜੋ ਅਮਰਜੀਤ ਸਿੰਘ ਦੀ ਪਿੱਠ ਤੇ ਅਤੇ ਸਾਹਮਣੇ ਖੜੀ ਉਸਦੀ ਲੜਕੀ ਖੁਸ਼ਪ੍ਰੀਤ ਕੌਰ ਦੇ ਲੱਗਾ ਅਤੇ ਦੂਸਰਾ ਫਾਇਰ ਜਗਦੀਪ ਸਿੰਘ ਅਤੇ ਹਰਜੋਤ ਸਿੰਘ ਦੇ ਲੱਗਾ। ਜਿਸਤੋਂ ਬਾਅਦ ਪਿੰਡ ਵਾਸੀਆ ਨੇ ਅਮਰਜੀਤ ਸਿੰਘ, ਜਗਦੀਪ ਸਿੰਘ, ਖੁਸ਼ਪ੍ਰੀਤ ਕੌਰ ਅਤੇ ਹਰਜੋਤ ਸਿੰਘ ਨੂੰ ਇਲਾਜ ਲਈ ਏ.ਪੀ.ਜੈਨ, ਸਿਵਲ ਹਸਪਤਾਲ ਰਾਜਪੁਰਾ ਵਿਖੇ ਲੈ ਗਏ ਜਿਥੇ ਡਾਕਟਰ ਸਾਹਿਬ ਨੇ ਅਮਰਜੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਅਤੇ ਜਗਦੀਪ ਸਿੰਘ, ਹਰਜੋਤ ਸਿੰਘ ਅਤੇ ਖੁਸਪ੍ਰੀਤ ਕੌਰ ਦੀ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਦਾ ਰੈਫਰ ਕਰ ਦਿਤਾ ਸੀ। ਜਿਥੇ ਦਰਸ਼ਨ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਭੋਗਲਾ, ਤਹਿਸੀਲ ਰਾਜਪੁਰਾ, ਜਿਲਾ ਪਟਿਆਲਾ ਦੇ ਬਿਆਨ ਪਰ ਮੁੱਕਦਮਾ ਨੰਬਰ 41 ਮਿਤੀ 20.5.2025 ਅ/ਧ 103.3(5),109 ਬੀ.ਐਨ.ਐਸ, 25,27-54-59 ਆਰਮਸ ਐਕਟ ਥਾਣਾ ਖੇੜੀ ਗੰਡੀਆਂ ਬਰਖਿਲਾਫ ਅਰਮਿੰਦਰ ਸਿੰਘ ਉਰਫ ਗੋਗੀ ਪੁੱਤਰ ਲੇਟ ਕਰਨੈਲ ਸਿੰਘ, ਦਲਜੀਤ ਕੌਰ ਪਤਨੀ ਅਰਮਿੰਦਰ ਸਿੰਘ ਵਾਸੀਆਨ ਪਿੰਡ ਭੋਗਲਾ, ਤਹਿਸੀਲ ਰਾਜਪੁਰਾ ਦੇ ਦਰਜ ਕੀਤਾ ਗਿਆ ਸੀ। ਅਤੇ ਅਰਮਿੰਦਰ ਸਿੰਘ ਅਤੇ ਉਸਦੀ ਪਤਨੀ ਦਲਜੀਤ ਕੌਰ ਮੌਕਾ ਤੋਂ ਫਰਾਰ ਹੋ ਗਏ ਸੀ। ਜਿਸਤੇ ਮਿਤੀ 20.05.2025 ਨੂੰ ਹੀ ਥਾਣਾ ਖੇੜੀ ਗੰਡਿਆ ਦੀ ਟੀਮ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਨੇ ਦੋਸ਼ੀਆਨ ਅਰਮਿੰਦਰ ਸਿੰਘ ਅਤੇ ਉਸਦੀ ਪਤਨੀ ਦਲਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਵਿੱਚ ਵਰਤਿਆ ਹਥਿਆਰ 12 ਬੋਰ ਸਮੇਤ ਰੋਦਾ ਵਾਲਾ ਪਟਾ ਬ੍ਰਾਮਦ ਕਰਵਾਇਆ ਗਿਆ ਅਤੇ ਇਸ ਮੁੱਕਦਮੇ ਦੀ ਤਫਤੀਸ ਜਾਰੀ ਹੈ ਅਤੇ ਦੋਸੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਤੇ ਪੁਲਿਸ ਰਿਮਾਂਡ ਹਾਸਿਲ ਕਰਨ ਉਪਰੰਤ ਬਾਕੀ ਦੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *